ਹਾਏ ਓ ਰੱਬਾ, ਇੰਨਾ ਕਹਿਰ! ਇੱਕੋ ਚਿਖਾ ’ਚ ਮਾਂ, ਧੀ ਅਤੇ ਪੁੱਤ ਅਗਨ ਭੇਟ
Wednesday, Jul 30, 2025 - 03:33 PM (IST)

ਕੁੱਪ ਕਲਾਂ (ਗੁਰਮੁੱਖ)- ਬੀਤੇ ਦਿਨੀਂ ਮਾਤਾ ਨੈਣਾ ਦੇਵੀ ਦੇ ਮੰਦਰ ਤੋਂ ਵਾਪਸ ਪਰਤ ਰਹੇ ਸ਼ਰਧਾਲੂਆਂ ਦਾ ਟੈਂਪੂ ਜਗੇੜਾ ਪੁਲ਼ ਨੇੜੇ ਸਰਹੰਦ ਨਹਿਰ ’ਚ ਡਿੱਗਣ ਕਾਰਨ ਹਾਦਸਾ ਵਾਪਰ ਗਿਆ ਸੀ। ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਪਿੰਡ ਮਾਣਕਵਾਲ ਦੀ ਸ਼ਮਸ਼ਾਨਘਾਟ ’ਚ ਅੰਤਿਮ ਸਸਕਾਰ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਦੁਕਾਨਾਂ ਤੇ ਪਲਾਟਾਂ ਬਾਰੇ ਮਾਨ ਸਰਕਾਰ ਦਾ ਵੱਡਾ ਐਲਾਨ
ਹਰੀ ਸਿੰਘ ਮਾਣਕਵਾਲ ਨੇ ਦੱਸਿਆ ਕਿ ਮਾਤਾ ਨੈਣਾ ਦੇਵੀ ਦੇ ਮੰਦਰ ਤੋਂ ਪਰਤ ਰਿਹਾ ਟੈਂਪੂ ਜਗੇੜਾ ਨਹਿਰ ’ਚ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਨ੍ਹਾਂ ’ਚ ਔਰਤਾਂ ਅਤੇ ਬੱਚਿਆਂ ਸਮੇਤ 8 ਦੀ ਮੌਤ ਹੋ ਗਈ ਸੀ, ਜਿੰਨਾ ਦਾ ਪਿੰਡ ਮਾਣਕਵਾਲ ਦੀ ਸ਼ਮਸ਼ਾਨ ਘਾਟ ’ਚ ਅੰਤਿਮ ਸਸਕਾਰ ਕੀਤਾ ਗਿਆ ਹੈ। ਸ਼ਰਧਾਲੂਆਂ ’ਚ ਸ਼ਾਮਲ ਮਾਂ ਹਰਜੀਤ ਕੌਰ, ਪੁੱਤਰ ਆਕਾਸ਼ਦੀਪ ਅਤੇ ਪੁੱਤਰੀ ਅਰਸ਼ਪ੍ਰੀਤ ਕੌਰ ਦਾ ਇਕ ਹੀ ਚਿਖਾ ’ਚ ਸਸਕਾਰ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੱਗ ਗਈ ਨਵੀਂ ਪਾਬੰਦੀ! ਸਵੇਰੇ 7 ਵਜੇ ਤੋਂ ਬਾਅਦ...
ਇਸ ਤੋਂ ਇਲਾਵਾ ਜਰਨੈਲ ਸਿੰਘ, ਕ੍ਰਿਸ਼ਨਾ ਕੌਰ, ਮਲਕੀਤ ਕੌਰ, ਮਹਿੰਦਰ ਕੌਰ ਅਤੇ ਡੇਢ ਸਾਲਾ ਬੱਚੀ ਸੁਖਮਨਪ੍ਰੀਤ ਕੌਰ ਦਾ ਅੰਤਿਮ ਸਸਕਾਰ ਕੀਤਾ ਗਿਆ। ਸੁਖਮਨਪ੍ਰੀਤ ਕੌਰ ਦੇ ਪਿਤਾ ਗੁਰਪ੍ਰੀਤ ਸਿੰਘ ਅਤੇ ਕੇਸਰ ਸਿੰਘ ਦੋਵੇਂ ਲਾਪਤਾ ਹਨ ਜਿਨ੍ਹਾਂ ਦੀ ਰੈਸਕਿਊ ਟੀਮਾਂ ਵੱਲੋਂ ਭਾਲ ਜਾਰੀ ਹੈ। ਇਸ ਮੌਕੇ ਮ੍ਰਿਤਕ ਦੇਹਾਂ ਦੇ ਅੰਤਿਮ ਸੰਸਕਾਰ ਸਮੇਂ ਹਲਕਾ ਵਿਧਾਇਕ ਜ਼ਮੀਲ ਉਰ ਰਹਿਮਾਨ, ਪਿੰਡ ਵਾਸੀ ਅਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8