ਪੱਛਮੀ ਏਸ਼ੀਆ ਸੰਕਟ ਦਾ ਦੁਬਈ ਰੀਅਲ ਅਸਟੇਟ 'ਤੇ ਪਿਆ ਅਸਰ; ਜਾਇਦਾਦ ਦੀ ਵਿਕਰੀ 'ਚ 14% ਦੀ ਗਿਰਾਵਟ
Wednesday, Apr 15, 2026 - 01:52 PM (IST)
ਬਿਜ਼ਨੈੱਸ ਡੈਸਕ : ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਅਤੇ ਇਰਾਨੀ ਹਮਲਿਆਂ ਕਾਰਨ ਦੁਬਈ ਦੇ ਰੀਅਲ ਅਸਟੇਟ ਬਾਜ਼ਾਰ ਨੂੰ ਕਾਫੀ ਝਟਕਾ ਲੱਗਾ ਹੈ। ਅਪ੍ਰੈਲ ਦੇ ਪਹਿਲੇ ਦੋ ਹਫ਼ਤਿਆਂ ਦੌਰਾਨ ਦੁਬਈ ਵਿੱਚ ਜਾਇਦਾਦ ਦੇ ਸੌਦਿਆਂ ਵਿੱਚ 14 ਫੀਸਦੀ ਦੀ ਵੱਡੀ ਕਮੀ ਦਰਜ ਕੀਤੀ ਗਈ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਖਰੀਦਦਾਰਾਂ ਦੇ ਮਨਾਂ ਵਿੱਚ ਇਸ ਸੰਘਰਸ਼ ਕਾਰਨ ਪੈਦਾ ਹੋਏ ਡਰ ਨੇ ਬਾਜ਼ਾਰ ਦੀ ਰਫ਼ਤਾਰ ਨੂੰ ਮੱਠਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : 13 ਸਾਲਾਂ ਦਾ ਰਿਕਾਰਡ ਟੁੱਟਿਆ: 2013 ਤੋਂ ਬਾਅਦ ਸੋਨੇ ਦੀਆਂ ਕੀਮਤਾਂ ਨੇ ਕੀਤਾ ਸਭ ਤੋਂ ਮਾੜਾ ਪ੍ਰਦਰਸ਼ਨ
ਵਿਕਰੀ ਅਤੇ ਕਿਰਾਏ ਵਿੱਚ ਭਾਰੀ ਗਿਰਾਵਟ
ਦੁਬਈ ਲੈਂਡ ਡਿਪਾਰਟਮੈਂਟ ਦੇ ਅੰਕੜਿਆਂ ਅਨੁਸਾਰ, 1 ਅਪ੍ਰੈਲ ਤੋਂ 14 ਅਪ੍ਰੈਲ ਦਰਮਿਆਨ ਕੁੱਲ 6,535 ਸੌਦੇ ਹੋਏ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਗਿਣਤੀ 7,563 ਸੀ। ਵਿਕਰੀ ਦੇ ਨਾਲ-ਨਾਲ ਕਿਰਾਏ ਦੇ ਬਾਜ਼ਾਰ 'ਤੇ ਵੀ ਇਸ ਦਾ ਬੁਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਨਵੇਂ ਕਿਰਾਏਦਾਰਾਂ ਦੀ ਮੰਗ ਘਟਣ ਕਾਰਨ ਸਾਲਾਨਾ ਕਿਰਾਏ ਵਿੱਚ ਭਾਰੀ ਗਿਰਾਵਟ ਆਈ ਹੈ। ਅਪ੍ਰੈਲ ਦੇ ਸ਼ੁਰੂ ਵਿੱਚ ਨਵੇਂ ਸਮਝੌਤਿਆਂ ਲਈ ਔਸਤ ਸਾਲਾਨਾ ਕਿਰਾਇਆ ਘਟ ਕੇ 20,000 ਦਿਰਹਾਮ ਰਹਿ ਗਿਆ ਹੈ, ਜੋ ਕਿ ਪਿਛਲੇ ਮਹੀਨੇ 65,000 ਦਿਰਹਾਮ ਸੀ।
ਇਹ ਵੀ ਪੜ੍ਹੋ : ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
ਛੋਟੇ ਡਿਵੈਲਪਰਾਂ ਵੱਲੋਂ ਮਿਲ ਰਹੀਆਂ ਨੇ ਵੱਡੀਆਂ ਛੋਟਾਂ
ਬਾਜ਼ਾਰ ਵਿੱਚ ਮੰਦੀ ਨੂੰ ਦੇਖਦੇ ਹੋਏ ਛੋਟੇ ਡਿਵੈਲਪਰਾਂ ਨੇ ਗਾਹਕਾਂ ਨੂੰ ਖਿੱਚਣ ਲਈ 12 ਤੋਂ 25 ਫੀਸਦੀ ਤੱਕ ਦੀ ਛੋਟ ਅਤੇ ਸੌਖੀਆਂ ਕਿਸ਼ਤਾਂ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਮਾਹਿਰਾਂ ਅਨੁਸਾਰ, ਜਿੱਥੇ ਨਿਵੇਸ਼ਕ ਅਜੇ ਕੀਮਤਾਂ ਹੋਰ ਡਿੱਗਣ ਦੀ ਉਡੀਕ ਕਰ ਰਹੇ ਹਨ, ਉੱਥੇ ਹੀ ਦੁਬਈ ਦੇ ਸਥਾਨਕ ਵਸਨੀਕ ਘੱਟ ਕੀਮਤਾਂ ਦਾ ਫਾਇਦਾ ਉਠਾ ਕੇ ਜਲਦੀ ਸੌਦੇ ਸਿਰੇ ਚਾੜ੍ਹ ਰਹੇ ਹਨ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ
ਲਗਜ਼ਰੀ ਮਕਾਨਾਂ ਦੇ ਸੌਦੇ ਅਜੇ ਵੀ ਜਾਰੀ
ਮੰਦੀ ਦੇ ਬਾਵਜੂਦ, ਦੁਬਈ ਦੇ ਲਗਜ਼ਰੀ ਸੈਕਟਰ ਵਿੱਚ ਕੁਝ ਵੱਡੇ ਸੌਦੇ ਹੋਏ ਹਨ। ਜੁਮੇਰਾ ਸੈਕਿੰਡ (Jumeirah Second) ਇਲਾਕੇ ਵਿੱਚ ਇੱਕ ਅੰਡਰ-ਕੰਸਟ੍ਰਕਸ਼ਨ 5-ਬੈੱਡਰੂਮ ਵਾਲਾ ਅਲਟਰਾ-ਲਗਜ਼ਰੀ ਅਪਾਰਟਮੈਂਟ 171 ਮਿਲੀਅਨ ਦਿਰਹਾਮ (ਲਗਭਗ 439 ਕਰੋੜ ਰੁਪਏ) ਵਿੱਚ ਵਿਕਿਆ ਹੈ। ਇਸ ਤੋਂ ਇਲਾਵਾ ਡਾਊਨਟਾਊਨ ਦੁਬਈ ਵਿੱਚ ਵੀ 121 ਮਿਲੀਅਨ ਦਿਰਹਾਮ ਦਾ ਇੱਕ ਵੱਡਾ ਸੌਦਾ ਹੋਇਆ ਹੈ।
ਇਹ ਵੀ ਪੜ੍ਹੋ : ਬੱਚਿਆਂ ਨੂੰ ਨਕਦ ਦੇਣ ਤੋਂ ਮਿਲੇਗਾ ਛੁਟਕਾਰਾ, ਜੇਬਖ਼ਰਚ 'ਤੇ ਵੀ ਰਹੇਗੀ ਨਜ਼ਰ, ਲਾਂਚ ਹੋਇਆ ਨਵਾਂ ਫ਼ੀਚਰ
ਕੀ ਕਹਿੰਦੇ ਹਨ ਮਾਹਿਰ?
ਰੀਅਲ ਅਸਟੇਟ ਮਾਹਿਰਾਂ ਅਤੇ ਐਸ ਐਂਡ ਪੀ (S&P) ਗਲੋਬਲ ਰੇਟਿੰਗਸ ਦਾ ਮੰਨਣਾ ਹੈ ਕਿ ਹਾਲਾਂਕਿ ਕੀਮਤਾਂ ਅਤੇ ਵਿਕਰੀ ਵਿੱਚ ਕਮੀ ਆਈ ਹੈ, ਪਰ 2008 ਵਰਗੇ ਵੱਡੇ ਆਰਥਿਕ ਸੰਕਟ ਦੀ ਸੰਭਾਵਨਾ ਨਹੀਂ ਹੈ। ਇਸ ਦਾ ਮੁੱਖ ਕਾਰਨ ਦੁਬਈ ਦੇ ਮਜ਼ਬੂਤ ਨਿਯਮ ਅਤੇ 'ਗੋਲਡਨ ਵੀਜ਼ਾ' ਵਰਗੇ ਪ੍ਰੋਗਰਾਮ ਹਨ। ਪਿਛਲੇ ਹਫ਼ਤੇ ਹੋਈ ਜੰਗਬੰਦੀ ਤੋਂ ਬਾਅਦ ਗਾਹਕਾਂ ਦੀ ਪੁੱਛਗਿੱਛ ਵਿੱਚ ਮੁੜ ਵਾਧਾ ਹੋਇਆ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਬਾਜ਼ਾਰ ਦੇ ਮੁੜ ਸਥਿਰ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : LPG ਸੰਕਟ ਦਰਮਿਆਨ ਸਰਕਾਰ ਦਾ ਵੱਡਾ ਐਲਾਨ; ਹੁਣ ਇਨ੍ਹਾਂ ਲੋਕਾਂ ਨੂੰ ਮਿਲਣਗੇ ਡਬਲ ਸਿਲੰਡਰ
ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਪੈਸਾ ਮੰਗਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, RBI ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਤੋਂ ਲੈ ਕੇ LPG ਤੱਕ ਲਏ ਗਏ ਕਈ ਵੱਡੇ ਫੈਸਲੇ; ਜਾਣੋ ਹੁਣ ਕਿਵੇਂ ਮਿਲੇਗਾ ਸਸਤਾ ਤੇ ਸੌਖਾ ਗੈਸ ਸਿਲੰਡਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
