YouTube ''ਤੇ ਕਦੋਂ ਮਿਲਦਾ ਹੈ ਗੋਲਡਨ ਬਟਨ? ਜਾਣੋ 1 ਲੱਖ Views ''ਤੇ ਕਿੰਨੀ ਹੁੰਦੀ ਹੈ ਕਮਾਈ
Sunday, Sep 14, 2025 - 12:06 PM (IST)

ਗੈਜੇਟ ਡੈਸਕ- ਅੱਜ ਦੇ ਡਿਜ਼ੀਟਲ ਯੁੱਗ 'ਚ ਯੂਟਿਊਬ 'ਤੇ ਕੰਟੈਂਟ ਕ੍ਰਿਏਟਰ ਬਣਨਾ ਇਕ ਲੋਕਪ੍ਰਿਯ ਕਰੀਅਰ ਵਿਕਲਪ ਬਣ ਗਿਆ ਹੈ। ਲੱਖਾਂ ਲੋਕ ਆਪਣੀ ਮਿਹਨਤ ਅਤੇ ਰਚਨਾਤਮਕਤਾ ਦੇ ਜ਼ਰੀਏ ਇਸ ਪਲੇਟਫਾਰਮ ਤੋਂ ਲੱਖਾਂ-ਕਰੋੜਾਂ ਕਮਾ ਰਹੇ ਹਨ। ਪਰ ਨਵੇਂ ਕ੍ਰਿਏਟਰਾਂ ਦੇ ਮਨ 'ਚ ਅਕਸਰ ਇਹ ਸਵਾਲ ਹੁੰਦਾ ਹੈ ਕਿ ਯੂਟਿਊਬ 'ਤੇ ਗੋਲਡਨ ਬਟਨ ਕਦੋਂ ਮਿਲਦਾ ਹੈ ਅਤੇ 1 ਲੱਖ ਵ੍ਹਿਊਜ਼ 'ਤੇ ਕਿੰਨੀ ਕਮਾਈ ਹੁੰਦੀ ਹੈ? ਆਓ ਜਾਣਦੇ ਹਾਂ ਇਸ ਸਵਾਲ ਦਾ ਜਵਾਬ।
ਇਹ ਵੀ ਪੜ੍ਹੋ : 2 ਦਿਨ ਬਾਅਦ ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ, ਸ਼ੁਰੂ ਹੋ ਜਾਵੇਗਾ ਗੋਲਡਨ ਟਾਈਮ!
ਕੀ ਹੈ ਯੂਟਿਊਬ ਦਾ ਗੋਲਡਨ ਬਟਨ?
- ਯੂਟਿਊਬ ਆਪਣੇ ਕ੍ਰਿਏਟਰਾਂ ਨੂੰ ਉਨ੍ਹਾਂ ਦੇ ਚੈਨਲ ਦੇ ਸਬਸਕ੍ਰਾਈਬਰ ਵਧਣ 'ਤੇ ਖ਼ਾਸ ਐਵਾਰਡ ਦਿੰਦਾ ਹੈ, ਜਿਨ੍ਹਾਂ ਨੂੰ ਯੂਟਿਊਬ ਕ੍ਰਿਏਟਰ ਐਵਾਰਡਸ ਜਾਂ ਪਲੇ ਬਟਨ ਕਿਹਾ ਜਾਂਦਾ ਹੈ।
- ਸਿਲਵਰ ਪਲੇ ਬਟਨ: 1 ਲੱਖ ਸਬਸਕ੍ਰਾਈਬਰ ਪੂਰੇ ਹੋਣ 'ਤੇ ਮਿਲਦਾ ਹੈ।
- ਗੋਲਡਨ ਪਲੇ ਬਟਨ: 10 ਲੱਖ (1 ਮਿਲੀਅਨ) ਸਬਸਕ੍ਰਾਈਬਰ ਹੋਣ 'ਤੇ ਮਿਲਦਾ ਹੈ।
- ਡਾਇਮੰਡ ਪਲੇ ਬਟਨ: 1 ਕਰੋੜ ਸਬਸਕ੍ਰਾਈਬਰ ਪੂਰੇ ਹੋਣ 'ਤੇ ਮਿਲਦਾ ਹੈ।
- ਰੈੱਡ ਡਾਇਮੰਡ ਪਲੇ ਬਟਨ: 10 ਕਰੋੜ ਸਬਸਕ੍ਰਾਈਬਰ ਹੋਣ 'ਤੇ ਮਿਲਦਾ ਹੈ।
- ਇਸ ਦਾ ਮਤਲਬ ਹੈ ਕਿ ਗੋਲਡਨ ਬਟਨ ਪ੍ਰਾਪਤ ਕਰਨ ਲਈ ਘੱਟੋ-ਘੱਟ 10 ਲੱਖ ਸਬਸਕ੍ਰਾਈਬਰ ਹੋਣਾ ਲਾਜ਼ਮੀ ਹਨ।
ਇਹ ਵੀ ਪੜ੍ਹੋ : EMI ਨਹੀਂ ਭਰੀ ਤਾਂ Lock ਹੋ ਜਾਵੇਗਾ ਤੁਹਾਡਾ ਫੋਨ, RBI ਕਰ ਰਿਹਾ ਤਿਆਰੀ
1 ਲੱਖ ਵ੍ਹਿਊਜ਼ 'ਤੇ ਕਿੰਨੀ ਹੁੰਦੀ ਹੈ ਕਮਾਈ?
- ਯੂਟਿਊਬ ਤੋਂ ਕਮਾਈ ਮੁੱਖ ਤੌਰ 'ਤੇ ਗੂਗਲ ਐਡਸੈਂਸ ਰਾਹੀਂ ਹੁੰਦੀ ਹੈ। ਇਹ ਸਿਰਫ਼ ਵ੍ਹਿਊਜ਼ ਦੀ ਗਿਣਤੀ 'ਤੇ ਨਿਰਭਰ ਨਹੀਂ ਕਰਦੀ, ਸਗੋਂ ਕਈ ਹੋਰ ਗੱਲਾਂ 'ਤੇ ਆਧਾਰਿਤ ਹੁੰਦੀ ਹੈ:
- ਕੰਟੈਂਟ ਦੀ ਕਿਸਮ: ਤਕਨਾਲੋਜੀ, ਫਾਇਨੈਂਸ ਜਾਂ ਐਜੂਕੇਸ਼ਨ ਵਾਲੇ ਵੀਡੀਓ 'ਤੇ ਵੱਧ ਕਮਾਈ ਹੁੰਦੀ ਹੈ ਕਿਉਂਕਿ ਇਨ੍ਹਾਂ 'ਤੇ ਐਡ ਰੇਟ (Ad Revenue) ਉੱਚੇ ਹੁੰਦੇ ਹਨ।
- ਦਰਸ਼ਕ ਕਿੱਥੋਂ ਦੇ ਹਨ: ਭਾਰਤ ਵਰਗੇ ਦੇਸ਼ਾਂ 'ਚ CPM (ਹਰ 1000 ਵ੍ਹਿਊਜ਼ 'ਤੇ ਕਮਾਈ) ਅਮਰੀਕਾ ਜਾਂ ਯੂਰਪ ਨਾਲੋਂ ਕਾਫ਼ੀ ਘੱਟ ਹੁੰਦੀ ਹੈ।
- ਵੀਡੀਓ ਅਤੇ ਐਡ ਦੀ ਲੰਬਾਈ: ਜੇ ਦਰਸ਼ਕ ਐਡ 'ਤੇ ਕਲਿੱਕ ਕਰਦੇ ਹਨ ਜਾਂ ਉਸ ਨੂੰ ਪੂਰਾ ਵੇਖਦੇ ਹਨ ਤਾਂ ਕਮਾਈ ਵੱਧਦੀ ਹੈ।
- ਭਾਰਤ 'ਚ 1 ਲੱਖ ਵ੍ਹਿਊਜ਼ 'ਤੇ ਔਸਤ 3,000 ਤੋਂ 10,000 ਰੁਪਏ ਤੱਕ ਕਮਾਈ ਹੋ ਸਕਦੀ ਹੈ। ਜਦਕਿ ਵਿਦੇਸ਼ੀ ਦਰਸ਼ਕਾਂ ਨੂੰ ਮਿਲਣ ਵਾਲੀ ਕਮਾਈ ਕਈ ਗੁਣਾ ਜ਼ਿਆਦਾ ਹੁੰਦੀ ਹੈ।
ਇਹ ਵੀ ਪੜ੍ਹੋ : Gpay, Paytm, PhonePe ਦੇ ਕਰੋੜਾਂ ਯੂਜ਼ਰਸ ਲਈ ਵੱਡੀ ਖ਼ਬਰ, ਭਲਕੇ ਬਦਲ ਜਾਣਗੇ ਨਿਯਮ
ਸਬਸਕ੍ਰਾਈਬਰ ਬਨਾਮ ਵ੍ਹਿਊਜ਼
ਇਹ ਜਾਣਨਾ ਜ਼ਰੂਰੀ ਹੈ ਕਿ ਯੂਟਿਊਬ ਐਵਾਰਡ ਸਿਰਫ਼ ਸਬਸਕ੍ਰਾਈਬਰ ਗਿਣਤੀ 'ਤੇ ਮਿਲਦੇ ਹਨ, ਵ੍ਹਿਊਜ਼ 'ਤੇ ਨਹੀਂ। ਜੇ ਤੁਹਾਡੇ ਵੀਡੀਓ 'ਤੇ ਕਰੋੜਾਂ ਵ੍ਹਿਊਜ਼ ਵੀ ਆ ਜਾਣ, ਤੁਹਾਨੂੰ ਗੋਲਡਨ ਬਟਨ ਉਦੋਂ ਤੱਕ ਨਹੀਂ ਮਿਲੇਗਾ ਜਦੋਂ ਤੱਕ ਤੁਹਾਡੇ ਸਬਸਕ੍ਰਾਈਬਰ 10 ਲੱਖ ਨਹੀਂ ਹੋ ਜਾਂਦੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8