ਓਟਾਵਾ ''ਚ 10 ਤੋਂ 59 ਸਾਲ ਵਿਚਕਾਰ ਦੇ 14 ਹੋਰ ਲੋਕਾਂ ਨੂੰ ਕੋਰੋਨਾ

07/24/2020 2:42:13 PM

ਓਟਾਵਾ— ਓਟਾਵਾ ਸ਼ਹਿਰ 'ਚ ਲਗਾਤਾਰ 6ਵੇਂ ਦਿਨ ਕੋਰੋਨਾ ਵਾਇਰਸ ਦੇ ਮਾਮਲੇ ਦੋਹਰੇ ਅੰਕਾਂ 'ਚ ਦਰਜ ਹੋਏ ਹਨ। ਓਟਾਵਾ ਪਬਲਿਕ ਹੈਲਥ ਨੇ ਵੀਰਵਾਰ ਨੂੰ 14 ਨਵੇਂ ਕੋਵਿਡ-19 ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਸ਼ਹਿਰ 'ਚ ਬੀਤੇ 24 ਘੰਟੇ 'ਚ ਕੋਵਿਡ-19 ਕਾਰਨ ਕੋਈ ਮੌਤ ਨਹੀਂ ਹੋਈ।

ਇਸ ਤੋਂ ਪਹਿਲਾਂ ਓਟਾਵਾ 'ਚ ਮੰਗਲਵਾਰ ਨੂੰ 44, ਬੁੱਧਵਾਰ ਨੂੰ 33 ਨਵੇਂ ਮਾਮਲੇ ਦਰਜ ਹੋਏ ਸਨ। 11 ਮਾਰਚ ਨੂੰ ਕੋਵਿਡ-19 ਦੇ ਪਹਿਲੇ ਮਾਮਲੇ ਤੋਂ ਲੈ ਕੇ ਹੁਣ ਤੱਕ ਓਟਾਵਾ 'ਚ ਕੋਰੋਨਾ ਵਾਇਰਸ ਦੇ 2,334 ਪ੍ਰਯੋਗਸ਼ਾਲਾ-ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ 263 ਮੌਤਾਂ ਸ਼ਾਮਲ ਹਨ।
ਮੌਜੂਦਾ ਸਮੇਂ ਹਸਪਤਾਲ 'ਚ 9 ਕੋਰੋਨਾ ਵਾਇਰਸ ਮਰੀਜ਼ ਇਲਾਜ ਕਰਾ ਰਹੇ ਹਨ, ਜਿਨ੍ਹਾਂ 'ਚ 3 ਗੰਭੀਰ ਦੇਖਭਾਲ 'ਚ ਹਨ। ਓਟਾਵਾ 'ਚ ਇਸ ਸਮੇਂ ਕੋਵਿਡ-19 ਦੇ 193 ਸਰਗਮ ਮਾਮਲੇ ਹਨ। ਹੁਣ ਤੱਕ 1,878 ਲੋਕ ਇਸ ਸੰਕਰਮਣ ਤੋਂ ਠੀਕ ਹੋ ਚੁੱਕੇ ਹਨ। ਓਟਾਵਾ ਸ਼ਹਿਰ 'ਚ ਵੀਰਵਾਰ ਦਰਜ ਹੋਏ ਨਵੇਂ ਮਾਮਲੇ 10 ਤੋਂ 59 ਸਾਲ ਦੀ ਉਮਰ ਹਨ। 10 ਤੋਂ 19 ਸਾਲ ਵਿਚਕਾਰ ਦੇ ਤਿੰਨ, 20 ਤੋਂ 29 ਸਾਲ ਦੇ 2 ਅਤੇ 30 ਤੋਂ 39 ਸਾਲ ਦੇ ਵੀ ਦੋ ਮਾਮਲੇ ਹਨ। ਇਸ ਤੋਂ ਇਲਾਵਾ 40 ਤੋਂ 49 ਸਾਲ ਵਿਚਕਾਰ ਦੇ ਪੰਜ, ਜਦੋਂ ਕਿ 50 ਤੋਂ 59 ਸਾਲ ਦੇ 2 ਮਾਮਲੇ ਹਨ।


Sanjeev

Content Editor

Related News