US ਦੀ ‘ਗ੍ਰੀਨ ਕਾਰਡ’ ਪ੍ਰੋਗਰਾਮ ’ਤੇ ਕਾਰਵਾਈ ਨਾਲ ਵਰਕਫੋਰਸ ਰਣਨੀਤੀ, ਗਾਹਕ ਸੇਵਾਵਾਂ ’ਤੇ ਅਸਰ ਨਹੀਂ : ਟੀ.ਸੀ.ਐੱਸ.

Saturday, Oct 10, 2026 - 08:42 AM (IST)

US ਦੀ ‘ਗ੍ਰੀਨ ਕਾਰਡ’ ਪ੍ਰੋਗਰਾਮ ’ਤੇ ਕਾਰਵਾਈ ਨਾਲ ਵਰਕਫੋਰਸ ਰਣਨੀਤੀ, ਗਾਹਕ ਸੇਵਾਵਾਂ ’ਤੇ ਅਸਰ ਨਹੀਂ : ਟੀ.ਸੀ.ਐੱਸ.

ਬਿਜ਼ਨੈੱਸ ਡੈਸਕ : ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੂੰ ਅਮਰੀਕਾ ’ਚ ‘ਗ੍ਰੀਨ ਕਾਰਡ’ ਪ੍ਰੋਗਰਾਮ ’ਤੇ ਕੀਤੀ ਗਈ ਕਾਰਵਾਈ ਨਾਲ ਆਪਣੀ ਵਰਕਫੋਰਸ ਰਣਨੀਤੀ ਜਾਂ ਗਾਹਕਾਂ ਨਾਲ ਕੰਮਕਾਜ ’ਤੇ ਅਸਰ ਪੈਣ ਦਾ ਖਦਸ਼ਾ ਨਹੀਂ ਹੈ। ਦੇਸ਼ ਦੀ ਸਭ ਤੋਂ ਵੱਡੀ ਸੂਚਨਾ ਟੈਕਨਾਲੋਜੀ (ਆਈ. ਟੀ.) ਸੇਵਾ ਕੰਪਨੀ ਨੇ ਕਿਹਾ ਕਿ ਇਸ ਦੀ ਮੁੱਖ ਵਜ੍ਹਾ ਇਹ ਹੈ ਕਿ ਪਿਛਲੇ 2 ਸਾਲਾਂ ’ਚ ਇਸ ਪ੍ਰੋਗਰਾਮ ਤਹਿਤ ਉਸ ਦੀਆਂ ਅਰਜ਼ੀਆਂ ਦੀ ਗਿਣਤੀ ਇਕਾਈ ਅੰਕ ’ਚ ਰਹੀ ਹੈ। ਨਾਲ ਹੀ, ਉਸ ਦਾ ਧਿਆਨ ਸਥਾਨਕ ਲੋਕਾਂ ਨੂੰ ਨੌਕਰੀ ਦੇਣ ’ਤੇ ਹੈ।

ਇਹ ਵੀ ਪੜ੍ਹੋ : ਦਿੱਲੀ 'ਚ CJP ਪ੍ਰਦਰਸ਼ਨ ਕਾਰਨ ਉੱਤਰ ਰੇਲਵੇ ਨੇ 250 ਤੋਂ ਵੱਧ ਟ੍ਰੇਨਾਂ ਕੀਤੀਆਂ ਰੱਦ

ਅਮਰੀਕਾ ਨੇ ਵੀਰਵਾਰ ਨੂੰ ਟੀ. ਸੀ. ਐੱਸ., ਇਨਫੋਸਿਸ, ਵਿਪਰੋ, ਕਾਗਨੀਜ਼ੈਂਟ ਅਤੇ ਮਾਈਕ੍ਰੋਸਾਫਟ ਸਮੇਤ 8 ਆਈ. ਟੀ. ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਲਈ ‘ਗ੍ਰੀਨ ਕਾਰਡ’ ਦੀਆਂ ਅਰਜ਼ੀਆਂ ਨਾਲ ਜੁੜੇ ਇਕ ਪ੍ਰੋਗਰਾਮ ਤੋਂ ਮੁਅੱਤਲ ਕਰ ਦਿੱਤਾ। ਅਮਰੀਕਾ ਦਾ ਦੋਸ਼ ਹੈ ਕਿ ਇਸ ਪ੍ਰਕਿਰਿਆ ਕਾਰਨ ਅਮਰੀਕੀ ਨਾਗਰਿਕਾਂ ਨੂੰ ਰੋਜ਼ਗਾਰ ਦੇ ਮੌਕੇ ਨਹੀਂ ਮਿਲ ਸਕੇ ਹਨ। ਟੀ. ਸੀ. ਐੱਸ. ਨੇ ਬਿਆਨ ’ਚ ਕਿਹਾ, ‘‘ਪਿਛਲੇ 2 ਸਾਲਾਂ ’ਚ ਸਾਡੇ ‘ਸਥਾਈ ਕਿਰਤ ਸਰਟੀਫਿਕੇਸ਼ਨ ਪ੍ਰੋਗਰਾਮ’ (ਪ੍ਰੋਗਰਾਮ ਇਲੈਕਟ੍ਰਾਨਿਕ ਸਮੀਖਿਆ ਪ੍ਰਬੰਧਨ- ਪੀ. ਈ. ਆਰ. ਐੱਮ.) ਅਰਜ਼ੀਆਂ ਦੀ ਗਿਣਤੀ ਇਕਾਈ ਅੰਕ ’ਚ ਰਹੀ ਹੈ। ਇਸ ਲਈ ਸਾਨੂੰ ਨਹੀਂ ਲੱਗਦਾ ਕਿ ਪ੍ਰੋਗਰਾਮ ਦੀ ਮੁਅੱਤਲੀ ਨਾਲ ਸਾਡੀ ਵਰਕਫੋਰਸ ਰਣਨੀਤੀ ਅਤੇ ਗਾਹਕਾਂ ਨਾਲ ਕੰਮਕਾਜ ’ਤੇ ਅਸਰ ਪਵੇਗਾ।’’

ਇਹ ਵੀ ਪੜ੍ਹੋ : ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ

ਟੀ. ਸੀ. ਐੱਸ. ਨੇ ਕਿਹਾ, ‘‘ਅਸੀਂ ਅਮਰੀਕੀ ਸਰਕਾਰ ਵੱਲੋਂ ‘ਸਥਾਈ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ’ ਦੇ ਸਬੰਧ ’ਚ ਕੀਤੇ ਗਏ ਐਲਾਨ ’ਤੇ ਗੌਰ ਕੀਤਾ ਹੈ ਅਤੇ ਕੰਪਨੀ ਕਿਰਤ ਮੰਤਰਾਲਾ ਦੇ ਕਿਸੇ ਵੀ ਨਿਰਦੇਸ਼ ਦੀ ਪਾਲਣਾ ਕਰੇਗੀ। ਅਮਰੀਕਾ ’ਚ ਸਾਡੀ ਵਰਕਫੋਰਸ ਰਣਨੀਤੀ ਸਥਾਨਕ ਹੁਨਵਰਮੰਦਾਂ ਨੂੰ ਨੌਕਰੀ ਦੇਣ ’ਤੇ ਆਧਾਰਿਤ ਹੈ, ਜਿਸ ਨੂੰ ਕੰਪਲੈਕਸਾਂ ਤੋਂ ਭਰਤੀ ਦੀ ਮਜ਼ਬੂਤ ਵਿਵਸਥਾ ਦਾ ਸਮਰਥਨ ਹਾਸਲ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News