ਰੇਲਵੇ ਦੀ ਟਿਕਟ ਚੈਕਿੰਗ ਮੁਹਿੰਮ: ਬਿਨਾਂ ਟਿਕਟ ਸਫਰ ਕਰਨ ਵਾਲਿਆਂ ਤੋਂ ਵਸੂਲਿਆ 2.69 ਕਰੋੜ ਜੁਰਮਾਨਾ

Sunday, Aug 03, 2025 - 11:13 PM (IST)

ਰੇਲਵੇ ਦੀ ਟਿਕਟ ਚੈਕਿੰਗ ਮੁਹਿੰਮ: ਬਿਨਾਂ ਟਿਕਟ ਸਫਰ ਕਰਨ ਵਾਲਿਆਂ ਤੋਂ ਵਸੂਲਿਆ 2.69 ਕਰੋੜ ਜੁਰਮਾਨਾ

ਜਲੰਧਰ (ਪੁਨੀਤ) - ਡਵੀਜ਼ਨ ਦੇ ਟਿਕਟ ਚੈਕਿੰਗ ਸਟਾਫ ਨੇ ਜੁਲਾਈ ਮਹੀਨੇ ’ਚ ਟ੍ਰੇਨਾਂ ’ਚ ਚੈਕਿੰਗ ਮੁਹਿੰਮ ਚਲਾ ਕੇ 2.69 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ। ਇਸ ਸਮੇਂ ਦੌਰਾਨ 43092 ਯਾਤਰੀਆਂ ਨੂੰ ਬਿਨਾਂ ਟਿਕਟ ਜਾਂ ਅਨਿਯਮਿਤ ਯਾਤਰਾ ਕਰਦਿਆਂ ਫੜਿਆ ਗਿਆ। ਇਹ ਕਾਰਵਾਈ ਸਾਰੇ ਅਸਲੀ ਰੇਲਵੇ ਯਾਤਰੀਆਂ ਨੂੰ ਆਰਾਮਦਾਇਕ ਸੇਵਾ ਅਤੇ ਯਾਤਰਾ ਮੁਹੱਈਆ ਕਰਨ ਦੇ ਠੋਸ ਯਤਨਾਂ ਤੋਂ ਪ੍ਰੇਰਿਤ ਸੀ।

ਟਿਕਟ ਚੈਕਿੰਗ ਸਟਾਫ ਅਤੇ ਮੁੱਖ ਟਿਕਟ ਨਿਰੀਖਕਾਂ ਦੀ ਮੁਸਤੈਦੀ ਨਾਲ ਨਾ ਸਿਰਫ ਡਵੀਜ਼ਨ ਦੀ ਆਮਦਨ ’ਚ ਇਜ਼ਾਫਾ ਹੋਇਆ, ਸਗੋਂ ਇਹ ਕੰਮ ਰੇਲਵੇ ਦੀ ਪ੍ਰਭਾਵੀ ਨਿਗਰਾਨੀ ਬਿਆਨ ਕਰ ਰਿਹਾ ਹੈ। ਇਸ ਦੇ ਨਾਲ ਹੀ ਰੇਲਵੇ ਅਧਿਕਾਰੀਆਂ ਵੱਲੋਂ ਟ੍ਰੇਨਾਂ ’ਚ ਲਗਾਤਾਰ ਸਰਪ੍ਰਾਈਜ਼ ਚੈਕਿੰਗ ਮੁਹਿੰਮ ਵੀ ਚਲਾਈ ਜਾ ਰਹੀ ਹੈ, ਜਿਸ ’ਚ ਯਾਤਰੀਆਂ ਨੂੰ ਵਾਰ-ਵਾਰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਉਚਿਤ ਟਿਕਟ ਲੈ ਕੇ ਹੀ ਯਾਤਰਾ ਕਰਨ। ਡਵੀਜ਼ਨ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਸਪੱਸ਼ਟ ਕੀਤਾ ਕਿ ਫਿਰੋਜ਼ਪੁਰ ਡਵੀਜ਼ਨ ’ਚ ਟਿਕਟ ਚੈਕਿੰਗ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਉਦੇਸ਼ ਰੇਲਵੇ ਟਿਕਟਾਂ ਦੀ ਵਿਕਰੀ ’ਚ ਵਾਧਾ ਅਤੇ ਜ਼ੀਰੋ ਟਿਕਟ ਰਹਿਤ ਯਾਤਰਾ ਦਾ ਟੀਚਾ ਪ੍ਰਾਪਤ ਕਰਨਾ ਹੈ। ਰੇਲਵੇ ਦੀ ਇਹ ਕਾਰਵਾਈ ਵਿਵਸਥਾ ’ਚ ਪਾਰਦਰਸ਼ਿਤਾ ਅਤੇ ਅਨੁਸ਼ਾਸਨ ਯਕੀਨੀ ਬਣਾਉਣ ਦੀ ਦਿਸ਼ਾ ’ਚ ਮੀਲ ਦਾ ਪੱਥਰ ਸਾਬਿਤ ਹੋ ਰਹੀ ਹੈ।

ਗੰਦਗੀ ਫੈਲਾਉਣ ’ਤੇ 414 ਯਾਤਰੀਆਂ ਨੂੰ 75,200 ਜੁਰਮਾਨਾ
ਕੇਂਦਰ ਸਰਕਾਰ ਦੀ ਸਵੱਛਤਾ ਮੁਹਿੰਮ ਨੂੰ ਲੈ ਕੇ ਰੇਲਵੇ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸੇ ਲੜੀ ’ਚ ਸਟੇਸ਼ਨ ’ਤੇ ਗੰਦਗੀ ਫੈਲਾਉਣ ਵਾਲਿਆਂ ਵਿਰੁੱਧ ਐਂਟੀ ਲਿਟਰਿੰਗ ਐਕਟ ਤਹਿਤ ਸਖਤ ਕਾਰਵਾਈ ਨੂੰ ਅਮਲ ’ਚ ਲਿਆਂਦਾ ਜਾ ਰਿਹਾ ਹੈ। ਇਸੇ ਕੜੀ ਤਹਿਤ ਰੇਲਵੇ ਦੀ ਫਿਰੋਜ਼ਪੁਰ ਡਵੀਜ਼ਨ ਵੱਲੋਂ 414 ਯਾਤਰੀਆਂ ਤੋਂ 75,200 ਰੁਪਏ ਜੁਰਮਾਨਾ ਵਸੂਲ ਕੀਤਾ ਗਿਆ ਹੈ। ਗੰਦਗੀ ਫੈਲਾਉਣ ਵਾਲਿਆਂ ਨੂੰ ਸਾਫ-ਸਫਾਈ ਦੇ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਭਵਿੱਖ ’ਚ ਇਸ ਪ੍ਰਤੀ ਵਿਸ਼ੇਸ਼ ਧਿਆਨ ਰੱਖਣ। ਅਧਿਕਾਰੀਆਂ ਨੇ ਦੱਸਿਆ ਕਿ ਐਂਟੀ ਲਿਟਰਿੰਗ ਐਕਟ ਤਹਿਤ ਜੁਰਮਾਨਾ ਵਸੂਲ ਕਰਨ ਦੀ ਪ੍ਰਕਿਰਿਆ ਤੇਜ਼ ਕੀਤੀ ਜਾ ਰਹੀ ਹੈ।
 


author

Inder Prajapati

Content Editor

Related News