ਠੇਕੇ ਦੇ ਕਰਿੰਦਿਆਂ ’ਤੇ ਵੱਧ ਪੈਸੇ ਵਸੂਲਣ ਦੇ ਦੋਸ਼ ''ਚ ਇੰਸਪੈਕਟਰ ਕਰਨਗੇ ਪੜਤਾਲ, ਫਿਰ ਹੋਵੇਗੀ ਕਾਰਵਾਈ
Monday, May 13, 2024 - 04:26 PM (IST)

ਹਰੀਕੇ ਪੱਤਣ (ਸਾਹਿਬ ਸੰਧੂ)- ਹਰੀਕੇ ਵਿਖੇ ਮੱਛੀ ਨਾਲ ਲਾਲਪਰੀ ਦੇ ਸ਼ੌਕੀਨਾਂ ਨੂੰ ਦਾਰੂ ਜ਼ਿਆਦਾ ਕੌੜੀ ਲੱਗ ਰਹੀ ਹੈ ਕਿਉਂਕਿ ਆਬਕਾਰੀ ਵਿਭਾਗ ਵੱਲੋਂ ਜਾਰੀ ਰੇਟ ਲਿਸਟ ਨੂੰ ਅੰਗੂਠਾ ਦਿਖਾਉਦਿਆਂ ਹਰੀਕੇ ਠੇਕੇ ਦੇ ਕਰਿੰਦਿਆਂ ਵੱਲੋਂ ਗਾਹਕ ਪਾਸੋਂ ਵੱਧ ਪੈਸੇ ਵਸੂਲਣ ਦੇ ਦੋਸ਼ ਲੱਗ ਰਹੇ। ਕਈ ਪੀੜਤਾਂ ਨੇ ਜਦ ਉਕਤ ਮਾਮਲਾ ਪੱਤਰਕਾਰਾਂ ਦੇ ਧਿਆਨ ’ਚ ਲਿਆਂਦਾ ਤਾਂ ਕਰਿੰਦਿਆਂ ਵਲੋਂ ਗਾਹਕਾਂ ਦੇ ਤੁਰੰਤ ਪੈਸੇ ਵਾਪਸ ਕਰ ਦਿੱਤੇ ਗਏ। ਆਬਕਾਰੀ ਵਿਭਾਗ ਦੇ ਆਲਾ ਅਧਿਕਾਰੀਆਂ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਲਈ ਇੰਸਪੈਕਟਰ ਨੂੰ ਨਿਰਦੇਸ਼ ਜਾਰੀ ਕਰ ਦੇਣ ਦੀ ਗੱਲ ਕਹੀ।
ਇਹ ਵੀ ਪੜ੍ਹੋ- ਲਹਿੰਦੇ ਪੰਜਾਬ 'ਚ ਨਾਬਾਲਗ ਕੁੜੀ ਦਾ ਨਿਕਾਹ ਕਰਵਾਉਣ ਵਾਲੇ ਰਜਿਸਟਰਾਰ 'ਤੇ ਹੁਣ ਹੋਵੇਗੀ ਕਾਰਵਾਈ
ਇਸ ਸਬੰਧੀ ਹਰਚੰਦ ਸਿੰਘ ਢਿੱਲੋਂ, ਜਸਪਾਲ ਸਿੰਘ, ਜੁਗਰਾਜ ਸਿੰਘ ਨੇ ਦੱਸਿਆ ਸ਼ਾਮ ਵੇਲੇ ਇਕ ਠੇਕੇ ਤੋਂ ਸ਼ਰਾਬ ਖਰੀਦਣ ਗਏ ਤਾਂ ਉਥੇ ਮੌਜੂਦ ਕਰਿੰਦੇ ਨੇ ਰੇਟ ਲਿਸਟ ’ਤੇ ਪਰਦਾ ਪਾ ਕੇ 10 ਤੋਂ 50 ਰੁਪਏ ਤੱਕ ਵੱਧ ਵਸੂਲੇ। ਜਦੋਂ ਮਾਮਲਾ ਪੱਤਰਕਾਰਾਂ ਦੇ ਧਿਆਨ ’ਚ ਆਉਣ ਦੀ ਭਿਣਕ ਲੱਗੀ ਤਾਂ ਗਾਹਕਾਂ ਨੂੰ ਤੁਰੰਤ ਪੈਸੇ ਵਾਪਸ ਕਰ ਦਿੱਤੇ। ਸਵਾਲ ਇਹ ਵੀ ਹੈ ਕਿ ਜੇਕਰ ਕੋਈ ਗਾਹਕ ਆਪਣੇ ਅਧਿਕਾਰ ਤੋਂ ਜਾਣੂ ਨਹੀਂ ਤਾਂ ਉਸਦੀ ਹੋਣ ਵਾਲੀ ਲੁੱਟ ਲਈ ਜ਼ਿੰਮੇਵਾਰ ਕੌਣ?।
ਇਹ ਵੀ ਪੜ੍ਹੋ- ਚੋਣ ਡਿਊਟੀ ਦੀ ਰਿਹਰਸਲ 'ਚ ਗੈਰ-ਹਾਜ਼ਰ ਰਹਿਣ ਵਾਲੇ ਕਰਮਚਾਰੀ ਹੋ ਜਾਣ ਸਾਵਧਾਨ, ਹਦਾਇਤਾਂ ਹੋਈਆਂ ਜਾਰੀ
ਇਸ ਸਬੰਧੀ ਈ. ਟੀ. ਓ. ਤਰਨਤਾਰਨ ਇੰਦਰਜੀਤ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਨਿਰਧਾਰਿਤ ਰੇਟ ਲਿਸਟ ਤੋਂ ਵੱਧ ਪੈਸੇ ਵਸੂਲਣ ਦੇ ਮਾਮਲੇ ਦੀ ਪੜਤਾਲ ਕਰਨ ਲਈ ਸਬੰਧਤ ਇੰਸਪੈਕਟਰ ਨੂੰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਸੱਚਾਈ ਸਾਹਮਣੇ ਆਉਣ ਮਗਰੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਗੱਲਬਾਤ ਦੌਰਾਨ ਠੇਕੇਦਾਰ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਗਾਹਕ ਪਾਸੋਂ ਵੱਧ ਪੈਸੇ ਲੈਣ ਦੇ ਹਾਮੀ ਨਹੀਂ। ਉਨ੍ਹਾਂ ਕਿਹਾ ਕਿ ਵੱਧ ਪੈਸੇ ਵਸੂਲਣ ਦੇ ਦੋਸ਼ ਦੀ ਪੜਤਾਲ ਕਰਕੇ ਕਰਿੰਦਿਆਂ ਦਾ ਸਹੀ ਕੀਮਤ ’ਤੇ ਸ਼ਰਾਬ ਵੇਚਣਾ ਯਕੀਨੀ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ- ਵਧ ਰਹੀ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8