ਜਦੋਂ ਗੂਗਲ ਦੇ CEO ਸੁੰਦਰ ਪਿਚਾਈ ਨੇ ਡੋਨਾਲਡ ਟਰੰਪ ਨੂੰ ਕਿਹਾ ਸੌਰੀ!

Tuesday, Mar 17, 2020 - 12:07 PM (IST)

ਜਦੋਂ ਗੂਗਲ ਦੇ CEO ਸੁੰਦਰ ਪਿਚਾਈ ਨੇ ਡੋਨਾਲਡ ਟਰੰਪ ਨੂੰ ਕਿਹਾ ਸੌਰੀ!

ਨਿਊਯਾਰਕ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਦੋਂ ਕੀ ਬੋਲ ਦੇਣ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ। ਆਪਣੇ ਅਜੀਬੋ-ਗਰੀਬ ਬਿਆਨਾਂ ਨੂੰ ਲੈ ਕੇ ਉਹ ਵਾਰ-ਵਾਰ ਚਰਚਾ ਦਾ ਕਾਰਨ ਬਣਦੇ ਹਨ। ਅੱਜ ਕੱਲ੍ਹ ਉਹ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਬਿਆਨ ਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਉਨ੍ਹਾਂ ਕੋਲੋਂ ਮੁਆਫੀ ਮੰਗੀ ਹੈ। ਹਾਲਾਂਕਿ ਟਰੰਪ ਨੇ ਇਹ ਨਹੀਂ ਦੱਸਿਆ ਕਿ ਪਿਚਾਈ ਵਲੋਂ ਉਨ੍ਹਾਂ ਕੋਲੋਂ ਮੁਆਫੀ ਕਿਉਂ ਮੰਗੀ ਗਈ।

ਦਰਅਸਲ ਸੋਮਵਾਰ ਨੂੰ ਟਰੰਪ ਮੀਡੀਆ ਨਾਲ ਗੱਲ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਗੂਗਲ ਦੇ ਪ੍ਰਮੁੱਖ ਜਿਹੜੇ ਕਿ ਮਹਾਨ ਸੱਜਣ ਵਿਅਕਤੀ ਹਨ ਉਨ੍ਹਾਂ ਨੇ ਮੈਨੂੰ ਫੋਨ ਕੀਤਾ ਅਤੇ ਮੁਆਫੀ ਮੰਗੀ। ਟਰੰਪ ਵਲੋਂ ਇਹ ਸਾਫ ਨਹੀਂ ਕੀਤਾ ਗਿਆ ਕਿ ਪਿਚਾਈ ਨੇ ਉਨ੍ਹਾਂ ਕੋਲੋਂ ਕਿਸ ਲਈ ਮੁਆਫੀ ਮੰਗੀ ਸੀ। ਟਰੰਪ ਇਸ ਬਿਆਨ ਦੇ ਤੁਰੰਤ ਬਾਅਦ ਹੀ ਗੂਗਲ ਦੀ ਤਾਰੀਫ ਕਰਨ ਲੱਗੇ । ਉਨ੍ਹਾਂ ਨੇ ਕਿਹਾ ਕਿ ਮੈਂ ਗੂਗਲ ਕਮਿਊਨੀਕੇਸ਼ਨ ਦੇ ਲੋਕਾਂ ਦਾ ਸ਼ੁਕਰਿਆ ਅਦਾ ਕਰਨਾ ਚਾਹੁੰਦਾ ਹਾਂ ਕਿ ਉਨ੍ਹ੍ਹਾਂ ਨੇ ਮੇਰੇ ਸ਼ੁੱਕਰਵਾਰ ਦੇ ਬਿਆਨ ਦੀ ਪੁਸ਼ਟੀ ਕੀਤੀ ਹੈ।

ਸ਼ੁੱਕਰਵਾਰ ਨੂੰ ਟਰੰਪ ਨੇ ਕਿਹਾ ਸੀ ਕਿ ਗੂਗਲ 1700 ਇੰਜੀਨਅਰਾਂ ਦੀਆਂ ਸਹਾਇਤਾ ਨਾਲ ਇਕ ਵੈਬਸਾਈਟ ਤਿਆਰ ਕਰ ਰਹੀ ਹੈ ਜਿਸਦੀ ਸਹਾਇਤਾ ਨਾਲ ਕੋਰੋਨਾ ਵਾਇਰਸ ਦੀ ਸਕ੍ਰੀਨਿੰਗ ਕੀਤੀ ਜਾਵੇਗੀ। ਇਸ ਵੈਬਸਾਈਟ ਨੂੰ ਗੂਗਲ ਦੀ ਪੇਰੈਂਟ ਕੰਪਨੀ ਐਲਫਾਬੈੱਟ ਤਿਆਰ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਇਕ ਸੈਨ-ਫਰਾਂਸਿਸਕੋ ਲਈ ਇਕ ਵਿਸ਼ੇਸ਼ ਸਾਈਟ ਵੇਰਿਲੀ(Verily) ਵੀ ਤਿਆਰ ਕਰ ਰਹੀ ਹੈ।

ਦ ਕਰੰਚ ਨੇ ਆਪਣੀ ਰਿਪੋਰਟ ਡੋਨਾਲਡ ਟਰੰਪ ਦੇ ਹਵਾਲੇ ਨਾਲ ਕਿਹਾ ਕਿ ਗੂਗਲ ਦੇ ਹੈੱਡ ਜਿਹੜੇ ਕਿ ਇਕ ਜੈਂਟਲਮੈਨ ਹਨ ਉਨ੍ਹਾਂ ਨੇ ਮੈਨੂੰ ਫੋਨ ਕਰਕੇ ਸੌਰੀ ਕਿਹਾ ਹੈ। ਫਿਲਹਾਲ ਗੂਗਲ ਵਲੋਂ ਇਸ ਨੂੰ ਲੈ ਕੇ ਸਫਾਈ ਨਹੀਂ ਦਿੱਤੀ ਗਈ ਹੈ। ਟਰੰਪ ਨੇ ਵੀ ਕਾਰਨ ਨਹੀਂ ਦੱਸਿਆ ਹੈ।


Related News