ਮੋਹਾਲੀ : ਪਤੀ ਦਾ ਕਤਲ ਕਰਕੇ ਲਾਸ਼ ਸੂਟਕੇਸ ''ਚ ਬੰਦ ਕਰਨ ਵਾਲੀ ਪਤਨੀ ਗ੍ਰਿਫਤਾਰ, ਪਰਿਵਾਰ ਦਾ ਅੰਤਿਮ ਸੰਸਕਾਰ ਤੋਂ ਇਨਕਾਰ (ਤਸਵੀਰਾਂ)

03/20/2017 3:15:16 PM

ਮੋਹਾਲੀ (ਰਾਣਾ) : ਆਪਣੇ ਪਤੀ ਦਾ ਬੇਹਰਿਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਨੂੰ ਸੂਟਕੇਸ ''ਚ ਪਾਉਣ ਵਾਲੀ ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਦੀ ਭਾਣਜੀ ਸੀਰਤ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁੱਛਗਿੱਛ ''ਚ ਸੀਰਤ ਨੇ ਕਬੂਲ ਕੀਤਾ ਹੈ ਕਿ ਉਸ ਨੇ ਸ਼ਰਾਬ ਦੇ ਨਸ਼ੇ ''ਚ ਆਪਣੇ ਪਤੀ ਨੂੰ ਗੋਲੀ ਮਾਰੀ ਸੀ ਅਤੇ ਪਿਸਟਲ ਦਾ ਲਾਈਸੈਂਸ ਉਸ ਦੇ ਨਾਂ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸੀਰਤ ''ਤੇ ਗੰਭੀਰ ਦੋਸ਼ ਲਾਉਂਦੇ ਹੋਏ ਉਸ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਏਕਮ ਸਿੰਘ ਢਿੱਲੋਂ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਅਤੇ ਇਸ ਦੇ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ''ਤੇ ਜਾ ਕੇ ਇਨਸਾਫ ਦੀ ਮੰਗ ਕਰਨਗੇ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਜਸਪਾਲ ਨੇ ਦੱਸਿਆ ਸੀ ਕਿ ਉਸ ਦਾ ਬੇਟਾ ਸ਼ਨੀਵਾਰ ਰਾਤ ਉਨ੍ਹਾਂ ਦੇ ਘਰ ਫੇਜ਼-6 ''ਚ ਆਇਆ ਸੀ, ਜਿਥੇ ਉਸ ਨੇ ਉਨ੍ਹਾਂ ਦੇ ਨਾਲ ਰੋਟੀ ਵੀ ਖਾਧੀ ਪਰ ਉਹ ਕਾਫੀ ਉਦਾਸ ਸੀ। ਜਦੋਂ ਉਨ੍ਹਾਂ ਨੇ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਆਪਣੀ ਪਤਨੀ ਤੋਂ ਬਹੁਤ ਪਰੇਸ਼ਾਨ ਹੈ, ਇੰਨੀ ਗੱਲ ਕਹਿਣ ਤੋਂ ਬਾਅਦ ਉਹ ਰੋਣ ਲੱਗ ਪਿਆ। ਏਕਮ ਸਿੰਘ ਨੇ ਕਰੀਬ 12 ਸਾਲ ਪਹਿਲਾਂ ਸੀਰਤ ਨਾਲ ਲਵ-ਮੈਰਿਜ ਕੀਤੀ ਸੀ। ਇਨ੍ਹਾਂ ਦੇ ਦੋ ਬੱਚੇ ਹਨ, ਜਿਨ੍ਹਾਂ ''ਚ ਇਕ 5 ਸਾਲਾ ਬੇਟੀ ਤੇ 11 ਸਾਲਾ ਬੇਟਾ ਹੈ। ਏਕਮ ਅਸਾਮ ''ਚ ਨੌਕਰੀ ਕਰਦਾ ਸੀ, ਜਿਥੋਂ ਉਸ ਦੀ ਪਤਨੀ ਨੇ ਉਸ ਦੀ ਨੌਕਰੀ ਛੁਡਵਾ ਦਿੱਤੀ। ਉਸ ਦੇ ਬਾਅਦ ਉਹ ਚੰਡੀਗੜ੍ਹ ਦੇ ਇਕ ਹੋਟਲ ''ਚ ਕੰਮ ਕਰਨ ਲੱਗਾ ਪਰ ਉਸ ਨੇ ਉਥੇ ਵੀ ਉਸ ਨੂੰ ਕੰਮ ਨਹੀਂ ਕਰਨ ਦਿੱਤਾ। ਉਹ ਪਹਿਲਾਂ ਚੰਡੀਗੜ੍ਹ ਸੈਕਟਰ-35 ''ਚ ਕਿਰਾਏ ਦੇ ਮਕਾਨ ''ਚ ਰਹਿੰਦੇ ਸਨ, ਉਸ ਦੇ ਬਾਅਦ ਉਹ ਮੋਹਾਲੀ ਫੇਜ਼-3 ਬੀ 1 ''ਚ ਰਹਿਣ ਲੱਗੇ। 3 ਬੀ 1 ''ਚ ਉਨ੍ਹਾਂ ਨੂੰ ਰਹਿੰਦਿਆਂ ਲਗਭਗ 20 ਦਿਨ ਹੀ ਹੋਏ ਸਨ। ਏਕਮ ਦੀ ਸੱਸ ਵੀ ਉਨ੍ਹਾਂ ਦੇ ਨਾਲ ਹੀ ਰਹਿੰਦੀ ਸੀ। ਸੀਰਤ ਦੀ ਆਪਣੇ ਭਰਾ ਨਾਲ ਨਹੀਂ ਬਣਦੀ ਸੀ, ਜਿਸ ਦੇ ਬਾਅਦ ਮਾਮੇ ਨੇ ਹੀ ਸੀਰਤ ਦਾ ਵਿਆਹ ਕਰਾਇਆ ਸੀ।


Babita Marhas

News Editor

Related News