‘Zee Entertainment ਦਾ Sony India ’ਚ ਹੋਵੇਗਾ ਰਲੇਵਾਂ, ਬੋਰਡ ਨੇ ਫੈਸਲੇ ਨੂੰ ਦਿੱਤੀ ਮਨਜ਼ੂਰੀ’

Thursday, Sep 23, 2021 - 09:41 AM (IST)

ਨਵੀਂ ਦਿੱਲੀ (ਭਾਸ਼ਾ) – ਜ਼ੀ ਐਂਟਰਟੇਨਮੈਂਟ ਦੇ ਬੋਰਡ ਨੇ ਸੋਨੀ ਪਿਕਚਰਸ ਨੈੱਟਵਰਕਸ ਇੰਡੀਆ ’ਚ ਰਲੇਵੇਂ ਨੂੰ ਮਨਜ਼ੂਰੀ ਦਿੱਤੀ ਹੈ। ਸੌਦੇ ਮੁਤਾਬਕ ਸੋਨੀ ਪਿਕਚਰਸ ਰਲਵੇਂ ਤੋਂ ਬਾਅਦ ਬਣੀ ਇਕਾਈ ’ਚ ਜ਼ੀ ਐਂਟਰਟੇਨਮੈਂਟ ’ਚ 157.5 ਅਮਰੀਕੀ ਡਾਲਰ (11,608 ਕਰੋੜ ਰੁਪਏ) ਦਾ ਨਿਵੇਸ਼ ਕਰੇਗੀ ਅਤੇ ਪੁਨੀਤ ਗੋਇਨਕਾ ਇਸ ਐਂਟਿਟੀ ਦੇ ਐੱਮ. ਡੀ. ਅਤੇ ਸੀ. ਈ. ਓ. ਬਣੇ ਰਹਿਣਗੇ। ਜ਼ੀ ਐਂਟਰਟੇਨਮੈਂਟ ਦੇ ਸ਼ੇਅਰਧਾਰਕਾਂ ਦੀ ਰਲੇਵੇਂ ਵਾਲੀ ਇਕਾਈ ’ਚ 47.07 ਫੀਸਦੀ ਅਤੇ ਸੋਨੀ ਪਿਕਚਰਜ਼ ਨੈੱਟਵਰਕਸ 52.93 ਫੀਸਦੀ ਹਿੱਸੇਦਾਰੀ ਰਹੇਗੀ। ਰਲੇਵੇਂ ਦੀ ਜਾਣਕਾਰੀ ਕੰਪਨੀ ਨੇ ਅੱਜ ਸਵੇਰੇ ਰੈਗੂਲੇਟਰੀ ਫਾਈਲਿੰਗ ’ਚ ਦਿੱਤੀ ਹੈ।

ਰਲੇਵੇਂ ਨਾਲ ਪੁਨੀਤ ਗੋਇਨਕਾ ਨੂੰ ਵੱਡੀ ਰਾਹਤ

ਸੋਨੀ ਪਿਕਚਰਸ ’ਚ ਜ਼ੀ ਐਂਟਰਟੇਨਮੈਂਟ ਦੇ ਰਲੇਵੇਂ ਕਾਰਨ ਜ਼ੀ ਗਰੁੱਪ ਦੇ ਐੱਮ. ਡੀ. ਅਤੇ ਸੀ. ਈ. ਓ. ਪੁਨੀਤ ਗੋਇਨਕਾ ਨੂੰ ਆਪਣੇ ਅਹੁਦੇ ’ਤੇ ਬਣੇ ਰਹਿਣ ਨੂੰ ਲੈ ਕੇ ਵੱਡੀ ਰਾਹਤ ਮਿਲੀ ਹੈ। ਇਸ ਤੋਂ ਪਹਿਲਾਂ ਜ਼ੀ ਐਂਟਰਟੇਨਮੈਂਟ ਦੇ ਸਭ ਤੋਂ ਵੱਡੇ ਸ਼ੇਅਰਹੋਲਡਰਸ ਇੰਵੈਸਕੋ ਡਿਵੈਲਪਮੈਂਟ ਮਾਰਕੀਟਸ ਫੰਡ ਅਤੇ ਓ. ਐੱਫ. ਆਈ. ਗਲੋਬਲ ਚਾਈਨਾ ਐੱਲ. ਐੱਲ. ਸੀ. ਨੇ ਪੁਨੀਤ ਗੋਇਨਕਾ ਨੂੰ ਹਟਾਉਣ ਲਈ ਈ. ਜੀ. ਐੱਮ. (ਐਕਸਟਾ ਆਰਡਨਰੀ ਜਨਰਲ ਮੀਟਿੰਗ) ਸੱਦੀ ਸੀ। ਇਸ ਬੈਠਕ ਦਾ ਟੀਚਾ ਗੋਇਨਕਾ ਸਮੇਤ 3 ਲੋਕਾਂ ਨੂੰ ਹਟਾਉਣ ਅਤੇ 6 ਸੁਤੰਤਰ ਡਾਇਰੈਕਟਰਾਂ ਨੂੰ ਨਿਯੁਕਤੀ ਦਿਵਾਉਣਾ ਸੀ।

ਸੋਨੀ ਗਰੁੱਪ ਕਰੇਗਾ ਬੋਰਡ ਮੈਂਬਰਾਂ ਨੂੰ ਨਾਮਜ਼ਦ

ਸੌਦੇ ਮੁਤਾਬਕ ਜਾਪਾਨੀਜ਼ ਮਲਟੀਨੈਸ਼ਨਲ ਕਾਰਪੋਰੇਸ਼ਨ ਸੋਨੀ ਦੀ ਸਹਾਇਕ ਕੰਪਨੀ ਸੋਨੀ ਪਿਕਚਰਸ ਰਲੇਵੇਂ ਵਾਲੀ ਇਕਾਈ ’ਚ 157.5 ਕਰੋੜ ਡਾਲਰ ਦਾ ਨਿਵੇਸ਼ ਕਰੇਗੀ। ਨਿਵੇਸ਼ ਕੀਤੀ ਗਈ ਪੂੰਜੀ ਦਾ ਇਸਤੇਮਾਲ ਗ੍ਰੋਥ ਲਈ ਕੀਤਾ ਜਾਏਗਾ। ਸੌਦੇ ਮੁਤਾਬਕ ਪ੍ਰਮੋਟਰਜ਼ ਆਪਣੀ ਹਿੱਸੇਦਾਰੀ 4 ਫੀਸਦੀ ਤੋਂ ਵਧਾ ਕੇ 20 ਫੀਸਦੀ ਤੱਕ ਕਰ ਸਕਦੇ ਹਨ। ਰਲਵੇਂ ਵਾਲੀ ਇਕਾਈ ਦੇ ਬੋਰਡ ਦੇ ਜ਼ਿਆਦਾਤਰ ਮੈਂਬਰ ਨੂੰ ਸੋਨੀ ਗਰੁੱਪ ਨਾਮਜ਼ਦ ਕਰੇਗਾ।


Harinder Kaur

Content Editor

Related News