ਨਵੇਂ ਪੇਡ ਲਰਨਿੰਗ ਕੋਰਸ ਦੇ ਨਾਲ ਬਾਇਜੂਸ ਅਨਕੈਡਮੀ ਨੂੰ ਟੱਕਰ ਦੇਣ ਦੀ ਤਿਆਰ ''ਚ YouTube

Wednesday, Dec 21, 2022 - 05:21 PM (IST)

ਨਵੇਂ ਪੇਡ ਲਰਨਿੰਗ ਕੋਰਸ ਦੇ ਨਾਲ ਬਾਇਜੂਸ ਅਨਕੈਡਮੀ ਨੂੰ ਟੱਕਰ ਦੇਣ ਦੀ ਤਿਆਰ ''ਚ YouTube

ਬਿਜ਼ਨੈੱਸ ਡੈਸਕ- ਯੂਟਿਊਬ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ 'ਚ ਕੁਆਲੀਫਾਈਡ ਕ੍ਰਿਏਟਰਾਂ ਨੂੰ ਅਗਲੇ ਸਾਲ ਦੀ ਸ਼ੁਰੂਆਤ ਤੋਂ ਕੰਜ਼ਿਊਮਰਜ਼ ਲਈ ਫ੍ਰੀ ਅਤੇ ਪੇਡ ਕੋਰਸਿਜ਼ ਮੁਹੱਈਆ ਕਰਵਾਉਣ ਦੀ ਮਨਜ਼ਰੂਰੀ ਦੇਵੇਗਾ। ਯੂਟਿਊਬ ਦੇ ਇਸ ਕਦਮ ਨਾਲ ਘਰੇਲੂ ਐਡਟੈੱਕ ਕੰਪਨੀਆਂ ਜਿਵੇਂ ਬਾਇਜੂਸ ਅਨਅਕੈਡਮੀ ਅਤੇ ਫਿਜੀਕਸਵਾਲਾ ਨੂੰ ਟੱਕਰ ਮਿਲੇਗੀ, ਜਿਨ੍ਹਾਂ 'ਚੋਂ ਕਈ ਗੂਗਲ ਦੀ ਮਲਕੀਅਤ ਵਾਲੇ ਪਲੇਟਫਾਰਮ 'ਤੇ ਸ਼ੁਰੂ ਹੋਏ।

ਯੂਟਿਊਬ 'ਤੇ ਪਿਛਲੇ ਕਈ ਸਾਲਾਂ ਤੋਂ ਐਜੁਕੇਸ਼ਨ ਕੰਟੈਂਟ ਚੱਲ ਰਹੇ ਹਨ। ਹਾਲਾਂਕਿ ਹੁਣ ਯੂਟਿਊਬ ਦੇ ਹਾਲੀਆ ਐਲਾਨ ਨਾਲ ਕ੍ਰਿਏਟਰਾਂ ਨੂੰ ਦਰਸ਼ਕਾਂ ਨੂੰ ਜ਼ਿਆਦਾ ਵਿਆਪਕ, ਸਟ੍ਰਕਚਰਡ ਲਰਨਿੰਗ ਅਨੁਭਵ ਪ੍ਰਦਾਨ ਕਰਨ ਦੀ ਮਨਜ਼ੂਰੀ ਮਿਲੇਗੀ। ਉਥੇ ਹੀ ਇਸਦੇ ਬਦਲੇ 'ਚ ਕ੍ਰਇਟਰਾਂ ਨੂੰ ਵਿਗਿਆਪਨ, ਚੈਨਲ ਦੀ ਮੈਂਬਰਸ਼ਿਪ ਅਤੇ ਸਬਸਕ੍ਰਿਪਸ਼ਨ ਤੋਂ ਇਲਾਵਾ ਇਕ ਨਵਾਂ ਮੋਨੇਟਾਈਜੇਸ਼ਨ ਆਪਸ਼ਨ ਮਿਲੇਗਾ। ਕ੍ਰਿਏਟਰ ਯੂਟਿਊਬ ਐਪ ਰਾਹੀਂ ਦਰਸ਼ਕਾਂ ਨੂੰ ਸਪਲੀਮੈਂਟ ਮਟੀਰੀਅਲ ਜਿਵੇਂ ਡਾਕਿਊਮੈਂਟਸ, ਤਸਵੀਰਾਂ ਅਤੇ ਪੀ.ਡੀ.ਐੱਫ. ਵੀ ਮੁਹੱਈਆ ਕਰਵਾ ਸਕਣਗੇ। 

ਯੂਟਿਊਬ ਪਰੰਪਰਾਗਤ ਰੂਪ ਨਾਲ ਆਪਣੇ ਵਿਗਿਆਪਨ ਰੈਵੇਨਿਊ ਦਾ 55 ਫੀਸਦੀ ਕ੍ਰਏਟਰਾਂ ਨੂੰ ਭੁਗਤਾਨ ਕਰਦਾ ਹੈ ਜਦਕਿ ਬਾਕੀ ਦੇ ਹਿੱਸੇ ਨੂੰ ਆਪਣੇ ਪਾਰਟਨਰ ਪ੍ਰੋਗਰਾਮ ਦੇ ਰੂਪ 'ਚ ਰੱਖਦਾ ਹੈ। ਅੱਜ ਭਾਰਤ 'ਚ 6 ਕਰੋੜ ਵੀਡੀਓਜ਼ ਅਜਿਹੀਆਂ ਹਨ ਜੋ ਲਰਨਿੰਗ ਅਤੇ ਸਕਿਲਿੰਗ ਕੰਟੈਂਟ 'ਤੇ ਫੋਕਸ ਕਰਦੀਆਂ ਹਨ। 

ਭਾਰਤੀ ਐਡਟੈੱਕ ਕੰਪਨੀਆਂ ਦੀ ਵਧੇਗੀ ਮੁਸ਼ਕਿਲ
ਯੂਟਿਊਬ ਦੇ ਇਸ ਕਦਮ ਨਾਲ BYJU'S, Unacademy ਅਤੇ Physics Wallah ਵਰਗੀਆਂ ਦੇਸ਼ ਦੀਆਂ ਦਿੱਗਜ ਐਡਟੈੱਕ ਕੰਪਨੀਆਂ ਨੂੰ ਟੱਕਰ ਮਿਲੇਗੀ। ਇਨ੍ਹਾਂ 'ਚੋਂ ਜ਼ਿਆਦਾਤਰ ਨੇ ਆਪਣੀ ਸ਼ੁਰੂਆਤ ਯੂਟਿਊਬ ਤੋਂ ਹੀ ਕੀਤੀ ਸੀ। 


author

Rakesh

Content Editor

Related News