ਵੋਡਾਫੋਨ ਆਈਡੀਆ ਨੇ ਮਸਕ ਦੀ ਕੰਪਨੀ ਨਾਲ ਗਠਜੋੜ ਕਰਨ ਦੀ ਚਰਚਾ ਤੋਂ ਕੀਤਾ ਇਨਕਾਰ

Tuesday, Jan 02, 2024 - 06:05 PM (IST)

ਵੋਡਾਫੋਨ ਆਈਡੀਆ ਨੇ ਮਸਕ ਦੀ ਕੰਪਨੀ ਨਾਲ ਗਠਜੋੜ ਕਰਨ ਦੀ ਚਰਚਾ ਤੋਂ ਕੀਤਾ ਇਨਕਾਰ

ਨਵੀਂ ਦਿੱਲੀ (ਭਾਸ਼ਾ) - ਦੂਰਸੰਚਾਰ ਸੇਵਾ ਪ੍ਰਦਾਤਾ ਵੋਡਾਫੋਨ ਆਈਡੀਆ ਲਿਮਟਿਡ (VIL) ਨੇ ਮੰਗਲਵਾਰ ਨੂੰ ਐਲੋਨ ਮਸਕ ਦੀ ਅਗਵਾਈ ਵਾਲੀ ਸਟਾਰਲਿੰਕ ਨਾਲ ਗੱਠਜੋੜ ਲਈ ਗੱਲਬਾਤ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਗਠਜੋੜ ਦਾ ਦਾਅਵਾ ਕਰਨ ਵਾਲੀਆਂ ਰਿਪੋਰਟਾਂ ਦੇ ਆਧਾਰ ਤੋਂ ਅਣਜਾਣ ਸੀ। ਵੋਡਾਫੋਨ ਆਈਡੀਆ ਨੇ ਬੀਐੱਸਈ ਨੂੰ ਦਿੱਤੀ ਸੂਚਨਾ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਹ ਬਾਜ਼ਾਰ ਸੂਚੀਕਰਨ ਦੇ ਸਬੰਧ ਵਿੱਚ ਸੇਬੀ ਦੇ ਪ੍ਰਬੰਧਾਂ ਦੀ ਪਾਲਣਾ ਕਰੇਗੀ ਅਤੇ ਸਟਾਕ ਐਕਸਚੇਂਜਾਂ ਨੂੰ ਸਾਰੀਆਂ ਕੀਮਤ ਸੰਵੇਦਨਸ਼ੀਲ ਜਾਣਕਾਰੀਆਂ ਨੂੰ ਸੂਚਿਤ ਰੱਖੇਗੀ। 

ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ

ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਕੰਪਨੀ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ, ਜਦੋਂ ਬਾਜ਼ਾਰ 'ਚ ਇਸ ਗੱਲ ਦੀ ਵਿਚਾਰ-ਚਰਚਾ ਚਲ ਰਹੀ ਹੈ ਕਿ ਮਸਕ ਦੀ ਸਟਾਰਲਿੰਕ ਭਾਰਤੀ ਟੈਲੀਕਾਮ ਸੈਕਟਰ 'ਚ ਐਂਟਰੀ ਕਰਨ ਲਈ ਵੋਡਾਫੋਨ ਆਈਡੀਆ ਨਾਲ ਸਮਝੌਤਾ ਕਰ ਸਕਦੀ ਹੈ। 

ਇਹ ਵੀ ਪੜ੍ਹੋ - ਸਾਲ 2024 ਦੇ ਪਹਿਲੇ ਦਿਨ ਚਮਕਿਆ ਸੋਨਾ, ਚਾਂਦੀ ਦੀ ਚਮਕ ਹੋਈ ਫਿੱਕੀ, ਜਾਣੋ ਅੱਜ ਦਾ ਤਾਜ਼ਾ ਰੇਟ

ਇਸ 'ਤੇ ਵੀਆਈਐਲ ਨੇ ਕਿਹਾ ਕਿ ਸਾਨੂੰ ਇਸ ਸਮਾਚਾਰ ਦੇ ਆਧਾਰ ਬਾਰੇ ਪਤਾ ਨਹੀਂ ਹੈ। ਇਸ ਸਬੰਧ ਵਿਚ ਇਹ ਕਹਿਣਾ ਚਾਹੁੰਦੇ ਹਾਂ ਕਿ ਕੰਪਨੀ ਨਾਮਿਤ ਪਾਰਟੀ ਨਾਲ ਅਜਿਹੀ ਕਿਸੇ ਵੀ ਗੱਲਬਾਤ ਵਿੱਚ ਨਹੀਂ ਹੈ। ਦਰਅਸਲ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਸਰਕਾਰ ਵੀਆਈਐੱਲ ਵਿੱਚ ਮਿਲੀ ਆਪਣੀ 33.1 ਫ਼ੀਸਦੀ ਦੀ ਹਿੱਸੇਦਾਰੀ ਮਸਕ ਨੂੰ ਵੇਚ ਸਕਦੀ ਹੈ ਤਾਂ ਜੋ ਸਟਾਰਲਿੰਕ ਨੂੰ ਲਾਂਚ ਕੀਤਾ ਜਾ ਸਕੇ।

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਪਿਛਲੇ ਕੁਝ ਦਿਨਾਂ ਵਿੱਚ ਇਸ ਸਾਂਝੇਦਾਰੀ ਦੀ ਉਮੀਦ ਵਿੱਚ ਵੀਆਈਐੱਲ ਦੇ ਸ਼ੇਅਰਾਂ ਵਿੱਚ ਵਾਧਾ ਹੋਇਆ ਹੈ। ਇਸ ਰੈਲੀ ਨੂੰ ਅਗਲੇ ਹਫ਼ਤੇ ਵਾਈਬ੍ਰੈਂਟ ਗੁਜਰਾਤ ਨਿਵੇਸ਼ਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਮਸਕ ਦੇ ਭਾਰਤ ਆਉਣ ਦੀ ਖ਼ਬਰ ਨਾਲ ਹੋਰ ਮਜ਼ਬੂਤੀ ਮਿਲੀ ਹੈ। ਹਾਲਾਂਕਿ ਵੋਡਾਫੋਨ ਆਈਡੀਆ ਦੇ ਸ਼ੇਅਰਾਂ ਲਈ ਮੰਗਲਵਾਰ ਦਾ ਦਿਨ ਚੰਗਾ ਨਹੀਂ ਰਿਹਾ ਅਤੇ ਬੀਐੱਸਈ 'ਤੇ ਇਸ ਦੀ ਕੀਮਤ 'ਚ 5.65 ਫ਼ੀਸਦੀ ਦੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ - ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਆਲੀਸ਼ਾਨ ਘਰ 'ਚੋਂ ਭਾਰਤੀ ਜੋੜੇ ਤੇ ਧੀ ਦੀ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News