ਅਮਰੀਕਾ ਤੇ ਕੈਨੇਡਾ ਦੇ 200 ਸਿਨੇਮਾਘਰਾਂ ’ਚ ਰਿਲੀਜ਼ ਹੋਈ ਫ਼ਿਲਮ ‘ਦਿ ਕੇਰਲ ਸਟੋਰੀ’
Sunday, May 14, 2023 - 11:22 AM (IST)
ਵਾਸ਼ਿੰਗਟਨ (ਭਾਸ਼ਾ)– ਅਮਰੀਕਾ ਤੇ ਕੈਨੇਡਾ ਦੇ 200 ਤੋਂ ਜ਼ਿਆਦਾ ਸਿਨੇਮਾਘਰਾਂ ’ਚ ਸ਼ੁੱਕਰਵਾਰ ਨੂੰ ਵਿਵਾਦਪੂਰਨ ਫ਼ਿਲਮ ‘ਦਿ ਕੇਰਲ ਸਟੋਰੀ’ ਰਿਲੀਜ਼ ਹੋਈ।
ਡਾਇਰੈਕਟਰ ਸੁਦੀਪਤੋ ਸੇਨ ਨੇ ਡਿਜੀਟਲ ਪੱਤਰਕਾਰ ਸੰਮੇਲਨ ’ਚ ਭਾਰਤੀ ਤੇ ਅਮਰੀਕੀ ਪੱਤਰਕਾਰਾਂ ਦੇ ਸਮੂਹ ਨੂੰ ਕਿਹਾ ਕਿ ਸਾਡਾ ਦੇਸ਼ ਕੇਰਲ ਸੂਬੇ ’ਚ ਲੰਬੇ ਸਮੇਂ ਤੋਂ ਜਾਰੀ ਸਮੱਸਿਆ ਨੂੰ ਅਣਦੇਖਿਆ ਕਰ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ : ਸੰਸਦ ਮੈਂਬਰ ਰਾਘਵ ਚੱਢਾ ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ, ਸਾਹਮਣੇ ਆਈਆਂ ਤਸਵੀਰਾਂ
‘ਦਿ ਕੇਰਲ ਸਟੋਰੀ’ ਇਕ ਮਿਸ਼ਨ ਹੈ, ਜੋ ਸਿਨੇਮਾ ਦੀ ਰਚਨਾਤਮਕ ਹੱਦਾਂ ਤੋਂ ਪਰੇ ਹੈ, ਇਕ ਅਜਿਹਾ ਅੰਦੋਲਨ ਹੈ, ਜਿਸ ਨੂੰ ਦੁਨੀਆ ਭਰ ਦੇ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਤੇ ਜਾਗਰੂਕਤਾ ਵਧਾਉਣੀ ਚਾਹੀਦੀ ਹੈ।
ਫ਼ਿਲਮ ਦੇ ਡਾਇਰੈਕਟਰ ਵਿਪੁਲ ਸ਼ਾਹ ਨੇ ਕਿਹਾ ਕਿ ਫ਼ਿਲਮ ’ਚ ਜੋ ਦਿਖਾਇਆ ਗਿਆ ਹੈ, ਉਸ ਨੂੰ ਲੋਕਾਂ ਤੋਂ ਲੁਕੋਇਆ ਗਿਆ ਸੀ ਤੇ ਇਸ ਨੂੰ ਦੱਸਣਾ ਜ਼ਰੂਰੀ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।