Punjab : ਕਹਿਰ ਓ ਰੱਬਾ! ਨਹਿਰ ''ਚ ਰੁੜ੍ਹੇ ਬੱਚੇ ਤੇ ਪਤਨੀ, ਬਚਾਉਣ ਲਈ ਪਤੀ ਨੇ ਮਾਰੀ ਛਾਲ, ਫਿਰ...

Thursday, Jul 24, 2025 - 03:15 PM (IST)

Punjab : ਕਹਿਰ ਓ ਰੱਬਾ! ਨਹਿਰ ''ਚ ਰੁੜ੍ਹੇ ਬੱਚੇ ਤੇ ਪਤਨੀ, ਬਚਾਉਣ ਲਈ ਪਤੀ ਨੇ ਮਾਰੀ ਛਾਲ, ਫਿਰ...

ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ ਦੇ ਕਸਬਾ ਮੱਖੂ ਦੇ ਨਜ਼ਦੀਕ ਉਸ ਵੇਲੇ ਕਹਿਰ ਵਾਪਰ ਗਿਆ, ਜਦੋਂ ਵਿਅਕਤੀ ਦਾ ਮੋਟਰਸਾਈਕਲ ਸਲਿੱਪ ਹੋ ਜਾਣ ਕਾਰਨ ਪਿੱਛੇ ਬੈਠੀ ਪਤਨੀ ਅਤੇ ਬੱਚੇ ਅਚਾਨਕ ਨਹਿਰ 'ਚ ਡਿੱਗ ਗਏ। ਉਨ੍ਹਾਂ ਨੂੰ ਬਚਾਉਣ ਲਈ ਪਤੀ ਨੇ ਵੀ ਨਹਿਰ 'ਚ ਛਾਲ ਮਾਰ ਦਿੱਤੀ। ਫਿਲਹਾਲ ਪਤੀ-ਪਤਨੀ ਤਾਂ ਸੁਰੱਖਿਅਤ ਹਨ ਪਰ ਬੱਚਿਆਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਪਿੰਡ ਵਰਪਾਲਾ ਨੇੜੇ ਬਿਨਾਂ ਰੇਲਿੰਗ ਵਾਲੀ ਸਰਹਿੰਦ ਫੀਡਰ ਨਹਿਰ ਤੋਂ ਮੋਟਰਸਾਈਕਲ ਤਿਲਕ ਜਾਣ ਕਾਰਨ ਵਾਪਰੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਡਾਕਟਰਾਂ ਨੂੰ ਵੱਡਾ ਖ਼ਤਰਾ! ਰਿਪੋਰਟ ਪੜ੍ਹ ਹਰ ਕੋਈ ਰਹਿ ਜਾਵੇਗਾ ਹੈਰਾਨ

ਪੀੜਤ ਜਸਬੀਰ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਘਰ ਤੋਂ ਪਤਨੀ ਅਤੇ ਬੱਚਿਆਂ ਸਣੇ ਆ ਰਿਹਾ ਸੀ। ਜਦੋਂ ਸਰਹਿੰਦ ਨਹਿਰ ਨੇੜੇ ਪੁੱਜੇ ਤਾਂ ਇੱਥੇ ਬਣੇ ਰਾਹ 'ਚ ਮੀਂਹ ਪੈਣ ਕਾਰਨ ਚਿੱਕੜ ਬੇਹੱਦ ਜ਼ਿਆਦਾ ਸੀ। ਇਸ ਚਿੱਕੜ ਕਾਰਨ ਉਸ ਦਾ ਮੋਟਰਸਾਈਕਲ ਤਿਲਕ ਗਿਆ ਅਤੇ ਪਿੱਛੇ ਬੈਠੀ ਪਤਨੀ ਅਤੇ 2 ਬੱਚੇ ਅਚਾਨਕ ਨਹਿਰ 'ਚ ਡਿੱਗ ਗਏ। ਇਸ ਤੋਂ ਬਾਅਦ ਜਸਬੀਰ ਨੇ ਉਨ੍ਹਾਂ ਨੂੰ ਬਚਾਉਣ ਲਈ ਨਹਿਰ 'ਚ ਛਾਲ ਮਾਰ ਦਿੱਤੀ ਪਰ ਉਸ ਦੇ ਹੱਥ-ਪੱਲੇ ਕੁੱਝ ਨਹੀਂ ਪਿਆ।

ਇਹ ਵੀ ਪੜ੍ਹੋ : ਪੰਜਾਬ 'ਚ ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਵੱਡੀ ਰਾਹਤ, ਅਪਲਾਈ ਕਰਨ ਵਾਲਿਆਂ ਨੂੰ...

ਫਿਰ ਉਸ ਨੇ ਬਾਹਰ ਨਿਕਲ ਕੇ ਪਿੰਡ ਵਾਲਿਆਂ ਨੂੰ ਸਾਰੀ ਘਟਨਾ ਦੱਸੀ। ਪਿੰਡ ਵਾਲਿਆਂ ਨੇ ਮੌਕੇ 'ਤੇ ਇਕੱਠੇ ਹੋ ਕੇ ਉਸ ਦੀ ਪਤਨੀ ਨੂੰ ਬਾਹਰ ਕੱਢਿਆ ਪਰ ਬੱਚਿਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਜਸਬੀਰ ਨੇ ਦੱਸਿਆ ਕਿ ਉਸ ਦਾ ਇਕ 4 ਸਾਲ ਦਾ ਪੁੱਤਰ ਅਤੇ 2 ਸਾਲ ਦੀ ਧੀ ਨਹਿਰ 'ਚ ਰੁੜ੍ਹ ਗਈ। ਫਿਲਹਾਲ ਬੱਚਿਆਂ ਨੂੰ ਨਹਿਰ 'ਕੱਢਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਸ ਰਾਹ 'ਤੇ ਕਈ ਵਾਰ ਪਹਿਲਾਂ ਵੀ ਵੱਡੇ ਹਾਦਸੇ ਵਾਪਰ ਚੁੱਕੇ ਹਨ ਪਰ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News