ਦਸੰਬਰ ''ਚ ਵਧੇ ਜਿਓ,BSNLਦੇ ਗਾਹਕ, Vodafone-Idea ਦੇ ਘਟੇ

02/21/2019 11:44:53 AM

ਨਵੀਂ ਦਿੱਲੀ—ਦੇਸ਼ 'ਚ ਦੂਰਸੰਚਾਰ ਗਾਹਕਾਂ ਦੀ ਗਿਣਤੀ ਦਸੰਬਰ 2018 'ਚ ਮਾਮੂਲੀ ਵਧ ਕੇ 119.7 ਕਰੋੜ ਰੁਪਏ 'ਤੇ ਪਹੁੰਚ ਗਈ। ਦਸੰਬਰ 'ਚ ਸਿਰਫ ਰਿਲਾਇੰਸ ਜਿਓ ਅਤੇ ਜਨਤਕ ਖੇਤਰ ਦੀ ਬੀ.ਐੱਸ.ਐੱਨ.ਐੱਲ. ਹੀ ਅਜਿਹੀ ਕੰਪਨੀ ਰਹੀ ਜਿਨ੍ਹਾਂ ਦੇ ਗਾਹਕਾਂ ਦੀ ਗਿਣਤੀ 'ਚ ਵਾਧਾ ਹੋਇਆ। ਭਾਰਤੀ ਦੂਰਸੰਚਾਰ ਰੇਗੂਲੇਟਰ ਅਥਾਰਿਟੀ (ਟਰਾਈ) ਦੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
ਜਿਓ ਨੇ ਬਣਾਏ 85.64 ਲੱਖ ਨਵੇਂ ਗਾਹਕ 
ਰਿਪੋਰਟ ਮੁਤਾਬਕ ਦਸੰਬਰ 'ਚ ਰਿਲਾਇੰਸ ਜਿਓ ਨੇ 85.64 ਲੱਖ ਨਵੇਂ ਗਾਹਕ ਬਣਾਏ ਅਤੇ ਉਸ ਦੇ ਕੁੱਲ ਕਨੈਕਸ਼ਨਾਂ ਦੀ ਗਿਣਤੀ 28 ਕਰੋੜ 'ਤੇ ਪਹੁੰਚ ਗਈ। ਉੱਧਰ ਬੀ.ਐੱਸ.ਐੱਨ.ਐੱਲ. ਦੇ ਕਨੈਕਸ਼ਨਾਂ ਦੀ ਗਿਣਤੀ 5.56 ਲੱਖ ਵਧ ਕੇ 11.4 ਕਰੋੜ ਰੁਪਏ ਪਹੁੰਚ ਗਈ। ਬੀ.ਐੱਸ.ਐੱਨ.ਐੱਲ. ਦੇ ਗਾਹਕਾਂ ਦੀ ਗਿਣਤੀ 'ਚ ਅਜਿਹੇ ਸਮੇਂ ਵਾਧਾ ਹੋਇਆ ਹੈ ਜਦੋਂਕਿ ਸਰਕਾਰ ਨੇ ਜਨਤਕ ਖੇਤਰ ਦੀ ਕੰਪਨੀ ਤੋਂ ਭਾਰੀ ਨੁਕਸਾਨ ਦੀ ਵਜ੍ਹਾ ਨਾਲ ਸੰਚਾਲਨ ਬੰਦ ਕਰਨ ਸਮੇਤ ਹੋਰ ਵਿਕਲਪ ਤਲਾਸ਼ਨ ਨੂੰ ਕਿਹਾ ਹੈ। 
ਦੇਸ਼ 'ਚ ਫੋਨ ਗਾਹਕਾਂ ਦੀ ਗਿਣਤੀ ਵਧੀ
ਟਰਾਈ ਨੇ ਦਸੰਬਰ ਮਹੀਨੇ ਦੀ ਰਿਪੋਰਟ 'ਚ ਕਿਹਾ ਗਿਆ ਕਿ ਦਸੰਬਰ 2018 ਦੇ ਅੰਤ ਤੱਕ ਦੇਸ਼ 'ਚ ਫੋਨ ਗਾਹਕਾਂ ਦੀ ਗਿਣਤੀ ਵਧ ਕੇ 119.78 ਕਰੋੜ ਰੁਪਏ 'ਤੇ ਪਹੁੰਚ ਗਈ ਜੋ ਨਵੰਬਰ 2018 ਦੇ ਅੰਤ ਤੱਕ 119.37 ਕਰੋੜ ਸੀ। ਇਸ ਤਰ੍ਹਾਂ ਮਾਸਿਕ ਆਧਾਰ 'ਤੇ ਗਾਹਕਾਂ ਦੀ ਗਿਣਤੀ 'ਚ 0.35 ਫੀਸਦੀ ਦਾ ਵਾਧਾ ਹੋਇਆ। ਮਹੀਨੇ ਦੇ ਅੰਤ ਤੱਕ ਮੋਬਾਇਲ ਕਨੈਕਸ਼ਨਾਂ ਦੀ ਗਿਣਤੀ 117.6 ਕਰੋੜ ਹੋ ਗਈ। ਸਮੀਖਿਆਧੀਨ ਮਹੀਨੇ 'ਚ ਵੋਡਾਫੋਨ ਆਡੀਈਆ ਦੇ ਗਾਹਕਾਂ ਦੀ ਗਿਣਤੀ ਸਭ ਤੋਂ ਜ਼ਿਆਦ 23.3 ਲੱਖ ਘਟੀ। ਇਸ ਦੇ ਬਾਵਜੂਦ ਇਹ 42 ਕਰੋੜ ਗਾਹਕਾਂ ਦੇ ਨਾਲ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਬਣੀ ਹੋਈ।  
ਬੀ.ਐੱਸ.ਐੱਨ.ਐੱਲ. ਦੇ ਲੈਂਡਲਾਈਨ ਕਨੈਕਸ਼ਨਾਂ 'ਚ ਗਿਰਾਵਟ
ਬੀ.ਐੱਸ.ਐੱਨ.ਐੱਲ. ਦੇ ਲੈਂਡਲਾਈਨ ਕਨੈਕਸ਼ਨਾਂ ਦੀ ਗਿਣਤੀ 'ਚ ਸਭ ਤੋਂ ਜ਼ਿਆਦਾ ਗਿਰਾਵਟ ਆਈ। ਮਹੀਨੇ ਦੌਰਾਨ ਭਾਰਤੀ ਏਅਰਟੈੱਲ ਦੇ ਗਾਹਕਾਂ ਦੀ ਗਿਣਤੀ 15 ਲੱਖ ਘਟ ਕੇ 34 ਕਰੋੜ ਰਹਿ ਗਈ। ਹਾਲਾਂਕਿ ਏਅਰਟੈੱਲ ਨੇ ਆਪਣੇ ਤੀਜੀ ਤਿਮਾਹੀ ਦੇ ਵਿੱਤੀ ਪ੍ਰਦਰਸ਼ਨ 'ਚ ਘਟ ਰਾਜਸਵ ਯੋਗਦਾਨ ਵਾਲੇ 5.7 ਕਰੋੜ ਗਾਹਕਾਂ ਨੂੰ ਗਿਣਨਾ ਬੰਦ ਕਰ ਦਿੱਤਾ ਹੈ। ਇਸ ਤਰ੍ਹਾਂ ਏਅਰਟੈੱਲ ਦੇ ਗਾਹਕਾਂ ਦੀ ਪ੍ਰਭਾਵੀ ਗਿਣਤੀ ਦਸੰਬਰ ਦੇ ਅੰਤ ਤੱਕ 28.42 ਕਰੋੜ ਰਹੀ। ਟਾਟਾ ਟੈਲੀਸਰਵਿਸੇਜ਼ ਦੇ ਮੋਬਾਇਲ ਗਾਹਕਾਂ ਦੀ ਗਿਣਤੀ 'ਚ 10 ਲੱਖ ਦੀ ਕਮੀ ਆਈ। ਜਨਤਕ ਖੇਤਰ ਦੀ ਐੱਮ.ਟੀ.ਐੱਨ.ਐੱਲ. ਦੇ ਗਾਹਕਾਂ ਦਾ ਅੰਕੜਾ 3,963 ਘਟ ਕੇ 46,409 ਰਹਿ ਗਿਆ।


Aarti dhillon

Content Editor

Related News