ਵਾਹਨ ਚਾਲਕਾਂ ਲਈ ਨਵੀਂ ਮੁਸੀਬਤ! ਇੱਧਰ ਆਉਣ ਤੋਂ ਪਹਿਲਾਂ ਜ਼ਰਾ ਸਾਵਧਾਨ

Monday, Jul 28, 2025 - 12:18 PM (IST)

ਵਾਹਨ ਚਾਲਕਾਂ ਲਈ ਨਵੀਂ ਮੁਸੀਬਤ! ਇੱਧਰ ਆਉਣ ਤੋਂ ਪਹਿਲਾਂ ਜ਼ਰਾ ਸਾਵਧਾਨ

ਚੰਡੀਗੜ੍ਹ : ਡੱਡੂਮਾਜਰਾ ਅਤੇ ਆਸ-ਪਾਸ ਦੇ ਸੈਕਟਰਾਂ ਲਈ ਬੀਮਾਰੀਆਂ ਦਾ ਸਬੱਬ ਬਣਿਆ ਹੋਇਆ ਡੰਪਿੰਗ ਗਰਾਊਂਡ ਸੜਕ ਤੋਂ ਲੰਘਣ ਵਾਲਿਆਂ ਲਈ ਵੀ ਵੱਡੀ ਮੁਸੀਬਤ ਬਣ ਗਿਆ ਹੈ। ਅਜੇ ਤੱਕ ਡੰਪਿੰਗ ਗਰਾਊਂਡ ਦੇ ਕੂੜੇ ਦੇ ਢੇਰਾਂ ਨੇ ਲੋਕਾਂ ਦੀ ਸਿਹਤ ਲਈ ਸੰਕਟ ਖੜ੍ਹਾ ਕੀਤਾ ਹੈ ਪਰ ਹੁਣ ਡੰਪਿੰਗ ਗਰਾਊਂਡ ਤੋਂ ਹਟਾਇਆ ਜਾ ਰਿਹਾ ਕੂੜਾ ਸੜਕ 'ਤੇ ਚੱਲਣ ਵਾਲੇ ਵਾਹਨਾਂ ਲਈ ਖ਼ਤਰਾ ਬਣਿਆ ਹੋਇਆ ਹੈ। ਡੰਪਿੰਗ ਗਰਾਊਂਡ ਤੋਂ ਕੂੜਾ ਹਟਾਉਣ ਦਾ ਕੰਮ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਲਈ ਰਾਹਤ ਭਰੀ ਖ਼ਬਰ, ਲੱਖਾਂ ਬਜ਼ੁਰਗਾਂ ਨੂੰ ਮਿਲਿਆ ਲਾਭ

ਡੰਪਿੰਗ ਗਰਾਊਂਡ ਤੋਂ ਟਰੱਕਾਂ 'ਚ ਲਿਜਾਇਆ ਜਾ ਰਿਹਾ ਕੂੜਾ ਸੜਕ 'ਤੇ ਇਸ ਕਦਰ ਖ਼ਿਲਾਰ ਦਿੱਤਾ ਗਿਆ ਹੈ ਕਿ ਸੜਕ 'ਤੇ ਚੱਲਣਾ ਮੁਸ਼ਕਲ ਹੋ ਗਿਆ ਹੈ। ਧਨਾਸ ਹੋ ਕੇ ਨਿਊ ਚੰਡੀਗੜ੍ਹ ਜਾਣ ਵਾਲੀ ਸੜਕ 'ਤੇ ਕੂੜਾ ਖਿੱਲਰਿਆ ਹੋਇਆ ਹੈ ਅਤੇ ਮੀਂਹ ਕਾਰਨ ਇਹ ਚਿੱਕੜ ਦਾ ਰੂਪ ਧਾਰਨ ਕਰ ਜਾਂਦਾ ਹੈ, ਜਿਸ ਕਾਰਨ ਇੱਥੋਂ ਲੰਘਣ ਵਾਲੇ ਵਾਹਨਾਂ ਲਈ ਬੇਹੱਦ ਔਖਾ ਹੋ ਗਿਆ ਹੈ। ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਕੂੜੇ ਨੂੰ ਹਟਾਉਣ ਦਾ ਕੰਮ ਸ਼ੁਰੂ ਹੋਇਆ ਪਰ ਸ਼ਹਿਰ ਤੋਂ ਰੋਜ਼ਾਨਾ ਆਉਣ ਵਾਲੇ 400 ਟਨ ਕੂੜੇ ਨੂੰ ਟਿਕਾਣੇ ਲਾਉਣਾ ਅਜੇ ਵੀ ਮੁਸੀਬਤ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਮੁਫ਼ਤ ਲੱਗੇਗੀ ਇਹ ਵੈਕਸੀਨ! ਮਾਨ ਸਰਕਾਰ ਨੇ ਦਿੱਤੀ ਇਕ ਹੋਰ ਵੱਡੀ ਸਹੂਲਤ

ਇਸ 'ਚ ਵੀ ਰੋਜ਼ਾਨਾ 100 ਟਨ ਗਿੱਲਾ ਕੂੜਾ ਹੈ, ਜਿਸ ਨੂੰ ਟਿਕਾਣੇ ਲਾਉਣਾ ਆਉਣ ਵਾਲੇ ਦਿਨਾਂ 'ਚ ਜੱਦੋ-ਜਹਿਦ ਵਾਲਾ ਕੰਮ ਹੋਵੇਗਾ। ਫਿਲਹਾਲ ਇਸ ਗਿੱਲੇ ਕੂੜੇ ਨੂੰ ਰੱਖਣ ਲਈ 20 ਏਕੜ ਦੀ ਨਵੀਂ ਜਗ੍ਹਾ ਦਿੱਤੀ ਗਈ ਹੈ ਪਰ ਜੇਕਰ ਇਸ ਕੂੜੇ ਨੂੰ ਸਮੇਂ 'ਤੇ ਡਿਸਪੋਜ਼ ਨਹੀਂ ਕੀਤਾ ਗਿਆ ਤਾਂ ਉਹ ਥਾਂ ਵੀ ਕੂੜੇ ਦਾ ਨਵਾਂ ਪਹਾੜ ਬਣ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News