ਵਾਕਹਾਰਟ ਨੂੰ ਪਹਿਲੀ ਤਿਮਾਹੀ ''ਚ 760 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ

08/29/2020 7:13:37 PM

ਨਵੀਂ ਦਿੱਲੀ— ਫਾਰਮਾ ਕੰਪਨੀ ਵਾਕਹਾਰਟ ਨੇ ਜੂਨ 'ਚ ਸਮਾਪਤ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 759.75 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਮੁਨਾਫਾ ਕਮਾਇਆ ਹੈ।

ਕੰਪਨੀ ਨੂੰ ਆਪਣੇ 62 ਉਤਪਾਦਾਂ ਅਤੇ ਬੱਦੀ ਪਲਾਂਟ ਨੂੰ ਡਾ. ਰੈਡੀਜ਼ ਲੈਬ ਨੂੰ ਟਰਾਂਸਫਰ ਕਰਨ 'ਤੇ ਜੋ ਪ੍ਰਾਪਤੀ ਹੋਈ ਹੈ, ਉਸ ਦੀ ਵਜ੍ਹਾ ਨਾਲ ਉਹ ਮੁਨਾਫਾ ਕਮਾਉਣ 'ਚ ਸਫਲ ਰਹੀ।

ਇਸ ਤੋਂ ਪਿਛਲੇ ਵਿੱਤੀ ਸਾਲ 2019-20 ਦੀ ਅਪ੍ਰੈਲ-ਜੂਨ ਤਿਮਾਹੀ 'ਚ ਕੰਪਨੀ ਨੂੰ 36.88 ਕਰੋੜ ਰੁਪਏ ਸ਼ੁੱਧ ਘਾਟਾ ਹੋਇਆ ਸੀ। ਬੀ. ਐੱਸ. ਈ. ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ 606.22 ਕਰੋੜ ਰੁਪਏ ਰਹੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 733 ਕਰੋੜ ਰੁਪਏ ਰਹੀ ਸੀ। ਵਾਕਹਾਰਟ ਨੇ ਤਿਮਾਹੀ ਦੌਰਾਨ ਭਾਰਤੀ ਬਾਜ਼ਾਰ 'ਚ ਨਵਾਂ ਨਵੀਂ ਰਸਾਇਣਕ ਤੱਤ (ਐੱਨ. ਸੀ. ਈ.) ਪੇਸ਼ ਕੀਤਾ ਹੈ। ਇਸ ਉਤਪਾਦ ਨੂੰ 'ਐੱਮਰੋਕ ਓ ਅਤੇ ਐੱਮਰੋਕ ਬਰਾਂਡ ਨਾਮ ਨਾਲ ਉਤਾਰਿਆ ਗਿਆ ਹੈ। ਕੰਪਨੀ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਨੇ ਆਪਣਾ ਕੁਝ ਕਾਰੋਬਾਰ ਡਾ. ਰੈਡੀਜ਼ ਲੈਬ ਨੂੰ ਟਰਾਂਸਫਰ ਕੀਤਾ। ਇਸ ਤੋਂ ਉਸ ਨੂੰ 1,483 ਕਰੋੜ ਰੁਪਏ ਦੀ ਪ੍ਰਾਪਤੀ ਹੋਈ।


Sanjeev

Content Editor

Related News