Punjab: ਵਿਆਹ ਕਰਵਾਉਣ ਤੋਂ ਪਹਿਲਾਂ ਕੁੜੀਆਂ-ਮੁੰਡੇ ਪੜ੍ਹ ਲੈਣ ਨਵਾਂ ਫ਼ਰਮਾਨ!

Tuesday, Aug 05, 2025 - 12:08 PM (IST)

Punjab: ਵਿਆਹ ਕਰਵਾਉਣ ਤੋਂ ਪਹਿਲਾਂ ਕੁੜੀਆਂ-ਮੁੰਡੇ ਪੜ੍ਹ ਲੈਣ ਨਵਾਂ ਫ਼ਰਮਾਨ!

ਖੰਨਾ (ਸੁਖਵਿੰਦਰ ਕੌਰ): ਪਿੰਡ ਬਗਲੀ ਕਲਾਂ ਵਿਖੇ ਗ੍ਰਾਮ ਪੰਚਾਇਤ ਦੀ ਮੀਟਿੰਗ ਸਰਪੰਚ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਮੌਜੂਦਾ ਪੰਚਾਂ, ਸਾਬਕਾ ਸਰਪੰਚ ਤੇ ਨਗਰ ਨਿਵਾਸੀਆਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਪੰਚਾਇਤ ਨੇ ਸਲਾਹ ਮਸ਼ਵਰਾ ਕਰ ਕੇ ਕੁਝ ਮਤੇ ਪਾਸ ਕੀਤੇ, ਤਾਂ ਕਿ ਲੋਕਹਿੱਤ ਫੈਸਲੇ ਲੈ ਕੇ ਨਗਰ ਵਿਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਜਾ ਸਕੇ। ਅੱਜ ਜੋ ਇਲਾਕੇ ਤੇ ਸੂਬੇ ਅੰਦਰ ਰਿਸ਼ਤੇ ਤਾਰ-ਤਾਰ ਹੋ ਰਹੇ ਹਨ, ਉਨ੍ਹਾਂ ਨੂੰ ਰੋਕਣ ਲਈ ਪਾਸ ਕੀਤੇ ਗਏ ਮਤੇ ਅਨੁਸਾਰ ਜੇਕਰ ਕੋਈ ਲੜਕਾ ਜਾਂ ਲੜਕੀ ਪਿੰਡ ਦੇ ਵਿਚ ਹੀ ਵਿਆਹ ਕਰਵਾਉਂਦਾ ਹੈ ਤਾਂ ਉਨ੍ਹਾਂ ਨੂੰ ਪਿੰਡ ਵਿਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਮਾਤਾ-ਪਿਤਾ ਉਨ੍ਹਾਂ ਨੂੰ ਆਪਣੇ ਘਰੇ ਲੈ ਕੇ ਆਉਂਦੇ ਹਨ ਤਾਂ ਪੰਚਾਇਤ ਤੇ ਨਗਰ ਵਲੋਂ ਸਮਾਜਿਕ ਬਾਈਕਾਟ ਕੀਤਾ ਜਾਵੇ। ਇਸ ਮੌਕੇ ਮੋਹਤਬਰਾਂ ਨੇ ਕਿਹਾ ਕਿ ਇਸ ਪਿੰਡ ਵਿਚ ਹੀ ਵਿਆਹ ਕਰਵਾਉਣ ਨਾਲ ਨਗਰ ਵਿਚ ਭਾਈਚਾਰਕ ਸਾਂਝ ਨੂੰ ਖ਼ਤਰਾ ਤਾਂ ਹੋਵੇਗਾ ਹੀ ਸਗੋਂ ਆਉਣ ਵਾਲੀ ਪੀੜ੍ਹੀ ’ਤੇ ਬੁਰਾ ਪ੍ਰਭਾਵ ਵੀ ਪਵੇਗਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ 'ਚ ਵੱਡਾ ਫੇਰਬਦਲ! ਬਦਲੇ ਗਏ ਪ੍ਰਧਾਨ

ਵਧਾਈ ਦੇਣ ਬਾਰੇ ਵੀ ਮਤਾ ਪਾਸ

ਨਗਰ ਦੀ ਇਕ ਹੋਰ ਮੰਗ ਸਬੰਧੀ ਮਤਾ ਪਾਸ ਕੀਤਾ ਗਿਆ ਕਿ ਜਦੋਂ ਕੋਈ ਨਗਰ ਵਿਚ ਵਿਆਹ ਜਾਂ ਲੜਕਾ ਹੁੰਦਾ ਹੈ ਤਾਂ ਐੱਸ. ਸੀ. ਭਾਈਚਾਰਾ 1100 ਰੁਪਏ ਤੇ ਜਨਰਲ ਵਰਗ 2100 ਰੁਪਏ ਵਧਾਈ ਦੇਵੇਗਾ। ਜੇਕਰ ਕਿਸੇ ਨੇ ਵੀ ਵੱਧ ਰਾਸ਼ੀ ਦਿੱਤੀ ਤਾਂ ਪੰਚਾਇਤ ਵਿਚ ਬੁਲਾਇਆ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ! ਪੰਜਾਬ ਕਾਂਗਰਸ ਦੇ 3 ਅਤੇ ਭਾਜਪਾ ਦੇ 2 ਵੱਡੇ ਲੀਡਰ...

ਗੁੱਜਰਾਂ ਵੱਲੋਂ ਸੜਕਾਂ ਤੋਂ ਪਸ਼ੂ ਲੰਘਾਉਣ ’ਤੇ ਪਾਬੰਦੀ

ਤੀਸਰੇ ਪਾਸ ਕੀਤੇ ਗਏ ਮਤੇ ਅਨੁਸਾਰ ਸੜਕਾਂ ਤੇ ਹੋਰ ਥਾਵਾਂ ਤੋਂ ਗੁੱਜਰਾਂ ਵੱਲੋਂ ਵੱਡੀ ਗਿਣਤੀ ਵਿਚ ਲੰਘਾਈਆਂ ਜਾਂਦੀਆਂ ਮੱਝਾਂ ’ਤੇ ਪਾਬੰਦੀ ਲਾ ਦਿੱਤੀ ਗਈ ਹੈ, ਕਿਉਂਕਿ ਇਹ ਮੱਝਾਂ ਜਿੱਥੇ ਖੇਤੀਬਾੜੀ ਦਾ ਉਜਾੜਾ ਕਰਦੀਆਂ ਹਨ, ਉੱਥੇ ਹੀ ਪੰਚਾਇਤ ਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਲਾਏ ਗਏ ਬੂਟਿਆਂ ਨੂੰ ਵੀ ਤੋੜ ਦਿੰਦੀਆਂ ਹਨ, ਜਿਸ ਕਰ ਕੇ ਪੰਚਾਇਤ ਨੂੰ ਇਹ ਮਤਾ ਪਾਸ ਕਰਨ ਦੀ ਨੌਬਤ ਆਈ ਹੈ। ਉਕਤ ਮਤਿਆਂ ’ਤੇ ਨਗਰ ਨੇ ਸਹਿਮਤੀ ਪ੍ਰਗਟਾਈ ਹੈ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਪ੍ਰਕਾਸ਼ ਸਿੰਘ, ਅਮਨਿੰਦਰ ਸਿੰਘ ਨੋਨਾ, ਬਲਵਿੰਦਰ ਸਿੰਘ, ਸਤਨਾਮ ਸਿੰਘ, ਗੁਰਚਰਨ ਸਿੰਘ, ਮੁਖਤਿਆਰ ਸਿੰਘ, ਉਜਾਗਰ ਸਿੰਘ, ਪਾਲਾ ਸਿੰਘ, ਮੇਵਾ ਸਿੰਘ, ਬਹਾਦਰ ਸਿੰਘ, ਗੁਰਸ਼ਰਨ ਸਿੰਘ, ਸੁਰਿੰਦਰ ਸਿੰਘ ਤੇ ਅੰਬੂ ਸਿੰਘ ਆਦਿ ਨਗਰ ਨਿਵਾਸੀਆਂ ਨੇ ਸ਼ਿਰਕਤ ਕੀਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Anmol Tagra

Content Editor

Related News