1 ਜਨਵਰੀ ਤੋਂ ਬਦਲ ਜਾਵੇਗੀ ਤੁਹਾਡੀ ਜ਼ਿੰਦਗੀ, ਜਾਣੋ ਕਿਵੇਂ
Monday, Dec 31, 2018 - 08:03 PM (IST)

ਨਵੀਂ ਦਿੱਲੀ— ਨਵੇਂ ਸਾਲ 'ਚ ਵੱਡੇ ਬਦਲਾਅ ਹੋਣ ਵਾਲੇ ਹਨ। 1 ਜਨਵਰੀ ਤੋਂ ਚਿੱਪ ਵਾਲਾ ਏ.ਟੀ.ਐੱਮ. ਕਾਰਡ ਹੀ ਕੰਮ ਕਰੇਗਾ ਤੇ ਮੈਗਨੇਟਿਕ ਸਟ੍ਰਿਪ ਵਾਲੇ ਕਾਰਡ ਬੰਦ ਹੋ ਜਾਣਗੇ। ਹੁਣ ਈ.ਐੱਮ.ਵੀ. ਚਿੱਪ ਬੇਸਡ ਕਾਰਜ ਹੀ ਕੰਮ ਕਰਨਗੇ। ਹੁਣ ਸੀ.ਟੀ.ਐੱਸ. ਚੈਕ ਹੀ ਸਵੀਕਾਰ ਹੋਣਗੇ, ਨਾਨ ਸੀ.ਟੀ.ਐੱਸ. ਚੈਕ ਨਹੀਂ ਚੱਲਣਗੇ।
1 ਜਨਵਰੀ ਤੋਂ ਗੱਡੀ ਦਾ ਬੀਮਾ ਮਹਿੰਗਾ ਹੋ ਜਾਵੇਗਾ। ਕੱਲ ਤੋਂ ਕਾਰਾਂ ਦੀਆਂ ਕੀਮਤਾਂ 'ਚ ਵੀ ਵਾਧਾ ਹੋਣ ਵਾਲਾ ਹੈ। ਟੋਇਟਾ, ਫੋਰਡ ਸਣੇ ਕਈ ਕੰਪਨੀਆਂ ਕੀਮਤ ਵਧਾ ਸਕਦੀਆਂ ਹਨ। ਆਪਣਾ ਮੋਬਾਇਲ ਨੰਬਰ ਰਜਿਸਟਰਡ ਕਰੋ ਤੇ ਐੱਸ.ਬੀ.ਆਈ. ਦੇ ਖਾਤੇ ਨਾਲ ਜੋੜੋ ਕਿਉਂਕਿ ਬਿਨਾਂ ਨੰਬਰ ਜੋੜੇ ਨੈਟ ਬੈਂਕਿੰਗ ਨਹੀਂ ਹੋ ਸਕੇਗੀ।
ਇਨਕਮ ਟੈਕਸ ਰਿਟਰਨ ਭਰਨ ਦੀ ਪੈਨਲਟੀ ਦੁਗਣੀ ਹੋ ਗਈ ਹੈ। 5,000 ਰੁਪਏ ਦੀ ਥਾਂ 10,000 ਰੁਪਏ ਜੁਰਮਾਨਾ ਲੱਗੇਗਾ। 5 ਲੱਖ ਤੋਂ ਜ਼ਿਆਦਾ ਆਮਦਨ ਵਾਲਿਆਂ 'ਤੇ ਇਸ ਦਾ ਅਸਰ ਹੋਵੇਗਾ। ਉਥੇ ਹੀ ਐੱਨ.ਪੀ.ਐੱਸ. ਤੋਂ ਨਿਕਾਸੀ ਟੈਕਸ ਨਹੀਂ ਲੱਗੇਗਾ। ਸਰਾਕਰ ਨੇ ਇਸ ਨੂੰ ਈ.ਈ.ਈ. ਕੈਟੇਗਰੀ 'ਚ ਪਾ ਦਿੱਤਾ ਹੈ।