ਕਿਊਬਿਕ 'ਚ ਸ਼ਰਾਬ ਦੇ ਠੇਕੇ ਤੇ ਕਲੱਬ ਹੋਣਗੇ ਬੰਦ? ਜਾਣੋ ਕੀ ਬੋਲੇ ਮੰਤਰੀ

07/07/2020 4:34:29 PM

ਮਾਂਟਰੀਅਲ— ਕੈਨੇਡਾ ਦੇ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਕਿਊਬਿਕ ਦੇ ਸਿਹਤ ਮੰਤਰੀ ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ-19 ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਸੂਬਾ ਸਰਕਾਰ ਸ਼ਰਾਬ ਦੇ ਮਹਿਖਾਨੇ ਅਤੇ ਨਾਈਟ ਕਲੱਬਾਂ ਨੂੰ ਬੰਦ ਕਰਨ ਤੋਂ ਨਹੀਂ ਹਿਚਕਿਚਾਏਗਾ।

ਸਿਹਤ ਮੰਤਰੀ ਕ੍ਰਿਸ਼ਚੀਅਨ ਡੁਬੇ ਨੇ ਕਿਹਾ ਕਿ ਵੀਰਵਾਰ ਤੱਕ ਸੂਬਾ ਇਸ ਬਾਰੇ ਵੇਰਵੇ ਜਾਰੀ ਕਰੇਗਾ ਕਿ ਜੇਕਰ ਨਿਯਮਾਂ ਦੀ ਪਾਲਣਾ ਨਾ ਹੁੰਦੀ ਹੋਈ ਤਾਂ ਗਾਹਕਾਂ ਅਤੇ ਥਾਵਾਂ 'ਤੇ ਕਿਵੇਂ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਮੰਤਰੀ ਨੇ ਕਿਹਾ ਕਿ ਕੋਵਿਡ-19 ਨਿਯਮਾਂ ਦੀ ਪਾਲਣਾ ਕਰਾਉਣ ਲਈ ਇਨ੍ਹਾਂ ਥਾਵਾਂ 'ਤੇ ਵੀਰਵਾਰ ਤੋਂ ਪੁਲਸ ਦੀ ਹਾਜ਼ਰੀ ਵੀ ਵਧਾਈ ਜਾਵੇਗੀ। ਉਨ੍ਹਾਂ ਸ਼ਰਾਬ ਮਹਿਖਾਨੇ ਅਤੇ ਨਾਈਟ ਕਲੱਬਾਂ ਦੇ ਮਾਲਕਾਂ ਨੂੰ ਸਪੱਸ਼ਟ ਕਿਹਾ ਕਿ ਗਾਹਕਾਂ ਕੋਲੋਂ ਜਨਤਕ ਸਿਹਤ ਨਿਰਦੇਸ਼ਾਂ ਦੀ ਪਾਲਣਾ ਕਰਾਉਣਾ ਤੁਹਾਡੀ ਜਿੰਮੇਵਾਰੀ ਹੈ। ਜੇਕਰ ਨਿਯਮਾਂ ਦੀ ਅਣਦੇਖੀ ਹੁੰਦੀ ਹੈ ਤਾਂ ਅਸੀਂ ਤੁਹਾਡੇ ਠੇਕੇ ਬੰਦ ਕਰ ਦੇਵਾਂਗੇ। ਸਿਹਤ ਮੰਤਰੀ ਨੇ ਕਿਹਾ ਕਿ ਬੀਚਸ, ਪੂਲਸ ਸਮੇਤ ਉਨ੍ਹਾਂ ਥਾਵਾਂ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ, ਜੇਕਰ ਉਨ੍ਹਾਂ 'ਤੇ ਵੀ ਸਰੀਰਕ ਦੂਰੀ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਦੋ ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਇਸ ਦੇ ਨਾਲ ਹੀ ਹੱਥਾਂ ਨੂੰ ਸਾਫ ਕਰਦੇ ਰਹਿਣਾ ਅਤੇ ਜਿਨ੍ਹਾਂ ਥਾਵਾਂ 'ਤੇ ਸਰਕੀਰ ਦੂਰੀ ਸੰਭਵ ਨਹੀਂ ਹੈ ਉੱਥੇ ਚਿਹਰੇ 'ਤੇ ਮਾਸਕ ਪਾ ਕੇ ਨਿਕਲਣਾ ਚਾਹੀਦਾ ਹੈ।


Sanjeev

Content Editor

Related News