ਟੋਰਾਂਟੋ 'ਚ ਰਾਤ ਨੂੰ ਸੜਕਾਂ 'ਤੇ ਉਤਰੇ ਸੈਂਕੜੇ ਲੋਕ, ਕੀਤੀ ਇਹ ਮੰਗ

08/02/2020 2:55:30 PM

ਟੋਰਾਂਟੋ—  ਕੋਵਿਡ-19 ਯਾਨੀ ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਸ਼ਨੀਵਾਰ ਰਾਤ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਟੋਰਾਂਟੋ ਦੀਆਂ ਸੜਕਾਂ 'ਤੇ ਬਲੈਕ ਲਾਈਵਜ਼ ਮੈਟਰ' ਦੇ ਸਮਰਥਨ 'ਚ ਮਾਰਚ ਕੱਢਿਆ ਅਤੇ ਜੇਲ੍ਹ ਪ੍ਰਣਾਲੀ ਨੂੰ ਖਤਮ ਕਰਨ ਦੀ ਮੰਗ ਕੀਤੀ।

ਇਹ ਮਾਰਚ ਰਾਤ 8 ਵਜੇ ਬੈਲਵਿਊ ਸਕੁਐਰ ਪਾਰਕ ਤੋਂ ਸ਼ੁਰੂ ਹੋਇਆ ਅਤੇ ਯੋਂਗੇ ਤੇ ਡੁੰਡਾਸ ਸਕੁਐਰ 'ਤੇ ਜਾ ਕੇ ਸਮਾਪਤ ਹੋਇਆ। ਇਸ ਨੂੰ ਟੋਰਾਂਟੋ ਪ੍ਰੀਜ਼ਨਰਸ ਰਾਈਟਸ ਪ੍ਰੋਜੈਕਟ, ਫਿਲਸਤੀਨੀ ਯੂਥ ਮੂਵਮੈਂਟ, ਕੀਪ ਯੂਅਰ ਰੈਂਟ ਟੋਰਾਂਟੋ ਅਤੇ ਕਲਾਈਮੇਟ ਜਸਟਿਸ ਟੋਰਾਂਟੋ ਸਮੇਤ ਹੋਰ ਸੰਗਠਨਾਂ ਦੇ ਸਹਿਯੋਗ ਨਾਲ 'ਨਾਟ ਅਨਦਰ ਬਲੈਕ ਲਾਈਫ' ਨੇ ਆਯੋਜਿਤ ਕੀਤਾ। ਪ੍ਰਦਰਸ਼ਨ ਤੋਂ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਪੋਸਟ 'ਚ ਸਮੂਹ ਨੇ ਕਿਹਾ ਸੀ, “ਆਜ਼ਾਦੀ ਉਦੋਂ ਤੱਕ ਅਸਲ ਨਹੀਂ ਹੁੰਦੀ ਜਦੋਂ ਤੱਕ ਸਾਡੇ 'ਤੇ ਜ਼ੁਲਮ ਕਰਨ ਵਾਲੇ ਸਿਸਟਮ ਖ਼ਤਮ ਨਹੀਂ ਕੀਤੇ ਜਾਂਦੇ।'' ਸੰਗਠਨ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਗੁਲਾਮੀ ਖ਼ਤਮ ਕੀਤੀ ਸੀ, ਅਸੀਂ ਜੇਲ੍ਹ ਪ੍ਰਣਾਲੀ ਸਮਾਪਤ ਕਰਾਂਗੇ।

ਸੈਂਕੜੇ ਲੋਕਾਂ ਨੇ ਪੁਲਸਿੰਗ, ਨਿਆਂ ਪ੍ਰਣਾਲੀ, ਬਾਲ ਕਲਿਆਣ, ਸਿੱਖਿਆ ਅਤੇ ਸਿਹਤ ਸੇਵਾਵਾਂ 'ਚ ਪ੍ਰਣਾਲੀਗਤ ਨਸਲਵਾਦ ਨੂੰ ਖਤਮ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕੈਨੇਡਾ 'ਚ ਪ੍ਰਣਾਲੀਗਤ, ਸੰਸਥਾਗਤ ਨਸਲਵਾਦ ਨੂੰ ਖ਼ਤਮ ਕੀਤਾ ਜਾਵੇ ਤਾਂ ਜੋ ਸਾਰੇ ਲੋਕ ਆਜ਼ਾਦੀ ਨੂੰ ਮਹਿਸੂਸ ਕਰ ਸਕਣ। ਮਾਰਚ ਕੱਢਣ ਦੌਰਾਨ ਪ੍ਰਦਰਸ਼ਨਕਾਰੀ ਚਿਲਡਰਨ ਏਡ ਸੁਸਾਇਟੀ ਅਤੇ ਟੋਰਾਂਟੋ ਪੁਲਿਸ ਹੈਡਕੁਆਟਰਾਂ ਸਮੇਤ ਕਈ ਜਗ੍ਹਾ ਰਸਤੇ 'ਚ ਰੁਕੇ।


Sanjeev

Content Editor

Related News