ਕੁਵੈਤ ਅਗਨੀਕਾਂਡ ''ਚ ਮਾਰੇ ਗਏ ਕੇਰਲ ਵਾਸੀਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਵੇਗੀ ਸਰਕਾਰ

06/13/2024 1:50:05 PM

ਤਿਰੂਵਨੰਤਪੁਰਮ- ਕੇਰਲ ਸਰਕਾਰ ਨੇ ਕੁਵੈਤ ਅਗਨੀਕਾਂਡ ਵਿਚ ਮਾਰੇ ਗਏ ਕੇਰਲ ਵਾਸੀਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਵੀਰਵਾਰ ਨੂੰ ਫ਼ੈਸਲਾ ਲਿਆ। ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਕੀਤੇ ਗਏ ਬਿਆਨ ਵਿਚ ਦੱਸਿਆ ਗਿਆ ਕਿ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਅੱਜ ਸਵੇਰੇ ਕੈਬਨਿਟ ਦੀ ਇਕ ਐਮਰਜੈਂਸੀ ਬੈਠਕ ਵਿਚ ਇਹ ਫ਼ੈਸਲਾ ਲਿਆ। ਦੱਸ ਦੇਈਏ ਕਿ ਦੱਖਣੀ ਕੁਵੈਤ ਦੇ ਮੰਗਾਫ ਇਲਾਕੇ ਵਿਚ ਬੁੱਧਵਾਰ ਨੂੰ ਇਕ ਬਹੁ-ਮੰਜ਼ਿਲਾ ਇਮਾਰਤ 'ਚ ਭਿਆਨਕ ਅੱਗ ਲੱਗਣ ਕਾਰਨ 49 ਵਿਦੇਸ਼ੀ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 50 ਹੋਰ ਝੁਲਸ ਗਏ। ਖ਼ਬਰਾਂ ਮੁਤਾਬਕ ਮ੍ਰਿਤਕਾਂ ਵਿਚ 40 ਭਾਰਤੀ ਹਨ। 

ਇਹ ਵੀ ਪੜ੍ਹੋ- ਕੁਵੈਤ ਇਮਾਰਤ ਅੱਗ ਹਾਦਸਾ : ਮਾਰੇ ਗਏ 41 ਭਾਰਤੀਆਂ 'ਚੋਂ ਕੇਰਲ ਦੇ ਦੋ ਹੋਰ ਵਾਸੀਆਂ ਦੀ ਹੋਈ ਪਛਾਣ

ਬਿਆਨ ਵਿਚ ਕਿਹਾ ਗਿਆ ਕਿ ਸਰਕਾਰ ਨੂੰ ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਵਿਚ ਕੇਰਲ ਦੇ 24 ਲੋਕਾਂ ਦੀ ਮੌਤ ਹੋਈ ਹੈ। ਇਸ ਵਿਚ ਦੱਸਿਆ ਗਿਆ ਕਿ ਕੈਬਨਿਟ ਨੇ ਇਸ ਹਾਦਸੇ ਵਿਚ ਝੁਲਸੇ ਲੋਕਾਂ ਨੂੰ ਵੀ 1-1 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਕੀਤੇ ਗਏ ਬਿਆਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਹਾਦਸੇ ਵਿਚ ਝੁਲਸੇ ਹੋਏ ਲੋਕਾਂ ਦੇ ਇਲਾਜ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਵਾਪਸ ਭਾਰਤ ਲਿਆਉਣ ਦੀ ਕੋਸ਼ਿਸ਼ ਵਿਚ ਤਾਲਮੇਲ ਲਈ ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੂੰ ਤੁਰੰਤ ਕੁਵੈਤ ਭੇਜਣ ਦਾ ਫ਼ੈਸਲਾ ਲਿਆ ਗਿਆ। 

ਇਹ ਵੀ ਪੜ੍ਹੋ-  ਕੁਵੈਤ ਅੱਗ ਹਾਦਸੇ 'ਤੇ ਸਰਕਾਰ ਦਾ ਐਲਾਨ, ਮ੍ਰਿਤਕ ਭਾਰਤੀਆਂ ਦੇ ਪਰਿਵਾਰਾਂ ਨੂੰ ਮਿਲਣਗੇ 2-2 ਲੱਖ ਰੁਪਏ

ਬਿਆਨ ਅਨੁਸਾਰ ਪ੍ਰਸਿੱਧ ਭਾਰਤੀ ਕਾਰੋਬਾਰੀ ਐਮ.ਏ. ਯੂਸਫ ਅਲੀ ਅਤੇ ਰਵੀ ਪਿੱਲਈ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਹ ਹਾਦਸੇ ਵਿਚ ਮਾਰੇ ਗਏ ਹਰੇਕ ਕੇਰਲ ਵਾਸੀ ਦੇ ਪਰਿਵਾਰਾਂ ਨੂੰ ਕ੍ਰਮਵਾਰ 5 ਲੱਖ ਅਤੇ 2 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕਰਨਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਵਿੱਤੀ ਮਦਦ ਉਨ੍ਹਾਂ ਨੂੰ 'NORKA' ਰਾਹੀਂ ਦਿੱਤੀ ਜਾਵੇਗੀ ਅਤੇ ਘਟਨਾ ਵਿਚ ਮਾਰੇ ਗਏ ਸੂਬੇ ਦੇ ਹਰੇਕ ਵਿਅਕਤੀ ਦੇ ਪਰਿਵਾਰ ਨੂੰ ਦੋਵਾਂ ਕਾਰੋਬਾਰੀਆਂ ਦੀ ਮਦਦ ਨਾਲ 12 ਲੱਖ ਰੁਪਏ ਮਿਲਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Tanu

Content Editor

Related News