ਰੇਮੇਡੀਸਵਿਰ ਦਵਾਈ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਨਹੀਂ ਵਰਤੀ ਜਾਣੀ ਚਾਹੀਦੀ : WHO

Saturday, Nov 21, 2020 - 04:53 PM (IST)

ਰੇਮੇਡੀਸਵਿਰ ਦਵਾਈ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਨਹੀਂ ਵਰਤੀ ਜਾਣੀ ਚਾਹੀਦੀ : WHO

ਜੇਨੇਵਾ — ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਐਂਟੀਵਾਇਰਲ ਡਰੱਗ ਰੇਮੇਡੀਸਵਿਰ ਦੀ ਵਰਤੋਂ ਕੋਵਿਡ -19 ਮਰੀਜ਼ਾਂ ਦੇ ਇਲਾਜ ਲਈ ਨਹੀਂ ਕੀਤੀ ਜਾਣੀ ਚਾਹੀਦੀ, ਭਾਵੇਂ ਮਰੀਜ਼ ਕਿੰਨਾ ਵੀ ਬਿਮਾਰ ਕਿਉਂ ਨਾ ਹੋਵੇ ਕਿਉਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਦਵਾਈ ਪ੍ਰਭਾਵਸ਼ਾਲੀ ਹੈ।

ਨਿਊਜ਼ ਏਜੰਸੀ ਸਿਨਹੂਆ ਨੇ ਆਪਣੀ ਰਿਪੋਰਟ ਵਿਚ ਡਬਲਯੂ.ਐਚ.ਓ. ਦੇ ਗਾਈਡਲਾਈਨ ਡਿਵੈਲਪਮੈਂਟ ਗਰੁੱਪ (ਜੀ.ਐਚ.ਜੀ.) ਦੇ ਪੈਨਲ ਦੇ ਹਵਾਲੇ ਨਾਲ ਕਿਹਾ, 'ਪੈਨਲ ਨੂੰ ਅਜਿਹੇ ਸਬੂਤ ਨਹੀਂ ਮਿਲੇ ਹਨ, ਜਿਹੜੇ ਇਹ ਦਰਸਾਉਂਦੇ ਹੋਣ ਕਿ ਰੇਮੇਡੀਸਵਿਰ ਨੇ ਨਤੀਜਿਆਂ ਵਿਚ ਸੁਧਾਰ ਕੀਤਾ ਹੈ ਜਾਂ ਕੋਈ ਹੋਰ ਲਾਭ ਜਿਵੇਂ ਕਿ ਮਰੀਜ਼ਾਂ ਦੀ ਮੌਤ ਦਰ ਘਟੀ ਹੈ। ਅਜਿਹੀ ਸਥਿਤੀ ਵਿਚ ਰੇਮੇਡੀਸਵਿਰ ਦਵਾਈ ਕਾਰਨ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਡਬਲਯੂਐਚਓ ਦੀ ਇਹ ਸਿਫਾਰਸ਼ ਬ੍ਰਿਟਿਸ਼ ਮੈਡੀਕਲ ਜਰਨਲ ਵਿਚ ਪ੍ਰਕਾਸ਼ਤ ਸਬੂਤਾਂ ਦੀ ਸਮੀਖਿਆ 'ਤੇ ਅਧਾਰਤ ਹੈ ਜਿਸ ਵਿਚ 7,000 ਤੋਂ ਵੱਧ ਹਸਪਤਾਲ ਵਿਚ ਦਾਖਲ ਮਰੀਜ਼ਾਂ ਵਿਚ 4 ਅੰਤਰਰਾਸ਼ਟਰੀ ਬੇਤਰਤੀਬੇ ਟਰਾਇਲਾਂ ਦੇ ਅੰਕੜੇ ਸ਼ਾਮਲ ਹਨ। ਸਮੀਖਿਆ ਕਰਨ ਦੇ ਬਾਅਦ ਪੈਨਲ ਨੇ ਇਹ ਸਿੱਟਾ ਕੱਢਿਆ ਕਿ ਰੇਮੇਡੀਸਵਿਰ ਦਾ ਮਰੀਜ਼ਾਂ ਲਈ ਮੌਤ ਜਾਂ ਹੋਰ ਮਹੱਤਵਪੂਰਨ ਨਤੀਜਿਆਂ 'ਤੇ ਕੋਈ ਸਾਰਥਕ ਪ੍ਰਭਾਵ ਨਹੀਂ ਹੁੰਦਾ।

ਇਹ ਵੀ ਪੜ੍ਹੋ : Johnson&Johnson ਨੂੰ ਇਕ ਹੋਰ ਝਟਕਾ : ਕੰਪਨੀ 'ਤੇ ਲੱਗਾ 120 ਮਿਲੀਅਨ ਡਾਲਰ ਦਾ ਜੁਰਮਾਨਾ

ਦੱਸ ਦੇਈਏ ਕਿ ਇਹ ਐਂਟੀਵਾਇਰਲ ਦਵਾਈ ਰੇਮੇਡੀਸਵਿਰ ਅਜੇ ਤੱਕ ਦੁਨੀਆ ਭਰ ਵਿਚ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਅਧਿਕਾਰਤ ਸਿਰਫ ਦੋ ਦਵਾਈਆਂ ਵਿਚੋਂ ਇਕ ਹੈ। ਇਸ ਨੂੰ ਯੂ.ਐਸ., ਯੂਰਪੀਅਨ ਯੂਨੀਅਨ ਅਤੇ ਹੋਰ ਦੇਸ਼ਾਂ ਵਿਚ ਵਰਤਣ ਲਈ ਮਨਜ਼ੂਰੀ ਦਿੱਤੀ ਗਈ ਹੈ ਕਿਉਂਕਿ ਮੁਢਲੀ ਖੋਜ ਵਿਚ ਪਾਇਆ ਗਿਆ ਹੈ ਕਿ ਇਹ ਕੋਵਿਡ-19 ਦੇ ਕੁਝ ਮਰੀਜ਼ਾਂ ਦੀ ਸਿਹਤ ਸੁਧਾਰ ਵਿਚ ਤੇਜ਼ੀ ਲਿਆ ਸਕਦੀ ਹੈ।

ਇਹ ਵੀ ਪੜ੍ਹੋ : ਹੁਣ ਖ਼ਰੀਦਦਾਰੀ ਲਈ ਨਹੀਂ ਹੋਵੇਗੀ ਕ੍ਰੈਡਿਟ-ਡੈਬਿਟ ਕਾਰਡ ਦੀ ਜ਼ਰੂਰਤ, ICICI ਬੈਂਕ ਨੇ ਦਿੱਤੀ ਇਹ ਸਹੂਲਤ

ਅਮਰੀਕੀ ਕੰਪਨੀ ਗਿਲਿਅਡ ਦੁਆਰਾ ਨਿਰਮਿਤ ਰੇਡੀਮੇਸਵੀਰ ਇਕ ਬਹੁਤ ਮਹਿੰਗੀ ਦਵਾਈ ਹੈ। ਕੰਪਨੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਦਵਾਈ ਦੀ ਤੀਜੀ ਤਿਮਾਹੀ ਦੀ ਵਿਕਰੀ ਵਿਚ ਲਗਭਗ 900 ਮਿਲੀਅਨ ਯਾਨੀ 90 ਮਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਜਾਨਸ ਹਾਪਕਿਨਜ਼ ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਅਰਿੰਗ (ਸੀਐਸਐਸਈ) ਅਨੁਸਾਰ ਵਿਸ਼ਵ ਵਿਚ ਕੋਵਿਡ -19 ਤੋਂ 5,68,17,667 ਲੋਕ ਸੰਕਰਮਿਤ ਹੋਏ ਹਨ ਅਤੇ 13,58,489 ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ : ਕਰਜ਼ੇ ਦੇ ਜਾਲ ’ਚ ਫਸਦੀ ਜਾ ਰਹੀ ਹੈ ਦੁਨੀਆ


author

Harinder Kaur

Content Editor

Related News