ਵਾਰੀ ਐਨਰਜੀਜ਼ ਨੇ ਨਿਵੇਸ਼ਕਾਂ ਤੋਂ ਹਜ਼ਾਰ ਕਰੋੜ ਰੁਪਏ ਜੁਟਾਏ

10/06/2022 5:58:24 PM

ਨਵੀਂ ਦਿੱਲੀ-ਸੋਲਰ ਮਾਡੀਊਲ ਉਤਪਾਦਕ ਵਾਰੀ ਐਨਰਜੀਜ਼ ਨੇ ਨਿੱਜੀ ਨਿਵੇਸ਼ਕਾਂ ਤੋਂ ਤਕਰੀਬਨ 1 ਹਜ਼ਾਰ ਕਰੋੜ ਰੁਪਏ ਜੁਟਾਏ ਹਨ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਹਿਤੇਸ਼ ਦੋਸ਼ੀ ਨੇ ਇਹ ਜਾਣਕਾਰੀ ਦਿੱਤੀ। ਦੋਸ਼ੀ ਨੇ ਫੋਨ ’ਤੇ ਇਕ ਗੱਲਬਾਤ ’ਚ ਦੱਸਿਆ ਕਿ ਇਸ ਰਾਸ਼ੀ ਦੀ ਵਰਤੋਂ ਭਾਰਤ ’ਚ ਫੋਟੋਵੋਲਟਿਕ (ਪੀਵੀ) ਮਾਡੀਊਲ ਦੇ ਲਈ ਕੰਪਨੀ ਦੀ ਉਤਪਾਦਨ ਸਮਰੱਥਾ ਨੂੰ ਵਰਤਮਾਨ ’ਚ 5 ਗੀਗਾਵਾਟ ਤੋਂ ਵਧਾ ਕੇ 9 ਗੀਗਾਵਾਟ ਕਰਨ ਲਈ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਬਾਕੀ ਚਾਰ ਗੀਗਾਵਾਟ ਸਮਰੱਥਾ ਦੇ ਜਨਵਰੀ 2023 ਤਕ ਚਾਲੂ ਹੋਣ ਦੀ ਆਸ ਹੈ। ਦੋਸ਼ੀ ਨੇ ਕਿਹਾ ਕਿ ‘ਵਾਰੀ ਨੇ ਸ਼ੁਰੂਆਤੀ ਵਿੱਤਪੋਸ਼ਣ ਦੇ ਜ਼ਰੀਏ ਵੱਖ-ਵੱਖ ਨਿਵੇਸ਼ਕਾਂ ਤੋਂ ਤਕਰੀਬਨ 1 ਹਜ਼ਾਰ ਕਰੋੜ ਰੁਪਏ ਜੁਟਾਏ ਹਨ। ਐੱਚ.ਐੱਨ.ਆਈ (ਉੱਚ ਆਮਦਨ ਵਰਗ ਵਾਲੇ ਵਿਅਕਤੀ) ਵਰਗ ਅਤੇ ਨਿੱਜੀ ਦਫਤਰਾਂ ਤੋਂ ਨਿੱਜੀ ਨਿਵੇਸ਼ਕਾਂ ਦੇ ਮਾਧਿਅਮ ਤੋਂ ਇਹ ਰਕਮ ਜੁਟਾਈ ਗਈ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਦੀ ਸੌਰ ਪੀਵੀ ਮਾਡੀਊਲ ਦੇ ਉਤਪਾਦਨ ਲਈ ਇਸ ਨਾਲ ਜੁੜੇ ਪ੍ਰੋਤਸਾਹਨ (ਪੀ.ਐੱਲ.ਆਈ) ਯੋਜਨਾ ’ਚ ਭਾਗ ਲੈਣ ਦੀ ਯੋਜਨਾ ਹੈ।


Aarti dhillon

Content Editor

Related News