ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਦੇ ਨਾਲ, ਸੈਂਸੈਕਸ 200 ਅੰਕਾਂ ਤੋਂ ਜ਼ਿਆਦਾ ਡਿੱਗਿਆ

08/18/2017 10:19:59 AM

ਨਵੀਂ ਦਿੱਲੀ—ਖਰਾਬ ਗਲੋਬਲ ਸੰਕੇਤਾਂ ਦੇ ਚੱਲਦੇ ਘਰੇਲੂ ਬਾਜ਼ਾਰਾਂ ਦੀ ਸ਼ੁਰੂਆਤ ਕਮਜ਼ੋਰੀ ਦੇ ਨਾਲ ਹੋਈ। ਨਿਫਟੀ 9850 ਦੇ ਹੇਠਾਂ ਫਿਸਲ ਗਿਆ ਹੈ ਜਦਕਿ ਸੈਂਸੈਕਸ 'ਚ 200 ਅੰਕਾਂ ਤੋਂ ਜ਼ਿਆਦਾ ਦੀ ਕਮਜ਼ੋਰੀ ਆਈ ਹੈ। ਸੈਂਸੈਕਸ ਅਤੇ ਨਿਫਟੀ 'ਚ 0.5 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਫਿਲਹਾਲ ਸੈਂਸੈਕਸ 203 ਅੰਕ ਭਾਵ 0.6 ਫੀਸਦੀ ਦੀ ਗਿਰਾਵਟ ਦੇ ਨਾਲ 31,592 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ। ਨਿਫਟੀ 67 ਅੰਕ ਭਾਵ 0.7 ਫੀਸਦੀ ਡਿੱਗ ਕੇ 9,837 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ। 
ਮਿਡ-ਸਮਾਲਕੈਪ ਸ਼ੇਅਰਾਂ 'ਚ ਕਮਜ਼ੋਰੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਬਿਕਵਾਲੀ ਨਜ਼ਰ ਆ ਰਹੀ ਹੈ। ਬੀ. ਐੱਸ. ਬੀ. ਦਾ ਮਿਡਕੈਪ ਇੰਡੈਕਸ 0.6 ਫੀਸਦੀ ਡਿੱਗਿਆ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 1 ਫੀਸਦੀ ਦੀ ਕਮਜ਼ੋਰੀ ਆਈ ਹੈ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 0.6 ਫੀਸਦੀ ਫਿਸਲਿਆ ਹੈ।
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ
ਬੈਂਕ ਨਿਫਟੀ 0.75 ਫੀਸਦੀ ਤੱਕ ਕਮਜ਼ੋਰ ਹੋ ਕੇ 24,058 ਦੇ ਪੱਧਰ 'ਤੇ ਆ ਗਿਆ ਹੈ। ਬੈਂਕਿੰਗ, ਆਟੋ, ਆਈ. ਟੀ, ਮੈਟਲ, ਫਾਰਮਾ, ਕੈਪੀਟਲ ਗੁਡਸ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਬਿਕਵਾਲੀ ਹਾਈ ਹੋਈ ਹੈ। ਨਿਫਟੀ ਦੇ ਆਈ. ਟੀ. ਇੰਡੈਕਸ 'ਚ 1.25 ਫੀਸਦੀ, ਆਟੋ ਇੰਡੈਕਸ 'ਚ 0.5 ਫੀਸਦੀ, ਮੈਟਲ ਇੰਡੈਕਸ 'ਚ 1.1 ਫੀਸਦੀ ਅਤੇ ਫਾਰਮਾ ਇੰਡੈਕਸ 'ਚ 0.8 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।  


Related News