FPI ਨੇ ਭਾਰਤੀ ਸ਼ੇਅਰਾਂ ’ਚ ਲਾਏ 11,730 ਕਰੋੜ ਰੁਪਏ

06/17/2024 12:32:03 PM

ਨਵੀਂ ਦਿੱਲੀ (ਭਾਸ਼ਾ) - ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ 14 ਜੂਨ ਨੂੰ ਖਤਮ ਹਫਤੇ ’ਚ ਭਾਰਤੀ ਸ਼ੇਅਰ ਬਾਜ਼ਾਰਾਂ ’ਚ 11,730 ਕਰੋੜ ਰੁਪਏ (1.4 ਅਰਬ ਡਾਲਰ) ਦਾ ਸ਼ੁੱਧ ਨਿਵੇਸ਼ ਕੀਤਾ ਹੈ। ਡਿਪਾਜ਼ਿਟਰੀ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।

ਇਸ ਤੋਂ ਪਿਛਲੇ ਹਫਤੇ ਭਾਵ 3 ਤੋਂ 7 ਜੂਨ ਦੌਰਾਨ ਐੱਫ. ਪੀ. ਆਈ. ਨੇ ਸ਼ੇਅਰਾਂ ’ਚੋਂ ਸ਼ੁੱਧ ਰੂਪ ਨਾਲ 14,794 ਕਰੋੜ ਰੁਪਏ ਕੱਢੇ ਸਨ। ਤਾਜ਼ਾ ਨਿਵੇਸ਼ ਤੋਂ ਬਾਅਦ ਇਸ ਮਹੀਨੇ ਹੁਣ ਤੱਕ ਐੱਫ. ਪੀ. ਆਈ. ਦੀ ਸ਼ੇਅਰਾਂ ’ਚੋਂ ਸ਼ੁੱਧ ਨਿਕਾਸੀ 3,064 ਕਰੋੜ ਰੁਪਏ ਰਹੀ ਹੈ।

ਇਹ ਵੀ ਪੜ੍ਹੋ :      ਹੁਣ ਨਹੀਂ ਲੱਗੇਗਾ ਮੋਟਾ ਜੁਰਮਾਨਾ, ਪੈਨਸ਼ਨ, PF ਤੇ ਬੀਮਾ ਸਕੀਮ ਨੂੰ ਲੈ ਕੇ EPFO ਨੇ ਬਦਲਿਆ ਨਿਯਮ

ਜਿਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਚੀਫ ਇਨਵੈਸਟਮੈਂਟ ਸਟ੍ਰੈਟੇਜਿਸਟ ਵੀ. ਕੇ. ਵਿਜੇ ਕੁਮਾਰ ਦਾ ਕਹਿਣਾ ਹੈ ਕਿ ਜੂਨ ਦੇ ਪਹਿਲੇ ਹਫਤੇ ’ਚ ਉਤਰਾਅ-ਚੜ੍ਹਾਅ ਤੋਂ ਬਾਅਦ ਬਾਜ਼ਾਰ ’ਚ ਸਥਿਰਤਾ ਵਾਪਸ ਆਈ ਹੈ।

ਸ਼ੇਅਰ ਬਾਜ਼ਾਰ ਦੀ ਅਸਥਿਰਤਾ ਮਾਪਣ ਵਾਲਾ ਇੰਡੀਆ ਵੀ. ਆਈ. ਐਕਸ. 4 ਜੂਨ ਨੂੰ 27 ’ਤੇ ਪਹੁੰਚਿਆ ਸੀ ਪਰ 14 ਜੂਨ ਨੂੰ ਇਹ ਡਿੱਗ ਕੇ 12.82 ’ਤੇ ਆ ਗਿਆ। ਇਹ ਸੰਕੇਤ ਹੈ ਕਿ ਮਾਰਕੀਟ ’ਚ ਸਥਿਰਤਾ ਪਰਤੀ ਹੈ।

ਮੌਰਨਿੰਗਸਟਾਰ ਇਨਵੈਸਟਮੈਂਟ ਰਿਸਰਚ ਇੰਡੀਆ ਦੇ ਐਸੋਸੀਏਟ ਡਾਇਰੈਕਟਰ ਮੈਨੇਜਰ ਰਿਸਰਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ, ‘‘ਇਸ ਵਾਰ ਦੀ ਸਰਕਾਰ ਸਹਿਯੋਗੀ ਪਾਰਟੀਆਂ ’ਤੇ ਨਿਰਭਰ ਹੈ ਪਰ ਲਗਾਤਾਰ ਤੀਜੀ ਵਾਰ ਐੱਨ. ਡੀ. ਏ. ਦੇ ਸੱਤਾ ’ਚ ਆਉਣ ਨਾਲ ਨੀਤੀਗਤ ਸੁਧਾਰਾਂ ਅਤੇ ਆਰਥਿਕ ਵਾਧਾ ਜਾਰੀ ਰਹਿਣ ਦੀ ਉਮੀਦ ਬਣੀ ਹੈ।’’

ਇਹ ਵੀ ਪੜ੍ਹੋ :     ਹੁਣ ਮੋਬਾਈਲ ’ਤੇ ਦਿਖੇਗਾ ਹਰ ਕਾਲਰ ਦਾ ਨਾਂ, ਇਨ੍ਹਾਂ ਸ਼ਹਿਰਾਂ 'ਚ ਸ਼ੁਰੂ ਹੋਈ ਕਾਲਰ ID ਡਿਸਪਲੇਅ ਸਰਵਿਸ

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੌਮਾਂਤਰੀ ਮੋਰਚੇ ’ਤੇ ਅਮਰੀਕਾ ’ਚ ਉਮੀਦ ਤੋਂ ਘੱਟ ਮਹਿੰਗਾਈ ਦੇ ਅੰਕੜਿਆਂ ਨੇ ਵੀ ਇਸ ਸਾਲ ਦਰਾਂ ’ਚ ਕਟੌਤੀ ਦੀ ਉਮੀਦ ਵਧਾ ਦਿੱਤੀ ਹੈ।

ਐੱਫ. ਪੀ. ਆਈ. ਨੇ ਸ਼ੇਅਰਾਂ ’ਚੋਂ ਕਿੰਨੇ ਪੈਸੇ ਕੱਢੇ

ਇਸ ਤੋਂ ਪਹਿਲਾਂ ਮਈ ’ਚ ਐੱਫ. ਪੀ. ਆਈ. ਨੇ ਚੋਣ ਨਤੀਜਿਆਂ ਤੋਂ ਪਹਿਲਾਂ ਭਾਰਤੀ ਸ਼ੇਅਰਾਂ ’ਚੋਂ 25,586 ਕਰੋੜ ਰੁਪਏ ਕੱਢੇ ਸਨ। ਉਥੇ ਹੀ ਮਾਰੀਸ਼ਸ ਨਾਲ ਭਾਰਤ ਦੇ ਟੈਕਸ ਸਮਝੌਤੇ ’ਚ ਬਦਲਾਅ ਅਤੇ ਅਮਰੀਕਾ ’ਚ ਬਾਂਡ ਯੀਲਡ ’ਚ ਲਗਾਤਾਰ ਵਾਧੇ ਦੀਆਂ ਚਿੰਤਾਵਾਂ ਕਾਰਨ ਅਪ੍ਰੈਲ ’ਚ ਉਨ੍ਹਾਂ ਨੇ 8700 ਕਰੋੜ ਰੁਪਏ ਤੋਂ ਵੱਧ ਦੀ ਨਿਕਾਸੀ ਕੀਤੀ ਸੀ।

ਐੱਫ. ਪੀ. ਆਈ. ਨੇ ਮਾਰਚ ’ਚ ਸ਼ੇਅਰਾਂ ਵਿਚ 35,098 ਕਰੋੜ ਰੁਪਏ ਅਤੇ ਫਰਵਰੀ ’ਚ 1,539 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ, ਜਦਕਿ ਜਨਵਰੀ ’ਚ ਉਨ੍ਹਾਂ ਨੇ 25,743 ਕਰੋੜ ਰੁਪਏ ਕੱਢੇ ਸਨ।

ਇਹ ਵੀ ਪੜ੍ਹੋ :    ਲਸ਼ਕਰ-ਏ-ਤੋਇਬਾ ਨੇ ਅੰਬਾਲਾ ਰੇਲਵੇ ਪੁਲਸ ਨੂੰ ਭੇਜੀ ਧਮਕੀ ਭਰੀ ਚਿੱਠੀ,  ਧਾਰਮਿਕ ਸਥਾਨਾਂ ਨੂੰ ਉਡਾਉਣ ਦੀ ਧਮਕੀ

ਕਰਜ਼ਾ ਬਾਜ਼ਾਰ ਬਾਰੇ ਕੀ ਹੈ ਰੁਖ

ਇਸ ਮਹੀਨੇ 14 ਜੂਨ ਤੱਕ ਐੱਫ. ਪੀ. ਆਈ. ਨੇ ਕਰਜ਼ਾ ਜਾਂ ਬਾਂਡ ਬਾਜ਼ਾਰ ’ਚ 5,700 ਕਰੋੜ ਰੁਪਏ ਪਾਏ ਹਨ। ਕੁੱਲ ਮਿਲਾ ਕੇ ਇਸ ਸਾਲ ਹੁਣ ਤੱਕ ਐੱਫ. ਪੀ. ਆਈ. ਸ਼ੇਅਰਾਂ ’ਚੋਂ ਸ਼ੁੱਧ ਰੂਪ ਨਾਲ 26,428 ਕਰੋੜ ਰੁਪਏ ਕੱਢ ਚੁੱਕੇ ਹਨ। ਇਸ ਸਮੇਂ ਦੌਰਾਨ ਉਨ੍ਹਾਂ ਬਾਂਡ ਬਾਜ਼ਾਰ ’ਚ 59,373 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

ਇਹ ਵੀ ਪੜ੍ਹੋ :     'ਕੇਂਦਰ ਨਾਲ ਖ਼ਤਮ ਕਰਾਂਗਾ ਪੰਜਾਬੀਆਂ ਦੀ ਕੁੜੱਤਣ ਤੇ ਅੱਗੇ ਰੱਖਿਆ ਜਾਵੇਗਾ ਪੰਜਾਬ ਦਾ ਹਰ ਮੁੱਦਾ'

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News