ਯਾਤਰੀ ਵਾਹਨਾਂ ਦੀ ਥੋਕ ਵਿਕਰੀ ਅਪ੍ਰੈਲ ’ਚ 4 ਫੀਸਦੀ ਘਟ ਕੇ 2.51 ਲੱਖ ਇਕਾਈ ’ਤੇ ਪਹੁੰਚੀ

05/12/2022 2:18:20 AM

ਨਵੀਂ ਦਿੱਲੀ (ਭਾਸ਼ਾ)–ਘਰੇਲੂ ਬਾਜ਼ਾਰ ’ਚ ਕਾਰਖਾਨਿਆਂ ਤੋਂ ਡੀਲਰਾਂ ਤੱਕ ਯਾਤਰੀ ਵਾਹਨਾਂ ਦੀ ਸਪਲਾਈ ਜਾਂ ਥੋਕਵਿਕਰੀ ਅਪ੍ਰੈਲ ’ਚ 4 ਫੀਸਦੀ ਘਟ ਗਈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਪਲਾਈ ਪੱਖ ਦੀਆਂ ਚੁਣੌਤੀਆਂ ਕਾਰਨ ਇਹ ਗਿਰਾਵਟ ਹੋਈ।ਘਰੇਲੂ ਬਾਜ਼ਾਰ ’ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਅਪ੍ਰੈਲ 2021 ’ਚ 2,61,633 ਇਕਾਈ ਸੀ ਜੋ ਪਿਛਲੇ ਮਹੀਨੇ ਘਟ ਕੇ 2,51,581 ਇਕਾਈ ਰਹਿ ਗਈ।

ਇਹ ਵੀ ਪੜ੍ਹੋ :-ਗਿੰਨੀਜ਼ ਬੁੱਕ 'ਚ ਦਰਜ ਹੈ ਦੁਨੀਆ ਦੀ ਇਹ ਸਭ ਤੋਂ ਛੋਟੀ ਕਾਰ, 1 ਲੀਟਰ ਪੈਟਰੋਲ 'ਚ ਚਲਦੀ ਹੈ 42KM

ਪਿਛਲੇ ਮਹੀਨੇ ਯਾਤਰੀ ਕਾਰਾਂ ਦੀ ਥੋਕ ਵਿਕਰੀ 1,12,857 ਇਕਾਈ ਰਹੀ ਜੋ ਪਿਛਲੇ ਸਾਲ ਇਸੇ ਮਹੀਨੇ ’ਚ 1,41,194 ਇਕਾਈ ਸੀ। ਹਾਲਾਂਕਿ ਸਮੀਖਿਆ ਅਧੀਨ ਮਿਆਦ ’ਚ ਭਾਰ ਢੋਣ ਵਾਲੇ ਵਾਹਨਾਂ ਦੀ ਥੋਕ ਵਿਕਰੀ ਵਧ ਕੇ 1,27,213 ਇਕਾਈ ਹੋ ਗਈ ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 1,08,871 ਇਕਾਈ ਸੀ। ਇਸ ਤਰ੍ਹਾਂ ਅਪ੍ਰੈਲ 2022 ’ਚ ਵੈਨ ਦੀ ਥੋਕ ਵਿਕਰੀ 11,511 ਇਕਾਈ ਰਹੀ ਜੋ ਅਪ੍ਰੈਲ 2021 ’ਚ 11,568 ਇਕਾਈ ਸੀ।

ਇਹ ਵੀ ਪੜ੍ਹੋ :- ਬ੍ਰਾਜ਼ੀਲ ਤੋਂ ਅਮਰੀਕਾ ਦਾ ਬਾਰਡਰ ਪਾਰ ਕਰਨ ਤੋਂ ਪਹਿਲਾਂ ਪੰਜਾਬੀ ਨੌਜਵਾਨ ਦੀ ਹੋਈ ਮੌਤ

ਸਮੀਖਿਆ ਅਧੀਨ ਮਿਆਦ ’ਚ ਦੋਪਹੀਆ ਵਾਹਨਾਂ ਦੀ ਥੋਕ ਵਿਕਰੀ 15 ਫੀਸਦੀ ਵਧ ਕੇ 11,48,696 ਇਕਾਈ ਹੋ ਗਈ। ਇਸ ਦੌਰਾਨ ਤਿੰਨ ਪਹੀਆ ਵਾਹਨਾਂ ਦੀ ਥੋਕ ਵਿਕਰੀ ’ਚ ਵੀ ਵਾਧਾ ਹੋਇਆ। ਸਿਆਮ ਦੇ ਡਾਇਰੈਕਟਰ ਜਨਰਲ ਰਾਜੇਸ਼ ਮੇਨਨ ਨੇ ਕਿਹਾ ਕਿ ਯਾਤਰੀ ਵਾਹਨਾਂ ਦੀ ਵਿਕਰੀ ਹਾਲੇ ਵੀ ਅਪ੍ਰੈਲ 2017 ਦੇ ਅੰਕੜਿਆਂ ਤੋਂ ਘੱਟ ਹੈ ਜਦ ਕਿ ਦੋ ਪਹੀਆ ਵਾਹਨਾਂ ਦੀ ਵਿਕਰੀ ਅਪ੍ਰੈਲ 2012 ਦੇ ਅੰਕੜਿਆਂ ਤੋਂ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਨਿਰਮਾਤਾ ਹਾਲ ਹੀ ’ਚ ਰੇਪੋ ਦਰ ’ਚ ਹੋਏ ਵਾਧੇ ਕਾਰਨ ਮੰਗ ’ਤੇ ਪੈਣ ਵਾਲੇ ਪ੍ਰਭਾਵ ਦਾ ਮੁਲਾਂਕਣ ਵੀ ਕਰ ਰਹੇ ਹਨ।

ਇਹ ਵੀ ਪੜ੍ਹੋ :- ਵਿਧਾਇਕ ਸੁਖਵਿੰਦਰ ਕੋਟਲੀ ਦਾ ਹਾਲਚਾਲ ਜਾਣਨ ਹਸਪਤਾਲ ਪੁੱਜੇ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News