ਟੈਕਸਟਾਈਲ ਉਦਯੋਗ ਵਧਿਆ ਪਰ ਕੱਪੜਿਆਂ ਦੇ ਉਤਪਾਦਨ ’ਚ ਲਗਾਤਾਰ ਗਿਰਾਵਟ
Monday, Oct 05, 2026 - 05:47 PM (IST)
ਬਿਜ਼ਨੈੱਸ ਡੈਸਕ :- ਦੇਸ਼ ਦੇ ਉਦਯੋਗਿਕ ਉਤਪਾਦਨ ’ਚ ਅਗਸਤ ’ਚ ਮਜ਼ਬੂਤ ਵਾਧਾ ਦਰਜ ਹੋਣ ਦੇ ਬਾਵਜੂਦ ਟੈਕਸਟਾਈਲ ਅਤੇ ਕੱਪੜਾ ਉਦਯੋਗ ਦੇ ਪ੍ਰਦਰਸ਼ਨ ’ਚ ਵੱਡਾ ਅੰਤਰ ਦੇਖਣ ਨੂੰ ਮਿਲਿਆ ਹੈ। ਕੱਪੜਿਆਂ ਦੇ ਉਤਪਾਦਨ ’ਚ ਲਗਾਤਾਰ ਗਿਰਾਵਟ ਆਈ ਹੈ, ਜਦਕਿ ਉਸ ਨੂੰ ਕੱਚਾ ਮਾਲ ਮੁਹੱਈਆ ਕਰਵਾਉਣ ਵਾਲੇ ਟੈਕਸਟਾਈਲ ਉਦਯੋਗ ’ਚ ਤੇਜ਼ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡਾ ਝਟਕਾ! Petrol 5 ਰੁਪਏ ਤੇ Diesel 3 ਰੁਪਏ ਹੋ ਗਿਆ ਮਹਿੰਗਾ, ਇਸ ਕੰਪਨੀ ਨੇ ਵਧਾਈਆਂ ਕੀਮਤਾਂ
ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਅਨੁਸਾਰ ਅਗਸਤ 2026 ’ਚ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ਦੀ ਵਾਧਾ ਦਰ 8 ਫੀਸਦੀ ਰਹੀ, ਜਦਕਿ ਜੁਲਾਈ ’ਚ ਇਹ 6.7 ਫੀਸਦੀ ਸੀ। ਮੈਨੂਫੈਕਚਰਿੰਗ ਖੇਤਰ ਦੇ 23 ਉਦਯੋਗ ਸਮੂਹਾਂ ’ਚੋਂ 18 ਨੇ ਅਗਸਤ ’ਚ ਸਾਲਾਨਾ ਆਧਾਰ ’ਤੇ ਹਾਂ-ਪੱਖੀ ਵਾਧਾ ਦਰਜ ਕੀਤਾ। ਇਸ ਦੇ ਬਾਵਜੂਦ ਭਾਰਤ ਦੇ ਪ੍ਰਮੁੱਖ ਬਰਾਮਦ ਖੇਤਰਾਂ ’ਚ ਸ਼ਾਮਲ ਕੱਪੜਾ ਉਦਯੋਗ ਦਾ ਉਤਪਾਦਨ ਅਗਸਤ ’ਚ 7.4 ਫੀਸਦੀ ਘੱਟ ਗਿਆ। ਚਾਲੂ ਵਿੱਤੀ ਸਾਲ ’ਚ ਅਪ੍ਰੈਲ ਤੋਂ ਅਗਸਤ ਦੌਰਾਨ ਵੀ ਕੱਪੜਿਆਂ ਦੇ ਉਤਪਾਦਨ ’ਚ 5.6 ਫੀਸਦੀ ਦੀ ਕਮੀ ਦਰਜ ਕੀਤੀ ਗਈ। ਇਸ ਦੇ ਉਲਟ ਕੱਪੜਾ ਉਦਯੋਗ ਨੂੰ ਕੱਚਾ ਮਾਲ ਮੁਹੱਈਆ ਕਰਵਾਉਣ ਵਾਲੇ ਟੈਕਸਟਾਈਲ ਉਦਯੋਗ ਦਾ ਉਤਪਾਦਨ ਅਗਸਤ ’ਚ 13.1 ਫੀਸਦੀ ਵਧਿਆ। ਅਪ੍ਰੈਲ-ਅਗਸਤ ਮਿਆਦ ’ਚ ਇਸ ਵਿਚ ਸਾਲਾਨਾ ਆਧਾਰ ’ਤੇ 11.9 ਫੀਸਦੀ ਦਾ ਵਾਧਾ ਹੋਇਆ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਐਪੇਰਲ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੇ ਚੇਅਰਮੈਨ ਏ. ਸ਼ਕਤੀਵੇਲ ਨੇ ਕਿਹਾ ਕਿ ਟੈਕਸਟਾਈਲ ਅਤੇ ਕੱਪੜਾ ਉਦਯੋਗ ਉਤਪਾਦਨ ਦੇ ਵੱਖ-ਵੱਖ ਪੜਾਅ ਦਰਸਾਉਂਦੇ ਹਨ। ਕੱਪੜਾ ਉਦਯੋਗ ’ਚ ਧਾਗੇ ਅਤੇ ਕੱਪੜੇ ਵਰਗੇ ਸ਼ੁਰੂਆਤੀ ਉਤਪਾਦ ਆਉਂਦੇ ਹਨ, ਜਿਨ੍ਹਾਂ ਦੀ ਮੰਗ ਕੱਚੇ ਮਾਲ ਦੀਆਂ ਕੀਮਤਾਂ, ਭੰਡਾਰ ਅਤੇ ਵਿਚਕਾਰਲੀਆਂ ਜ਼ਰੂਰਤਾਂ ਤੋਂ ਪ੍ਰਭਾਵਿਤ ਹੁੰਦੀ ਹੈ। ਉਥੇ ਹੀ ਟੈਕਸਟਾਈਲ ਦਾ ਉਤਪਾਦਨ ਅੰਤਿਮ ਅਤੇ ਵੈਲਿਊ ਐਡਿਡ ਪੜਾਅ ਹੈ ਅਤੇ ਇਹ ਬਰਾਮਦ ਆਰਡਰਾਂ, ਖਰੀਦਦਾਰਾਂ ਦੇ ਭੰਡਾਰ ਅਤੇ ਗਲੋਬਲ ਰਿਟੇਲ ਮੰਗ ’ਤੇ ਵਧੇਰੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਭੂ-ਰਾਜਨੀਤਿਕ ਅਤੇ ਵਪਾਰਕ ਬੇਯਕੀਨੀਆਂ ਕਾਰਨ ਗਲੋਬਲ ਮੰਗ ’ਚ ਬਦਲਾਅ ਦਾ ਅਸਰ ਟੈਕਸਟਾਈਲ ਦੇ ਉਤਪਾਦਨ ’ਤੇ ਤੇਜ਼ੀ ਨਾਲ ਪੈ ਰਿਹਾ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਾ ਅਨੁਮਾਨ, ਇਸ ਪੱਧਰ ਤੱਕ ਪਹੁੰਚ ਸਕਦੇ ਹਨ ਰੇਟ
ਇਹ ਵੀ ਪੜ੍ਹੋ : ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
ਇਹ ਵੀ ਪੜ੍ਹੋ : 25 ਸਾਲਾਂ ’ਚ ਪਹਿਲੀ ਵਾਰ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ Crash , 20 ਲੱਖ ਕਰੋੜ ਰੁਪਏ ਦਾ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
