ਇੰੰਡੀਆ ਗੱਠਜੋੜ ਦੀ ਸਰਕਾਰ ਬਣੀ ਨਹੀਂ, 8,500 ਰੁਪਏ ਲਈ ਖਾਤਾ ਖੁਲ੍ਹਵਾਉਣ ਲਈ ਲੱਗੀਆ ਲਾਈਨਾਂ

05/30/2024 10:56:40 AM

ਮੁੰਬਈ - ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਚ ਆਮ ਤੌਰ ’ਤੇ ਖਾਲੀ ਰਹਿਣ ਵਾਲੇ ਜਨਰਲ ਪੋਸਟ ਆਫਿਸ (ਜੀ. ਪੀ. ਓ.) ’ਚ ‘ਇੰਡੀਆ ਪੋਸਟ ਪੇਮੈਂਟ ਬੈਂਕ’ ਖਾਤੇ ਖੁਲ੍ਹਵਾਉਣ ਲਈ ਔਰਤਾਂ ਦੀ ਬਹੁਤ ਜ਼ਿਆਦਾ ਭੀੜ ਵੇਖੀ ਜਾ ਰਹੀ ਹੈ। ਡਾਕਖਾਨੇ ’ਚ ਖਾਤੇ ਖੁਲ੍ਹਵਾਉਣ ਲਈ ਆ ਰਹੀਆਂ ਔਰਤਾਂ ਨੂੰ ਉਮੀਦ ਹੈ ਕਿ ਜੇਕਰ ਲੋਕ ਸਭਾ ਚੋਣਾਂ ’ਚ ਜਿੱਤ ਤੋਂ ਬਾਅਦ ਕੇਂਦਰ ’ਚ ‘ਇੰਡੀਆ’ ਗੱਠਜੋੜ ਦੀ ਸਰਕਾਰ ਆਈ ਤਾਂ ਉਨ੍ਹਾਂ ਦੇ ਖਾਤਿਆਂ ’ਚ 8,500 ਰੁਪਏ ਪ੍ਰਤੀ ਮਹੀਨਾ ਜਮ੍ਹਾ ਕਰਵਾਏ ਜਾਣਗੇ। ਦੇਸ਼ ’ਚ ਅਜੇ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ ਪਰ ਡਾਕਖਾਨੇ ’ਚ ਖਾਤੇ ਖੁਲ੍ਹਵਾਉਣ ਲਈ ਔਰਤਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।

ਇਹ ਵੀ ਪੜ੍ਹੋ :     Bank Holidays: ਜੂਨ 'ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਲਿਸਟ

ਇਹ ਵੀ ਪੜ੍ਹੋ :    ਦੁਨੀਆ ਦੇਖੇਗੀ ਸਮੁੰਦਰ ਵਿਚ ਹੋਣ ਵਾਲੀ ਅੰਬਾਨੀਆਂ ਦੀ ਪਾਰਟੀ, ਮਹਿਮਾਨਾਂ ਲਈ ਹੋਣਗੇ ਖ਼ਾਸ ਇੰਤਜ਼ਾਮ(Video)

ਇਨ੍ਹਾਂ ਔਰਤਾਂ ’ਚੋਂ ਕਈ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ ਹਨ। ਉਨ੍ਹਾਂ ’ਚੋਂ ਕੁਝ ਔਰਤਾਂ ਦਾ ਮੰਨਣਾ ਹੈ ਕਿ ‘ਇੰਡੀਆ ਪੋਸਟ ਪੇਮੈਂਟ ਬੈਂਕ’ (ਆਈ. ਪੀ. ਪੀ. ਬੀ.) ਖਾਤਾ ਖੁਲ੍ਹਵਾਉਣ ਨਾਲ ਉਨ੍ਹਾਂ ਨੂੰ ਹਰ ਮਹੀਨੇ 8,500 ਰੁਪਏ ਮਿਲਣ ਦੀ ਗਾਰੰਟੀ ਹੈ। ਡਾਕਖਾਨੇ ’ਚ ਖਾਤਾ ਖੁਲ੍ਹਵਾਉਣ ਆਈ ਇਕ ਔਰਤ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਲਾਈਨ ’ਚ ਲੱਗ ਗਈ ਸੀ। ਮੀਡੀਆ ਨਾਲ ਗੱਲਬਾਤ ਕਰਨ ਵਾਲੀਆਂ ਜ਼ਿਆਦਾਤਰ ਔਰਤਾਂ ਸ਼ਿਵਾਜੀਨਗਰ, ਚਾਮਰਾਜਪੇਟ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀਆਂ ਸਨ। ਜੀ. ਪੀ. ਓ.-ਬੈਂਗਲੁਰੂ ਦੇ ਚੀਫ ਪੋਸਟ ਮਾਸਟਰ ਐੱਚ. ਐੱਮ. ਮੰਜੇਸ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੋਕ ਇਸ ਵਿਸ਼ਵਾਸ ਨਾਲ ਡਾਕਖਾਨੇ ’ਚ ਖਾਤੇ ਖੁਲ੍ਹਵਾਉਣ ਲਈ ਆ ਰਹੇ ਹਨ ਕਿ ਡਾਕ ਵਿਭਾਗ ਉਨ੍ਹਾਂ ਦੇ ਖਾਤਿਆਂ ’ਚ 2,000 ਰੁਪਏ ਜਾਂ 8,500 ਰੁਪਏ ਜਮ੍ਹਾ ਕਰੇਗਾ। ਮੰਜੇਸ਼ ਨੇ ਕਿਹਾ ਕਿ ਅਸਲ ’ਚ ਇਹ ਅਫਵਾਹ ਹੈ। ਇਹ ਅਫਵਾਹ ਕਿਸੇ ਨੇ ਫੈਲਾਈ ਹੈ। ਡਾਕ ਵਿਭਾਗ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦੇਵੇਗਾ।

ਇਹ ਵੀ ਪੜ੍ਹੋ :     1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ

ਇਹ ਵੀ ਪੜ੍ਹੋ :      ਦੇਸ਼ 'ਚ ਲਗਾਤਾਰ ਵਧ ਰਹੀ ਸਾਈਬਰ ਧੋਖਾਧੜੀ, 4 ਮਹੀਨਿਆਂ 'ਚ ਹੋਇਆ 7 ਹਜ਼ਾਰ ਕਰੋੜ ਦਾ ਨੁਕਸਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News