ਸਾਲ 2018 : ਕਾਰਪੋਰੇਟ ਵਰਲਡ ਅਤੇ ਬੈਂਕਿੰਗ ਸੈਕਟਰ ''ਚ ਹੋਈ ਉਥਲ-ਪੁਥਲ

Saturday, Dec 22, 2018 - 07:38 PM (IST)

ਸਾਲ 2018 : ਕਾਰਪੋਰੇਟ ਵਰਲਡ ਅਤੇ ਬੈਂਕਿੰਗ ਸੈਕਟਰ ''ਚ ਹੋਈ ਉਥਲ-ਪੁਥਲ

ਨਵੀਂ ਦਿੱਲੀ— ਸਾਲ 2018 ਨਾ ਸਿਰਫ ਵੱਡੇ-ਵੱਡੇ ਵਿਵਾਦਾਂ, ਕਾਰਪੋਰੇਟ ਵਰਲਡ ਅਤੇ ਬੈਂਕਿੰਗ ਸੈਕਟਰ 'ਚ ਹੋਈ ਉਥਲ-ਪੁਥਲ ਲਈ ਸਗੋਂ ਵੱਡੇ-ਵੱਡੇ ਨਾਮੀ ਲੋਕਾਂ ਦੇ ਅਸਤੀਫਿਆਂ ਲਈ ਵੀ ਜਾਣਿਆ ਜਾਵੇਗਾ। ਸਾਲ 2018 ਵਿਚ ਨਾ ਸਿਰਫ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਉਰਜਿਤ ਪਟੇਲ ਨੇ ਅਸਤੀਫਾ ਦਿੱਤਾ ਹੈ, ਸਗੋਂ ਆਪਣੇ ਖੁਦ ਦੇ ਦਮ 'ਤੇ ਸ਼ੁਰੂ ਕੀਤੇ ਬਿਜ਼ਨੈੱਸ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾਉਣ ਵਾਲੇ ਕਈ ਸੀ. ਈ. ਓਜ਼ ਨੇ ਵੀ ਅਸਤੀਫਾ ਦਿੱਤਾ ਹੈ। ਆਓ ਜਾਣਦੇ ਹਾਂ ਉਨ੍ਹਾਂ ਨਾਮਵਰ ਲੋਕਾਂ ਬਾਰੇ ਜਿਨ੍ਹਾਂ ਨੇ ਸਾਲ 2018 'ਚ ਕਿਸੇ ਨਾ ਕਿਸੇ ਵਿਵਾਦ ਕਾਰਨ ਆਪਣਾ ਅਹੁਦਾ ਛੱਡਿਆ ਹੈ।

ਉਰਜਿਤ ਪਟੇਲ ਅਤੇ ਸੁਰਜੀਤ ਭੱਲਾ ਨੇ ਦਿੱਤਾ ਅਸਤੀਫਾ

PunjabKesari
ਮੋਦੀ ਸਰਕਾਰ ਅਤੇ ਆਰ. ਬੀ. ਆਈ. ਵਿਚ ਟਕਰਾਅ ਦਰਮਿਆਨ ਗਵਰਨਰ ਉਰਜਿਤ ਪਟੇਲ ਨੇ 10 ਦਸੰਬਰ ਨੂੰ ਅਸਤੀਫਾ ਦੇ ਦਿੱਤਾ। ਹਾਲਾਂਕਿ ਉਰਜਿਤ ਪਟੇਲ ਨੇ ਦੱਸਿਆ ਕਿ ਉਹ ਨਿੱਜੀ ਕਾਰਨਾਂ ਕਰਕੇ ਅਸਤੀਫਾ ਦੇ ਰਹੇ ਹਨ। ਦੱਸਣਯੋਗ ਹੈ ਕਿ ਨੋਟਬੰਦੀ ਤੋਂ ਠੀਕ 2 ਮਹੀਨੇ ਪਹਿਲਾਂ 4 ਸਤੰਬਰ 2016 ਨੂੰ ਪਟੇਲ ਨੇ ਭਾਰਤੀ ਰਿਜ਼ਰਵ ਬੈਂਕ ਦੀ ਕਮਾਨ ਸੰਭਾਲੀ ਸੀ। ਪਟੇਲ ਦਾ ਕਾਰਜਕਾਲ ਸਤੰਬਰ 2019 ਵਿਚ ਖਤਮ ਹੋਣ ਵਾਲਾ ਸੀ ਪਰ ਉਨ੍ਹਾਂ ਨੇ ਆਪਣਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ। ਇਸ ਤੋਂ ਕੁਝ ਦਿਨਾਂ ਬਾਅਦ ਹੀ ਪ੍ਰਮੁੱਖ ਅਰਥਸ਼ਾਸਤਰੀ ਅਤੇ ਕਾਲਮਨਵੀਸ ਸੁਰਜੀਤ ਭੱਲਾ ਨੇ ਪ੍ਰਧਾਨ ਮੰਤਰੀ ਦੇ ਆਰਥਿਕ ਸਲਾਹਕਾਰ ਕੌਂਸਲ ਦੀ ਪਾਰਟਟਾਈਮ ਮੈਂਬਰਸ਼ਿਪ (ਪੀ. ਐੱਮ. ਈ. ਏ. ਸੀ.) ਤੋਂ ਅਸਤੀਫਾ ਦੇ ਦਿੱਤਾ।

ਅਰਵਿੰਦ ਸੁਬਰਾਮਣੀਅਨ ਨੇ ਛੱਡਿਆ ਅਹੁਦਾ

PunjabKesari
ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਨ ਨੇ ਜੁਲਾਈ 2018 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੁਬਰਾਮਣੀਅਨ ਮੁਤਾਬਕ ਉਨ੍ਹਾਂ ਵੀ ਨਿੱਜੀ ਕਾਰਨਾਂ ਕਰਕੇ ਅਸਤੀਫਾ ਦਿੱਤਾ। ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੇ ਹਾਲ ਹੀ ਵਿਚ ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ 'ਤੇ ਸਵਾਲ ਖੜ੍ਹੇ ਕੀਤੇ ਸਨ। ਨਾਲ ਹੀ ਉਨ੍ਹਾਂ ਰਿਜ਼ਰਵ ਬੈਂਕ ਅਤੇ ਸਰਕਾਰ ਦਰਮਿਆਨ ਟਕਰਾਅ ਦੀ ਵੀ ਆਲੋਚਨਾ ਕੀਤੀ ਸੀ।

ਬੈਂਕਿੰਗ ਸੈਕਟਰ 'ਚ ਹੋਏ ਘਪਲੇ

PunjabKesari
ਹੁਣ ਗੱਲ ਜੇਕਰ ਬੈਂਕਿੰਗ ਸੈਕਟਰ ਅਤੇ ਘਪਲਿਆਂ ਬਾਰੇ ਕੀਤੀ ਜਾਵੇ ਤਾਂ ਵੀਡੀਓਕਾਨ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਲੋਨ ਘਪਲੇ ਦੇ ਦੋਸ਼ਾਂ ਕਾਰਨ ਬੈਂਕ ਦੀ ਐੱਮ. ਡੀ. ਅਤੇ ਸੀ. ਈ. ਓ. ਚੰਦਾ ਕੋਚਰ ਨੂੰ ਆਪਣਾ ਅਹੁਦਾ ਛੱਡਣਾ ਪਿਆ। ਚੰਦਾ ਕੋਚਰ 'ਤੇ ਵੀਡੀਓਕਾਨ ਨੂੰ ਲੋਨ ਦੇਣ 'ਚ ਪੱਖਪਾਤ ਦਾ ਦੋਸ਼ ਲੱਗਾ ਸੀ। ਇਸ ਵਿਚ ਉਨ੍ਹਾਂ ਦੇ ਪਤੀ ਦੀਪਕ ਕੋਚਰ ਦੇ ਸ਼ਾਮਲ ਹੋਣ ਦਾ ਵੀ ਦੋਸ਼ ਸੀ। ਇਸੇ ਤਰ੍ਹਾਂ ਐਕਸਿਸ ਬੈਂਕ ਦੀ ਸੀ. ਈ. ਓ. ਸ਼ਿਖਾ ਸ਼ਰਮਾ ਨੇ ਵੀ ਆਪਣੇ ਕਾਰਜਕਾਲ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ। ਉਨ੍ਹਾਂ ਦੀ ਜਗ੍ਹਾ ਹੁਣ ਅਮਿਤਾਭ ਚੌਧਰੀ ਬੈਂਕ ਦੇ ਨਵੇਂ ਮੁਖੀ ਹੋਣਗੇ।

ਬਿੰਨੀ ਬਾਂਸਲ ਨੇ ਛੱਡੀ ਕੰਪਨੀ

PunjabKesari
ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ ਬਾਰੇ ਤਾਂ ਸਾਰੇ ਜਾਣਦੇ ਹੀ ਹੋਣਗੇ। ਫਲਿਪਕਾਰਟ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾਉਣ ਵਾਲੇ 2 ਦੋਸਤ ਸਚਿਨ ਅਤੇ ਬਿੰਨੀ ਬਾਂਸਲ ਨੂੰ ਆਪਣੀ ਹੀ ਬਣਾਈ ਕੰਪਨੀ ਤੋਂ ਅਸਤੀਫਾ ਦੇਣਾ ਪਿਆ। ਜਿੱਥੇ ਸਚਿਨ ਬਾਂਸਲ ਨੇ ਫਲਿਪਕਾਰਟ ਅਤੇ ਵਾਲਮਾਰਟ ਸੌਦੇ ਦੇ ਕਾਰਨ ਅਸਤੀਫਾ ਦਿੱਤਾ ਤਾਂ ਉਥੇ ਹੀ ਬਿੰਨੀ ਨੇ ਨਿੱਜੀ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਬਿੰਨੀ ਬਾਂਸਲ ਦੇ ਅਸਤੀਫੇ ਦੇ ਠੀਕ ਬਾਅਦ ਆਨਲਾਈਨ ਫ਼ੈਸ਼ਨ ਰਿਟੇਲਰ ਮਿੰਤਰਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਨੰਤ ਨਾਰਾਇਣਨ ਨੇ ਵੀ ਆਪਣਾ ਅਹੁਦਾ ਛੱਡ ਦਿੱਤਾ ਹੈ।


Related News