40 ਸਾਲ ਦੀ ਉਮਰ ''ਚ ਹੀ ਕਿਉਂ ਵਸੀਅਤ ਲਿਖ ਰਹੇ ਹਨ ਭਾਰਤੀ
Sunday, Oct 22, 2017 - 10:50 AM (IST)
ਨਵੀਂ ਦਿੱਲੀ— ਬੇਂਗਲੂਰ ਦੀ ਰਹਿਣ ਵਾਲੀ ਪੂਜਾ ਸ਼੍ਰੀਵਾਸਤਵ ਸਿਰਫ 39 ਸਾਲ ਦੀ ਸਨ, ਜਦੋਂ ਉਨ੍ਹਾਂ ਨੇ ਪਹਿਲੀ ਬਾਰ ਆਪਣੀ ਵਸੀਅਤ ਲਿਖ ਦਿੱਤੀ। ਆਪਣੇ ਪਿਤਾ ਦੀ ਮੌਤ ਦੇ ਕੁਝ ਦਿਨ ਬਾਅਦ ਹੀ ਉਨ੍ਹਾਂ ਨੇ ਅਜਿਹਾ ਕਰਨ ਦਾ ਫੈਸਲਾ ਲਿਆ। ਪੂਜਾ ਦੇ ਪਿਤਾ ਮੌਤ ਤੋਂ ਪਹਿਲਾ ਬਹੁਤ ਥੋੜੀ ਜਾਇਦਾਦ ਛੱਡ ਗਏ ਸਨ, ਪਰ ਕੋਈ ਵਸੀਅਤਨਾਮਾ ਉਨ੍ਹਾਂ ਨੇ ਨਹੀਂ ਲਿਖਿਆ ਸੀ। ਸ਼੍ਰੀਵਾਸਤਵ ਨੇ ਖੁਦ ਦੇ ਵਸੀਅਤਨਾਮਾ ਲਿਖਣ ਨੂੰ ਲੈ ਕੇ ਕਿਹਾ,' ਮੈ ਨਹੀਂ ਚਾਹੁੰਦੀ ਕਿ ਪੈਸਾ ਅਤੇ ਜਾਇਦਾਦ ਬਾਅਦ 'ਚ ਕਿਸੇ ਵੀ ਤਰ੍ਹਾਂ ਦੇ ਵਿਵਾਦ ਦੀ ਵਜ੍ਹਾਂ ਬਣੇ। ਹਾਲਾਂਕਿ ਇਹ ਮੂਰਖਤਾਪੂਰਣ ਲੱਗ ਸਕਦਾ ਹੈ, ਪਰ ਇਸਦੇ ਜਰੀਏ ਮੈਂ ਆਪਣੇ ਪੈਸੇ ਅਤੇ ਜਾਇਦਾਦ ਦਾ ਇਕ ਰਿਕਾਰਡ ਤਿਆਰ ਕੀਤਾ ਹੈ।
ਪੁੰਨੇ ਸਥਿਤ ਪ੍ਰਮੋਦ ਕੁਮਾਰ ਨੇ ਇਸ ਸਾਲ ਜੁਲਾਈ 'ਚ 40 ਸਾਲ ਦਾ ਹੁੰਦੇ ਹੀ ਆਪਣੀ ਵਸੀਅਤ ਲਿੱਖ ਦਿੱਤੀ। ਨਾਬਾਲਿਗ ਬੱਚਿਆਂ ਦੇ ਸਿੰਗਲ ਪੈਰੰਟ ਪ੍ਰਮੋਦ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬਾਅਦ ਵੀ ਬੇਟੀਆਂ ਨੂੰ ਕੋਈ ਸਮੱਸਿਆ ਆਵੇ। ਅਜਿਹੇ ਹੀ ਤਮਾਮ ਲੋਗ ਹਨ, ਜੋ ਜਿੰਦਗੀ ਦੇ ਚੌਥੇ ਦਹਾਕੇ 'ਚ ਹੀ ਆਪਣੀ ਵਸੀਅਤ ਲਿਖ ਰਹੇ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਕਿ ਉਹ ਨਹੀਂ ਚਾਹੁੰਦੇ ਕਿ ਜਾਇਦਾਦ ਦੇ ਝਗੜੇ 'ਚ ਉਨ੍ਹਾਂ ਦਾ ਪਰਿਵਾਰ ਬਿਖਰ ਜਾਵੇ, ਜਿਵੇ ਆਮਤੌਰ 'ਤੇ ਹੁੰਦਾ ਹੈ। ਇਸ ਟ੍ਰੇਂਡ ਨੂੰ ਕੁਝ ਆਨਲਾਈਨ ਪਲੇਟਫਾਰਮ ਤੋਂ ਵੀ ਵਧਾਵਾ ਮਿਲਿਆ ਹੈ।
ਵਕੀਲ ਸਰਚ ਦੇ ਫਾਉਂਡਰ ਅਤੇ ਸੀ.ਈ.ਓ ਰਿਸ਼ੀਕੇਸ਼ ਦਾਤਾਰ ਨੇ ਕਿਹਾ ਕਿ ਵਸੀਅਤ ਨਾਲ ਸਬੰਧਿਤ ਜਾਣਕਾਰੀ ਚਹਾਉਣ ਵਾਲੇ ਲੋਕਾਂ ਦੀ ਸੰਖਿਆ ਹਰ ਸਾਲ ਦੋ ਗੁਣੀ ਹੋ ਰਹੀ ਹੈ। ਦਾਤਾਰ ਨੇ ਕਿਹਾ ਕਿ 2012 'ਚ ਇਸ ਸਬੰਧ 'ਚ 200 ਲੋਕਾਂ ਨੇ ਇਸ ਬਾਰੇ ਜਾਣਕਾਰੀ ਮੰਗੀ ਸੀ। 2014-409 ਲੋਕਾਂ ਨੇ ਇਹ ਗੱਲ ਪੁੱਛੀ ਸੀ। 2016 'ਚ ਇਹ ਅੰਕੜਾ 863 ਸੀ ਅਤੇ ਇਸ ਸਾਲ ਹੁਣ ਤੱਕ 900 ਲੋਕ ਇਸ ਬਾਰੇ 'ਚ ਪੁੱਛ ਰਹੇ ਹਨ। ਦਾਤਾਰ ਨੇ ਕਿਹਾ, ' ਹਰ 4 ਸੰਕਿਟ 'ਚ ਇਕ ਸ਼ਖਸ ਬਿਨ੍ਹਾਂ ਵਸੀਅਤ ਲਿਖੇ ਮਰ ਜਾਂਦਾ ਹੈ। ਇਸਦੇ ਬਾਅਦ ਇਕ ਦਹਾਕੇ ਜਾਂ ਉਸ ਤੋਂ ਅਧਿਕ ਦਾ ਸਮਾਂ ਵੀ ਉਸਦੀ ਸੰਪਤੀ ਨਾਲ ਪਰਿਵਾਰ ਨੂੰ ਲਾਭ ਮਿਲਣ ਲੱਗ ਜਾਂਦਾ ਹੈ। ਲੋਕ ਹੁਣ ਇਸ ਨੂੰ ਖਤਮ ਕਰਨਾ ਚਾਹੁੰਦਾ ਹੈ ਕਿਉਂਕਿ ਇਹ ਪਰੇਸ਼ਾਨੀ ਖੜੀ ਕਰਦਾ ਹੈ।
ਲਾਇਰਸ ਅਤੇ ਸੀ.ਏ ਦੇ ਆਨਲਾਈਨ ਪਲੇਟਫਾਰਮ ਵਕੀਲਸਰਚ ਵਲੋਂ ਅਜਿਹੇ ਲੋਕਾਂ ਨੂੰ ਵਸੀਅਤ ਲਿਖਣ ਦੀ ਕਿਟ ਮੁਹੱਈਆਂ ਕਰਾਈ ਜਾ ਰਹੀ ਹੈ। ਐਮਾਜਾਨ 'ਤੇ ਇਹ ਕਿਟ ਮਹਿਜ 400 ਰੁਪਏ 'ਚ ਮਿਲ ਰਹੀ ਹੈ, ਜਿਸ 'ਚ ਵਸੀਅਤ ਲਿਖਣ ਦੇ ਟਿਪਸ ਦਿੱਤੇ ਗਏ ਹਨ। ਇਸਦੇ ਇਲਾਵਾ ਇਕ ਪ੍ਰੈਕਿਟਸ ਬਿਲ ਅਤੇ ਇਕ ਫਾਈਲ ਬਿਲ ਲਿਖਣ ਦੇ ਉਦਾਹਰਣ ਦਿੱਤੀ ਗਈ ਹੈ ਅਤੇ ਇਸ ਸੁਰੱਖਿਅਤ ਰੱਖਣ ਲਈ ਇਕ ਸਫੇਦ ਲਿਫਾਫਾ ਵੀ ਇਸ 'ਚ ਰਹਿਦਾ ਹੈ।
ਦਾਤਾਰ ਕਹਿੰਦੇ ਹਨ, ਜ਼ਿਆਦਾਤਰ ਲੋਕ ਸੋਚਦੇ ਹਨ ਕਿ ਵਸੀਅਤ ਲਿਖਣ ਦੇ ਲਈ ਸਟਾਂਪ ਪੇਪਰ ਦੀ ਜ਼ਰੂਰਤ ਹੁੰਦੀ ਹੈ, ਜੋ ਗਲਤ ਹੈ। ਸਾਡਾ ਉਦੇਸ਼ ਲੋਕਾਂ ਨੂੰ ਇਸ ਤਰ੍ਹਾਂ ਤਿਆਰ ਕਰਨਾ ਹੈ ਕਿ ਚਾਹ 'ਤੇ ਬੈਠਕੇ ਸਿਰਫ 10 ਮਿੰਨ 'ਚ ਆਪਣੀ ਵਸੀਅਤ ਲਿਖਣ ਅਤੇ ਉਸਨੂੰ ਲਿਫਾਫੇ 'ਚ ਸੀਲ ਕਰਕੇ ਰੱਖ ਦੇਣ। ਬੈਂਗਲੂਰ ਸਥਿਤ ਕੰਪਨੀ ਲੀਗਲ ਡੇਸਕ ਡਾਟ ਕਾਮ ਨੇ ਵੀ ਅਜਿਹੀ ਆਨਲਾਈਨ ਵਸੀਅਤ ਲਿਖਣ ਦੀ ਸੇਵਾ ਸ਼ੁਰੂ ਕੀਤੀ ਹੈ। ਬੀਤੇ 6 ਮਹੀਨਿਆਂ 'ਚ ਕਰੀਬ 200 ਲੋਕ ਵਸੀਅਤ ਦੇ ਲਈ ਸੰਪਰਕ ਕਰ ਚੁੱਕੇ ਹਨ।
