ਸੋਨਾਲੀਕਾ ਨੇ 6 ਮਹੀਨਿਆਂ ’ਚ ਪਾਰ ਕੀਤਾ 1 ਲੱਖ ਟਰੈਕਟਰ ਵਿਕਰੀ ਦਾ ਅੰਕੜਾ

Saturday, Oct 03, 2026 - 06:55 PM (IST)

ਸੋਨਾਲੀਕਾ ਨੇ 6 ਮਹੀਨਿਆਂ ’ਚ ਪਾਰ ਕੀਤਾ 1 ਲੱਖ ਟਰੈਕਟਰ ਵਿਕਰੀ ਦਾ ਅੰਕੜਾ

ਬਿਜ਼ਨੈੱਸ ਡੈਸਕ : ਸੋਨਾਲੀਕਾ ਟਰੈਕਟਰਜ਼ ਨੇ 30ਵੇਂ ਸਾਲ ’ਚ ਆਪਣੀ ਸ਼ਾਨਦਾਰ ਪਰਫ਼ਾਰਮੈਂਸ ਦਾ ਇਕ ਨਵਾਂ ਮੁਕਾਮ ਹਾਸਲ ਕੀਤਾ ਹੈ। ਕੰਪਨੀ ਨੇ ਸਿਰਫ਼ 6 ਮਹੀਨਿਆਂ (ਅਪ੍ਰੈਲ-ਸਤੰਬਰ 2026) ’ਚ 1 ਲੱਖ ਟਰੈਕਟਰ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਜਿਸ ਪ੍ਰਾਪਤੀ ਨੂੰ ਹਾਸਲ ਕਰਨ ’ਚ 8 ਸਾਲ ਪਹਿਲਾਂ ਪੂਰਾ ਇਕ ਸਾਲ ਲੱਗਾ, ਉਸ ਨੂੰ ਕੰਪਨੀ ਨੇ ਹੁਣ ਅੱਧੇ ਸਮੇਂ ’ਚ ਹੀ ਹਾਸਲ ਕਰ ਲਿਆ ਹੈ। ਇਹ ਸੋਨਾਲੀਕਾ ਦੇ ਵਧਦੀ ਸਮਰੱਥਾ, ਰਫਤਾਰ ਅਤੇ ਹਰ ਪੱਧਰ ’ਤੇ ਕੰਮ ਕਰਨ ਦੇ ਤਰੀਕੇ ’ਚ ਇਕ ਵੱਡੀ ਅਤੇ ਫੈਸਲਾਕੁੰਨ ਵਾਧੇ ਨੂੰ ਵਿਖਾਉਂਦਾ ਹੈ।

ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਾ ਅਨੁਮਾਨ, ਇਸ ਪੱਧਰ ਤੱਕ ਪਹੁੰਚ ਸਕਦੇ ਹਨ ਰੇਟ
ਇਹ ਵੀ ਪੜ੍ਹੋ :  ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ

ਜਿਵੇਂ-ਜਿਵੇਂ ਭਾਰਤ ਤਿਉਹਾਰਾਂ ਦੇ ਮੁੱਖ ਸੀਜ਼ਨ ’ਚ ਪ੍ਰਵੇਸ਼ ਕਰ ਰਿਹਾ ਹੈ, ਸੋਨਾਲੀਕਾ ਨੇ ਹੋਸ਼ਿਆਰਪੁਰ ’ਚ ਆਪਣੇ ਦੁਨੀਆ ਦੇ ਨੰਬਰ 1 ਪਲਾਂਟ ’ਚ 19,000 ਟਰੈਕਟਰਾਂ ਦਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਮਾਸਿਕ ਉਤਪਾਦਨ ਕਰ ਕੇ ਟਰੈਕਟਰ ਦੀ ਉਪਲਬਧਤਾ ਨੂੰ ਮਜ਼ਬੂਤ ਕੀਤਾ ਹੈ। ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਰਮਨ ਮਿੱਤਲ ਨੇ ਕਿਹਾ ਕਿ ਇਹ ਪ੍ਰਾਪਤੀ ਸਾਬਤ ਕਰਦੀ ਹੈ ਕਿ ਅੱਗੇ ਵਧਣ ਦੀ ਕੰਪਨੀ ਦੀ ਚਾਹਤ ਲਗਾਤਾਰ ਵਧ ਰਹੀ ਹੈ। ਜਦੋਂ ਇਕ ਸੁਪਨਾ ਸਭ ਦਾ ਸਾਂਝਾ ਸੰਕਲਪ ਬਣ ਜਾਂਦਾ ਹੈ, ਤਾਂ ਜੁਨੂੰਨ ਹਰ ਕਿਸੇ ’ਚ ਫੈਲਦਾ ਹੈ ਅਤੇ ਅਸਾਧਾਰਨ ਪ੍ਰਾਪਤੀਆਂ ਸੰਭਵ ਹੋ ਜਾਂਦੀਆਂ ਹਨ।

ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ :  ਨਿਯਮਾਂ 'ਚ ਬਦਲਾਅ ਨਾਲ ਹੋਵੇਗੀ October ਮਹੀਨੇ ਦੀ ਸ਼ੁਰੂਆਤ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ

ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ 'ਚ ਖੰਡ ਦੀ ਜਮ੍ਹਾਂਖੋਰੀ ਨੂੰ ਰੋਕਣ ਲਈ ਸਰਕਾਰ ਦੀ ਸਖ਼ਤੀ, ਲਾਗੂ ਕੀਤੇ ਨਵੇਂ ਨਿਯਮ
ਇਹ ਵੀ ਪੜ੍ਹੋ : 25 ਸਾਲਾਂ ’ਚ ਪਹਿਲੀ ਵਾਰ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ Crash ,  20 ਲੱਖ ਕਰੋੜ ਰੁਪਏ ਦਾ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News