ਦੇਸ਼ ਦੇ ਚੋਟੀ ਦੇ ਅੱਠ ਸ਼ਹਿਰਾਂ ’ਚ ਜੁਲਾਈ-ਸਤੰਬਰ ’ਚ ਮਾਲਜ਼ ’ਚ ਪ੍ਰਚੂਨ ਸਥਾਨਾਂ ਦੀ ਲੀਜ਼ ਮੰਗ 38 ਫੀਸਦੀ ਘਟੀ
Saturday, Oct 03, 2026 - 03:27 PM (IST)
ਬਿਜ਼ਨੈੱਸ ਡੈਸਕ - ਦੇਸ਼ ਦੇ ਅੱਠ ਪ੍ਰਮੁੱਖ ਸ਼ਹਿਰਾਂ ’ਚ ਜੁਲਾਈ-ਸਤੰਬਰ ’ਚ ਸ਼ੋਪਿੰਗ ਮਾਲਜ਼ ’ਚ ਪ੍ਰਚੂਨ ਸਥਾਨਾਂ ਦੀ ਲੀਜ਼ ਮੰਗ 38 ਫੀਸਦੀ ਘਟ ਕੇ 7.1 ਲੱਖ ਵਰਗ ਫੁੱਟ ਰਹਿ ਗਈ। ਰੀਅਲ ਐਸਟੇਟ ਸਲਾਹਕਾਰ ਕੰਪਨੀ ਕੁਸ਼ਮੈਨ ਐਂਡ ਵੇਕਫੀਲਡ ਅਨੁਸਾਰ, 2026 ਦੀ ਤੀਜੀ (ਜੁਲਾਈ-ਸਤੰਬਰ) ਤਿਮਾਹੀ ’ਚ 'ਹਾਏ-ਸਟ੍ਰੀਟ' (ਮੁੱਖ ਬਾਜ਼ਾਰਾਂ) ’ਤੇ ਪ੍ਰਚੂਨ ਸਥਾਨਾਂ ਦੀ ਲੀਜ਼ ਮੰਗ 33 ਫੀਸਦੀ ਵਧ ਕੇ 15.1 ਲੱਖ ਵਰਗ ਫੁੱਟ ਹੋ ਗਈ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਾ ਅਨੁਮਾਨ, ਇਸ ਪੱਧਰ ਤੱਕ ਪਹੁੰਚ ਸਕਦੇ ਹਨ ਰੇਟ
ਇਨ੍ਹਾਂ ਅੱਠ ਸ਼ਹਿਰਾਂ ’ਚ ਮੁੰਬਈ, ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.), ਚੇਨਈ, ਕੋਲਕਾਤਾ, ਬੈਂਗਲੁਰੂ, ਹੈਦਰਾਬਾਦ, ਪੁਣੇ ਅਤੇ ਅਹਿਮਦਾਬਾਦ ਸ਼ਾਮਲ ਹਨ। ਸ਼ੋਪਿੰਗ ਮਾਲਜ਼ ਅਤੇ 'ਹਾਏ-ਸਟ੍ਰੀਟ' ਨੂੰ ਮਿਲਾ ਕੇ ਕੁੱਲ ਪ੍ਰਚੂਨ ਸਥਾਨਾਂ ਦੀ ਲੀਜ਼ ਮੰਗ ਜੁਲਾਈ-ਸਤੰਬਰ ਤਿਮਾਹੀ ’ਚ ਕਰੀਬ ਪੰਜ ਫੀਸਦੀ ਘਟ ਕੇ 22.2 ਲੱਖ ਵਰਗ ਫੁੱਟ ਰਹਿ ਗਈ। ਜੁਲਾਈ-ਸਤੰਬਰ 2026 ’ਚ ਪ੍ਰਚੂਨ ਸਥਾਨ ਦੀ ਲੀਜ਼ ਮੰਗ ’ਚ 'ਹਾਏ-ਸਟ੍ਰੀਟ' ਸਥਾਨਾਂ ਦਾ ਦਬਦਬਾ ਰਿਹਾ। ਇਨ੍ਹਾਂ ਦੀ ਕੁੱਲ ਲੀਜ਼ ਮੰਗ ’ਚ 68 ਫੀਸਦੀ ਹਿੱਸੇਦਾਰੀ ਰਹੀ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ 'ਚ ਖੰਡ ਦੀ ਜਮ੍ਹਾਂਖੋਰੀ ਨੂੰ ਰੋਕਣ ਲਈ ਸਰਕਾਰ ਦੀ ਸਖ਼ਤੀ, ਲਾਗੂ ਕੀਤੇ ਨਵੇਂ ਨਿਯਮ
ਇਹ ਵੀ ਪੜ੍ਹੋ : 25 ਸਾਲਾਂ ’ਚ ਪਹਿਲੀ ਵਾਰ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ Crash , 20 ਲੱਖ ਕਰੋੜ ਰੁਪਏ ਦਾ ਨੁਕਸਾਨ
8 ਸ਼ਹਿਰਾਂ ’ਚੋਂ ਕੇਵਲ ਮੁੰਬਈ ਅਤੇ ਪੁਣੇ ’ਚ ਲੀਜ਼ ਸਰਗਰਮੀਆਂ ਘਟੀਆਂ। ਉੱਥੇ ਹੀ, ਸ਼ਾਪਿੰਗ ਮਾਲਜ਼ ਦਾ ਹਿੱਸਾ ਕੁੱਲ 32 ਫੀਸਦੀ ਰਿਹਾ। ਬਾਕੀ 6 ਸ਼ਹਿਰਾਂ ’ਚ ਇਸ ’ਚ ਵਾਧਾ ਦਰਜ ਕੀਤਾ ਗਿਆ। ਜੁਲਾਈ-ਸਤੰਬਰ ਤਿਮਾਹੀ ’ਚ ਗਿਰਾਵਟ ਦੇ ਬਾਵਜੂਦ ਜਨਵਰੀ-ਸਤੰਬਰ ਮਿਆਦ ’ਚ ਕੁੱਲ ਪ੍ਰਚੂਨ ਸਥਾਨ ਦੀ ਲੀਜ਼ ਮੰਗ ਮਾਮੂਲੀ ਵਧ ਕੇ 65.7 ਲੱਖ ਵਰਗ ਫੁੱਟ ਹੋ ਗਈ। ਕੁਸ਼ਮੈਨ ਐਂਡ ਵੇਕਫੀਲਡ ਦੇ ਕਾਰਜਕਾਰੀ ਪ੍ਰਬੰਧਕੀ ਨਿਰਦੇਸ਼ਕ (ਮੁੰਬਈ ਅਤੇ ਨਵਾਂ ਕਾਰੋਬਾਰ) ਗੌਤਮ ਸਰਾਫ ਨੇ ਕਿਹਾ, ‘‘ਭਾਰਤ ਦਾ ਪ੍ਰਚੂਨ ਬਾਜ਼ਾਰ ਲਗਾਤਾਰ ਸਥਿਰ ਮੰਗ ਦਿਖਾ ਰਿਹਾ ਹੈ, ਹਾਲਾਂਕਿ ਚੰਗੀ ਗੁਣਵੱਤਾ ਵਾਲੇ ਪ੍ਰਚੂਨ ਸਥਾਨ ਦੀ ਉਪਲਬਧਤਾ ਸੀਮਤ ਬਣੀ ਹੋਈ ਹੈ।’’
ਇਹ ਵੀ ਪੜ੍ਹੋ : ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
ਇਹ ਵੀ ਪੜ੍ਹੋ : ਨਿਯਮਾਂ 'ਚ ਬਦਲਾਅ ਨਾਲ ਹੋਵੇਗੀ October ਮਹੀਨੇ ਦੀ ਸ਼ੁਰੂਆਤ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
