ਡਰੇਕ ਨੇ ਸਿੱਧੂ ਮੂਸੇ ਵਾਲਾ ਦੀ ਟੀ-ਸ਼ਰਟ ਪਹਿਨ ਕੇ ਦਿੱਤੀ ਸ਼ੋਅ ਦੌਰਾਨ ਸ਼ਰਧਾਂਜਲੀ, ਵੀਡੀਓ ਵਾਇਰਲ

Friday, Jul 29, 2022 - 10:55 AM (IST)

ਡਰੇਕ ਨੇ ਸਿੱਧੂ ਮੂਸੇ ਵਾਲਾ ਦੀ ਟੀ-ਸ਼ਰਟ ਪਹਿਨ ਕੇ ਦਿੱਤੀ ਸ਼ੋਅ ਦੌਰਾਨ ਸ਼ਰਧਾਂਜਲੀ, ਵੀਡੀਓ ਵਾਇਰਲ

ਚੰਡੀਗੜ੍ਹ (ਬਿਊਰੋ)– ਹਾਲੀਵੁੱਡ ਰੈਪਰ ਡਰੇਕ ਨੂੰ ਕੌਣ ਨਹੀਂ ਜਾਣਦਾ। ਪੂਰੀ ਦੁਨੀਆ ’ਚ ਡਰੇਕ ਦਾ ਨਾਂ ਚੱਲਦਾ ਹੈ। ਇਕੱਲੇ ਇੰਸਟਾਗ੍ਰਾਮ ਦੀ ਗੱਲ ਕਰੀਏ ਤਾਂ ਡਰੇਕ ਦੇ 118 ਮਿਲੀਅਨ ਫਾਲੋਅਰਜ਼ ਹਨ, ਯਾਨੀ ਕਿ 11 ਕਰੋੜ 80 ਲੱਖ ਤੋਂ ਵੀ ਵੱਧ।

PunjabKesari

ਇੰਸਟਾਗ੍ਰਾਮ ’ਤੇ ਡਰੇਕ ਕੁਲ 2812 ਅਕਾਊਂਟਸ ਫਾਲੋਅ ਕਰਦਾ ਹੈ, ਜਿਨ੍ਹਾਂ ’ਚੋਂ ਸਿਰਫ ਇਕੋ ਪੰਜਾਬੀ ਉਸ ਨੇ ਫਾਲੋਅ ਕੀਤਾ ਹੈ ਤੇ ਉਹ ਹੈ ਸਿੱਧੂ ਮੂਸੇ ਵਾਲਾ। ਇਹ ਗੱਲ ਸਾਰੇ ਜਾਣਦੇ ਹਨ ਕਿ ਡਰੇਕ ਵਰਗੇ ਹਾਲੀਵੁੱਡ ਰੈਪਰ ਨੂੰ ਵੀ ਸਿੱਧੂ ਮੂਸੇ ਵਾਲਾ ਦੇ ਗੀਤ ਪਸੰਦ ਹਨ।

PunjabKesari

ਇਸੇ ਦੇ ਚਲਦਿਆਂ ਡਰੇਕ ਨੇ ਹੁਣ ਕੁਝ ਅਜਿਹਾ ਕਰ ਦਿੱਤਾ ਹੈ, ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਰਅਸਲ ਡਰੇਕ ਦਾ ਬੀਤੇ ਦਿਨੀਂ ਟੋਰਾਂਟੋਂ ਵਿਖੇ ਲਾਈਵ ਸ਼ੋਅ ਸੀ। ਇਸ ਸ਼ੋਅ ਦੌਰਾਨ ਡਰੇਕ ਨੂੰ ਸਿੱਧੂ ਮੂਸੇ ਵਾਲਾ ਦੀ ਤਸਵੀਰ ਤੇ ਨਾਂ ਵਾਲੀ ਟੀ-ਸ਼ਰਟ ਪਹਿਨੇ ਦੇਖਿਆ ਗਿਆ।

PunjabKesari

ਡਰੇਕ ਦੀ ਟੀ-ਸ਼ਰਟ ’ਤੇ ਸਿੱਧੂ ਦੀ ਉਹੀ ਤਸਵੀਰ ਹੈ, ਜੋ ਸਿੱਧੂ ਦੇ ਪਿਤਾ ਵਲੋਂ ਟੈਟੂ ’ਚ ਬਣਵਾਈ ਗਈ ਹੈ। ਤਸਵੀਰ ਨਾਲ ਸਿੱਧੂ ਮੂਸੇ ਵਾਲਾ ਦੇ ਜਨਮ ਤੇ ਮੌਤ ਦਾ ਸਾਲ 1993-2022 ਲਿਖਿਆ ਹੋਇਆ ਹੈ।

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਵੀ ਡਰੇਕ ਨੇ ਸਿੱਧੂ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। ਅਜਿਹੇ ’ਚ ਉਸ ਵਲੋਂ ਸਿੱਧੂ ਨੂੰ ਸ਼ੋਅ ਦੌਰਾਨ ਸ਼ਰਧਾਂਜਲੀ ਦੇਣਾ ਇਹ ਦਰਸਾਉਂਦਾ ਹੈ ਕਿ ਡਰੇਕ ਸਿੱਧੂ ਨੂੰ ਕਿੰਨਾ ਪਸੰਦ ਕਰਦਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News