ਪਹਿਲੀ ਤਿਮਾਹੀ ''ਚ ਦੇਸ਼ ''ਚ ਸੋਨੇ ਦੀ ਮੰਗ ਪੰਜ ਫੀਸਦੀ ਵਧ ਕੇ 159 ਟਨ ਰਹੀ:WGC

05/02/2019 1:26:34 PM

ਮੁੰਬਈ—ਦੇਸ਼ 'ਚ ਸੋਨੇ ਦੀ ਮੰਗ ਜਨਵਰੀ-ਮਾਰਚ ਦੀ ਪਹਿਲੀ ਤਿਮਾਹੀ 'ਚ ਪੰਜ ਫੀਸਦੀ ਵਧ ਕੇ 159 ਟਨ 'ਤੇ ਪਹੁੰਚ ਗਈ। ਵਿਸ਼ਵ ਸੋਨਾ ਪ੍ਰੀਸ਼ਦ (ਡਬਲਿਊ.ਜੀ.ਸੀ.) ਦੀ 'ਪਹਿਲੀ ਤਿਮਾਹੀ 'ਚ ਸੋਨੇ ਦੀ ਮੰਗ ਦਾ ਰੁਖ' ਰਿਪੋਰਟ 'ਚ ਕਿਹਾ ਗਿਆ ਕਿ ਵਿਆਹ ਦੇ ਸੀਜ਼ਨ 'ਚ ਕੀਮਤਾਂ 'ਚ ਗਿਰਾਵਟ ਦੀ ਵਜ੍ਹਾ ਨਾਲ ਗਹਿਣਿਆਂ ਦੀ ਮੰਗ ਵਧਣ ਨਾਲ ਸੋਨੇ ਦੀ ਮੰਗ ਵਧੀ ਹੈ। ਸਾਲ 2018 ਦੀ ਪਹਿਲੀ ਤਿਮਾਹੀ 'ਚ ਸੋਨੇ ਦੀ ਮੰਗ 151.5 ਟਨ ਸੀ। ਮੁੱਲ ਦੇ ਹਿਸਾਬ ਨਾਲ ਤਿਮਾਹੀ ਦੇ ਦੌਰਾਨ ਸੋਨੇ ਦੀ ਮੰਗ 13 ਫੀਸਦੀ ਵਧ ਕੇ 47,010 ਕਰੋੜ ਰੁਪਏ 'ਤੇ ਪਹੁੰਚ ਗਈ ਜੋ ਇਸ ਤੋਂ ਪਿਛਲੇ ਸਾਲ ਦੀ ਸਮਾਨ ਤਿਮਾਹੀ 'ਚ 41,680 ਕਰੋੜ ਰੁਪਏ ਸੀ। ਰਿਪੋਰਟ ਕਹਿੰਦੀ ਹੈ ਕਿ ਰੁਪਏ ਦੀ ਮਜ਼ਬੂਤੀ ਅਤੇ ਸਥਾਨਕ ਪੱਧਰ 'ਤੇ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੀ ਵਜ੍ਹਾ ਨਾਲ ਪਹਿਲੀ ਤਿਮਾਹੀ 'ਚ ਸੋਨੇ ਦੀ ਮੰਗ ਵਧ ਕੇ 159 ਟਨ 'ਤੇ ਪਹੁੰਚ ਗਈ ਹੈ। ਇਸ ਦੌਰਾਨ ਭਾਰਤੀ ਗਹਿਣਿਆਂ ਦੀ ਮੰਗ ਪੰਜ ਫੀਸਦੀ ਵਧ ਕੇ 125.4 ਟਨ ਰਹੀ ਜਿਸ ਨਾਲ ਸੰਸਾਰਕ ਮੰਗ ਵਧੀ ਅਤੇ ਖੁਦਰਾ ਧਾਰਨਾ ਮਜ਼ਬੂਤ ਹੋਈ। ਡਬਲਿਊ.ਜੀ.ਸੀ. ਦੇ ਭਾਰਤੀ ਸੰਚਾਲਨ ਦੇ ਪ੍ਰਬੰਧ ਨਿਰਦੇਸ਼ਕ ਸੋਮਸੁੰਦਰਮ ਪੀ.ਆਰ. ਨੇ ਕਿਹਾ ਕਿ ਤਿਮਾਹੀ ਦੇ ਦੌਰਾਨ ਵਿਆਹ-ਸ਼ਾਦੀ ਦੇ ਦਿਨਾਂ ਦੀ ਗਿਣਤੀ ਅੱਠ ਦਿਨ ਤੋਂ ਵਧ ਕੇ 21 ਦਿਨ ਰਹੀ। ਇਸ ਨਾਲ ਵੀ ਮੰਗ ਵਧੀ। ਨਾਲ ਹੀ ਮਾਰਚ ਦੇ ਪਹਿਲਾਂ ਹਫਤੇ 'ਚ ਸੋਨੇ ਦੀ ਕੀਮਤ ਘਟ ਕੇ 32,000 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ। 


Aarti dhillon

Content Editor

Related News