ਸਿੱਖਿਆ ਦੇ ਮਹਾਕੁੰਭ ਲਈ ਬਲਰਾਮ ਕਿਸ਼ਨ ਨੇ ਡਾ. ਰਾਜ ਜਗਪਾਲ ਨੂੰ ਦਿੱਤਾ ਸੱਦਾ-ਪੱਤਰ

Saturday, Jun 03, 2023 - 09:56 PM (IST)

ਸਿੱਖਿਆ ਦੇ ਮਹਾਕੁੰਭ ਲਈ ਬਲਰਾਮ ਕਿਸ਼ਨ ਨੇ ਡਾ. ਰਾਜ ਜਗਪਾਲ ਨੂੰ ਦਿੱਤਾ ਸੱਦਾ-ਪੱਤਰ

ਕੈਨੇਡਾ : ਵਿੱਦਿਆ ਭਾਰਤੀ ਵੱਲੋਂ ਜਲੰਧਰ ਦੇ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (ਐੱਨ. ਆਈ. ਟੀ.) ਵਿਖੇ 9 ਤੋਂ 11 ਜੂਨ ਤੱਕ ਕਰਵਾਏ ਜਾ ਰਹੇ ਸਿੱਖਿਆ ਦੇ ਮਹਾਕੁੰਭ ਲਈ ਕੈਨੇਡਾ ਦੇ ਸਿੱਖਿਆ ਖੇਤਰ ’ਚ ਅਹਿਮ ਭੂਮਿਕਾ ਨਿਭਾ ਰਹੇ ਬਲਰਾਮ ਕਿਸ਼ਨ ਵੱਲੋਂ ਕੈਨੇਡਾ ਦੇ ਸਕਾਲਰ ਤੇ ਐਪਿਕ ਕਾਲਜ ਦੇ ਡਾਇਰੈਕਟਰ ਡਾ. ਰਾਜ ਜਗਪਾਲ ਨੂੰ ਸੱਦਾ-ਪੱਤਰ ਦਿੱਤਾ ਗਿਆ ਹੈ।

ਜਲੰਧਰ ਵਿਚ ਹੋ ਰਹੇ ਇਸ ਮਹਾਕੁੰਭ ਲਈ ਕੈਨੇਡਾ ਵਿਖੇ ਪ੍ਰਚਾਰ ਦਾ ਕੰਮ ਬਲਰਾਮ ਕਿਸ਼ਨ ਹੀ ਕਰ ਰਹੇ ਹਨ। ਬਲਰਾਮ ਕਿਸ਼ਨ ਕੈਨੇਡਾ ਵਿਚ ਸਿੱਖਿਆ ਦੇ ਖੇਤਰ ਤੋਂ ਇਲਾਵਾ ਇਮੀਗ੍ਰੇਸ਼ਨ ਦਾ ਕੰਮ ਵੀ ਕਰਦੇ ਹਨ। ਡਾ. ਰਾਜ ਜਗਪਾਲ ਵੀ ਸਿੱਖਿਆ ਤੋਂ ਇਲਾਵਾ ਇਮੀਗ੍ਰੇਸ਼ਨ ਖੇਤਰ ਦੇ ਮਾਹਿਰ ਹਨ ਤੇ ਬ੍ਰੈਂਪਟਨ ਵਿਚ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦੇ ਰਹੇ ਹਨ। ਕੈਨੇਡਾ ਵਿਚ ਮਹਾਕੁੰਭ ਦੇ ਪ੍ਰਚਾਰ ਦਾ ਕੰਮ ਸੰਭਾਲਣ ਤੋਂ ਪਹਿਲਾਂ ਬਲਰਾਮ ਕਿਸ਼ਨ ਮਈ ਮਹੀਨੇ ਵਿਚ ਜਲੰਧਰ ਵਿਖੇ ਇਸ ਪ੍ਰੋਗਰਾਮ ਨਾਲ ਜੁੜ ਗਏ ਸਨ ਤੇ ਜਲੰਧਰ ਵਿਚ ਵੀ ਉਨ੍ਹਾਂ ਇਸ ਮਹਾਕੁੰਭ ਲਈ ਯੋਗਦਾਨ ਦਿੱਤਾ ਹੈ।  


author

Manoj

Content Editor

Related News