GST ਰਿਟਰਨ ਨਾ ਭਰਨ ਵਾਲਿਆਂ ਦੇ 15 ਅਗਸਤ ਤੋਂ ਈ-ਵੇਅ ਬਿੱਲ ਹੋਣਗੇ ਬਲਾਕ

Friday, Aug 06, 2021 - 12:46 PM (IST)

GST ਰਿਟਰਨ ਨਾ ਭਰਨ ਵਾਲਿਆਂ ਦੇ 15 ਅਗਸਤ ਤੋਂ ਈ-ਵੇਅ ਬਿੱਲ ਹੋਣਗੇ ਬਲਾਕ

ਨਵੀਂ ਦਿੱਲੀ (ਯੂ. ਐੱਨ. ਆਈ.) – ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਰਿਟਰਨ ਨਾ ਭਰਨ ਵਾਲਿਆਂ ਨੂੰ ਹੁਣ ਪ੍ਰੇਸ਼ਾਨੀ ਹੋ ਸਕਦੀ ਹੈ ਕਿਉਂਕਿ 15 ਅਗਸਤ ਤੋਂ ਉਨ੍ਹਾਂ ਦੇ ਈ-ਵੇਅ-ਬਿੱਲ ਬਲਾਕ ਕਰਨ ਦਾ ਫੈਸਲਾ ਲਿਆ ਗਿਆ ਹੈ। ਜੀ. ਐੱਸ. ਟੀ. ਦਾ ਪ੍ਰਬੰਧਨ ਕਰਨ ਵਾਲੀ ਇਕਾਈ ਵਸਤੂ ਅਤੇ ਸੇਵਾ ਟੈਕਸ ਨੈੱਟਵਰਕ (ਜੀ. ਐੱਸ. ਟੀ. ਐੱਨ.) ਨੇ ਇਸ ਸਬੰਧ ’ਚ ਟੈਕਸਦਾਤਿਆਂ ਨੂੰ ਇਕ ਐਡਵਾਇਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਸਿਸਟਮ ਜੀ. ਐੱਸ. ਟੀ. ਆਰ. ਥ੍ਰੀ ਬੀ ਫਾਰਮ ਜਾਂ ਜੀ. ਐੱਸ. ਟੀ. ਸੀ. ਐੱਮ. ਪੀ. -8 ਦਾਖਲ ਨਾ ਕਰਨ ਵਾਲਿਆਂ ਦੇ ਈ-ਵੇਅ ਬਿੱਲ ਜਾਰੀ ਕਰਨ ਤੋਂ ਰੋਕ ਦਿੱਤਾ ਜਾਏਗਾ।

ਇਸ ’ਚ ਕਿਹਾ ਗਿਆ ਹੈ ਕਿ ਈ-ਵੇਅ ਬਿੱਲ ਨੂੰ ਜਾਰੀ ਕਰਨ ਤੋਂ ਰੋਕੇ ਜਾਣ ਤੋਂ ਬਚਣ ਲਈ ਟੈਕਸਦਾਤਿਆਂ ਨੂੰ ਪੈਂਡਿੰਗ ਜੀ. ਐੱਸ. ਟੀ. ਆਰ. ਥ੍ਰੀ ਬੀ ਰਿਟਰਨ ਜਾਂ ਸੀ. ਐੱਮ. ਪੀ. 08 ਤੁਰੰਤ ਦਾਖਲ ਕਰਨਾ ਚਾਹੀਦਾ ਹੈ। 50,000 ਰੁਪਏ ਤੋਂ ਵੱਧ ਦੇ ਮਾਲ ਦੀ ਆਵਾਜਾਈ ਲਈ ਆਨਲਾਈਨ ਈ-ਵੇਅ ਬਿੱਲ ਜਾਰੀ ਕੀਤਾ ਜਾਂਦਾ ਹੈ। ਇਸ ’ਚ ਮਾਲ ਭੇਜਣ ਅਤੇ ਪਾਉਣ ਵਾਲੇ ਦੋਹਾਂ ਦੇ ਵੇਰਵੇ ਦੇ ਨਾਲ ਹੀ ਮੰਜ਼ਿਲ ਸਥਾਨ ਅਤੇ ਮਾਰਗ ਆਦਿ ਦਾ ਜ਼ਿਕਰ ਹੁੰਦਾ ਹੈ। ਟੈਕਸ ਚੋਰੀ ਨੂੰ ਰੋਕਣ ਲਈ ਇਹ ਵਿਵਸਥਾ ਕੀਤੀ ਗਈ ਹੈ।

ਇਹ ਵੀ ਪੜ੍ਹੋ : Ola Electric Scooter ਦੀ ਲਾਂਚਿੰਗ ਡੇਟ ਦਾ ਹੋਇਆ ਐਲਾਨ, ਜਾਣੋ ਕੀ ਹੈ ਇਸ 'ਚ ਖ਼ਾਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News