ਵਾਲਮਾਰਟ-ਫਲਿਪਕਾਰਟ ਸੌਦਾ: ਸਰਕਾਰ ਦੇ ਖਜ਼ਾਨੇ ’ਚ ਆਏ 7,439 ਕਰੋੜ ਰੁਪਏ

09/17/2018 4:52:57 PM

ਨਵੀਂ ਦਿੱਲੀ - ਅਮਰੀਕਾ ਦੀ ਪ੍ਰਚੂਨ ਖੇਤਰ ਦੀ ਪ੍ਰਮੁੱਖ ਕੰਪਨੀ ਵਾਲਮਾਰਟ ਨੇ ਫਲਿਪਕਾਰਟ ’ਚ 10 ਵੱਡੇ ਸ਼ੇਅਰਧਾਰਕਾਂ ਦੀ ਹਿੱਸੇਦਾਰੀ ਖਰੀਦਣ ਦੀ ਇਵਜ ’ਚ ਕੀਤੇ ਗਏ ਭੁਗਤਾਨ ’ਤੇ 7439 ਕਰੋੜ ਰੁਪਏ ਦਾ ਟੈਕਸ ਚੁਕਾਇਆ ਹੈ। ਹਾਲਾਂਕਿ, ਕੰਪਨੀ ਨੇ 16 ਅਰਬ ਡਾਲਰ ਦੇ ਸੌਦੇ ’ਚ ਹੁਣ ਤੱਕ ਹੋਰ 34 ਸ਼ੇਅਰਧਾਰਕਾਂ ਦੇ ਮਾਮਲੇ ’ਚ  ਅਜਿਹਾ ਨਹੀਂ ਕੀਤਾ ਜੋ ਭਾਰਤੀ ਈ-ਕਾਮਰਸ ਕੰਪਨੀ ਤੋਂ ਬਾਹਰ ਹੋ ਗਏ। ਟੈਕਸ ਅਧਿਕਾਰੀਆਂ  ਨੇ ਇਹ ਗੱਲ ਕਹੀ।    ਸਾਫਟਬੈਂਕ, ਨੈਸਪਰਸ, ਵੈਂਚਰ ਫੰਡ ਏਸੇਲ ਪਾਰਟਨਰਸ ਅਤੇ ਈ-ਬੇ ਸਮੇਤ  ਕੁਲ 44 ਸ਼ੇਅਰਧਾਰਕਾਂ ਨੇ ਫਲਿਪਕਾਰਟ ’ਚ ਆਪਣੀ ਹਿੱਸੇਦਾਰੀ ਵਾਲਮਾਰਟ ਨੂੰ ਵੇਚੀ ਹੈ। ਟੈਕਸ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ, ‘‘ਫਲਿਪਕਾਰਟ ’ਚ 44 ਸ਼ੇਅਰਧਾਰਕਾਂ ਨੇ ਆਪਣੀ ਹਿੱਸੇਦਾਰੀ ਵੇਚੀ। ਉਸ ’ਚੋਂ ਵਾਲਮਾਰਟ ਨੇ ਸਿਰਫ 10 ਫੰਡ ਅਤੇ ਇਕਾਈਆਂ ਨੂੰ ਕੀਤੇ ਗਏ ਭੁਗਤਾਨ ਦੀ ਇਵਜ ’ਚ ਟੈਕਸ ਜਮ੍ਹਾ ਕਰਵਾਏ ਹਨ। ਅਸੀਂ ਵਾਲਮਾਰਟ ਤੋਂ ਪੁੱਛਿਆ ਹੈ ਕਿ ਅਖੀਰ ਕਿਸ ਆਧਾਰ ’ਤੇ ਸ਼ੇਅਰਧਾਰਕਾਂ ਤੋਂ ਟੈਕਸ ਕਟੌਤੀ ਜਾਂ ਟੈਕਸ ਨਹੀਂ ਲਏ ਗਏ। ਉਨ੍ਹਾਂ ਤੋਂ ਹਰ ਇਕ ਮਾਮਲੇ ਬਾਰੇ ਸਪੱਸ਼ਟੀਕਰਨ ਮੰਗਿਆ ਗਿਆ ਹੈ।’’ ਇਸ ਬਾਰੇ ਈ-ਮੇਲ ਰਾਹੀਂ ਪੁੱਛੇ ਗਏ ਸਵਾਲ ਦੇ ਜਵਾਬ ’ਚ ਵਾਲਮਾਰਟ ਨੇ ਕਿਹਾ, ‘‘ਅਸੀਂ ਆਪਣੀਆਂ ਕਾਨੂੰਨੀ ਮਜਬੂਰੀਆਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਇਸ ’ਚ ਸਰਕਾਰ ਨੂੰ ਟੈਕਸ ਦਾ ਭੁਗਤਾਨ ਵੀ ਸ਼ਾਮਲ ਹੈ।’’

 


Related News