ਪੱਛਮੀ ਬੰਗਾਲ ਨੇ 99.9 ਫੀਸਦੀ ਪੇਂਡੂ ਬਿਜਲੀਕਰਨ ਦਾ ਟੀਚਾ ਹਾਸਲ ਕੀਤਾ

Saturday, Oct 17, 2020 - 04:35 PM (IST)

ਪੱਛਮੀ ਬੰਗਾਲ ਨੇ 99.9 ਫੀਸਦੀ ਪੇਂਡੂ ਬਿਜਲੀਕਰਨ ਦਾ ਟੀਚਾ ਹਾਸਲ ਕੀਤਾ

ਕੋਲਕਾਤਾ— ਪੱਛਮੀ ਬੰਗਾਲ ਨੇ 99.9 ਫੀਸਦੀ ਪੇਂਡੂ ਘਰੇਲੂ ਬਿਜਲੀਕਰਨ ਦਾ ਟੀਚਾ ਹਾਸਲ ਕਰ ਲਿਆ ਹੈ। ਦਾਰਜਲਿੰਗ ਜ਼ਿਲ੍ਹੇ 'ਚ ਪੂਰੀ ਤਰ੍ਹਾਂ ਬਿਜਲੀ ਪਹੁੰਚਾ ਦਿੱਤੀ ਗਈ ਹੈ। ਸੂਬਾ ਦੇ ਬਿਜਲੀ ਵਿਭਾਗ ਦੇ ਇਕ ਉੱਚ ਅਧਿਕਾਰੀ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਕਿਹਾ ਕਿ ਸਿੰਗਲਾਲਾ ਰਾਸ਼ਟਰੀ ਦੇ ਦੋ ਦੂਰ-ਦੁਰਾਡੇ ਗੋਰਖਾਇ ਅਤੇ ਸਾਮੰਡੇਨ 'ਚ ਬਿਜਲੀ ਪਹੁੰਚਾ ਦਿੱਤੀ ਗਈ ਹੈ। ਹੁਣ 100 ਫੀਸਦੀ ਦਾ ਟੀਚਾ ਹਾਸਲ ਕਰਨ ਲਈ ਸਿਰਫ 20 ਹਜ਼ਾਰ ਕੁਨੈਕਸ਼ਨ ਦੇਣ ਦੀ ਜ਼ਰੂਰਤ ਹੈ।

ਅਧਿਕਾਰੀ ਨੇ ਦੱਸਿਆ, ''ਸੂਬੇ 'ਚ ਹੁਣ ਸਾਡੇ ਕੋਲ ਦੋ ਕਰੋੜ ਤੋਂ ਜ਼ਿਆਦਾ ਬਿਜਲੀ ਕੁਨੈਕਸ਼ਨ ਹਨ ਅਤੇ 100 ਫੀਸਦੀ ਘਰੇਲੂ ਬਿਜਲੀਕਰਨ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਭਗ 20,000 ਕੁਨੈਕਸ਼ਨ ਦੇਣੇ ਹਨ।''

ਹਾਲਾਂਕਿ ਉਨ੍ਹਾਂ ਕਿਹਾ ਕਿ ਹਰ ਰੋਜ਼ ਨਵੇਂ ਘਰ ਜੁੜਦੇ ਰਹਿੰਦੇ ਹਨ, ਅਜਿਹੇ 'ਚ ਸੌ ਫੀਸਦੀ ਦੇ ਅੰਕੜੇ ਉਪਰ-ਹੇਠਾਂ ਰਹਿਣ ਦੀ ਗੁੰਜਾਇਸ਼ ਹੋਵੇਗੀ। ਪੱਛਮੀ ਬੰਗਾਲ ਸੂਬਾ ਬਿਜਲੀ ਵੰਡ ਕੰਪਨੀ ਲਿਮਟਿਡ ਦੇ ਗ੍ਰਾਮੀਣ ਬਿਜਲੀਕਰਨ (ਆਰ. ਈ.) ਵਿਭਾਗ ਨੇ ਸੂਬੇ ਦੇ ਕੁੱਲ 37,960 ਪਿੰਡਾਂ 'ਚੋਂ ਸਾਰਿਆਂ 'ਚ ਬਿਜਲੀ ਪਹੁੰਚਾ ਦਿੱਤੀ ਗਈ ਹੈ।


author

Sanjeev

Content Editor

Related News