ਵੀਵੋ ਭਾਰਤ ''ਚ 4,000 ਕਰੋੜ ਰੁਪਏ ਦਾ ਕਰੇਗੀ ਨਿਵੇਸ਼

02/20/2019 5:07:01 PM

ਨਵੀਂ ਦਿੱਲੀ—ਚੀਨ ਦੀ ਮੋਬਾਇਲ ਨਿਰਮਾਤਾ ਕੰਪਨੀ ਵੀਵੋ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਦਾ ਬਾਜ਼ਾਰ ਉਸ ਦੇ ਲਈ ਮੁੱਖ ਹੈ ਅਤੇ ਉਹ ਆਉਣ ਵਾਲੇ ਸਮੇਂ 'ਚ ਇਥੇ ਚਾਰ ਹਜ਼ਾਰ ਕਰੋੜ ਰੁਪਏ ਦਾ ਹੋਰ ਨਿਵੇਸ਼ ਕਰੇਗੀ। ਵੀਵੋ ਇੰਡੀਆ ਦੇ ਨਿਰਦੇਸ਼ਕ (ਬ੍ਰਾਂਡ ਰਣਨੀਤੀ) ਨਿਪੁਣ ਮਾਰੀਯਾ ਨੇ ਕਿਹਾ ਕਿ ਕੰਪਨੀ ਭਾਰਤ ਦੇ ਸਮਾਰਟਫੋਨ ਬਾਜ਼ਾਰ ਦੀ ਹਰ ਸ਼੍ਰੇਣੀ 'ਚ ਆਪਣੀ ਜ਼ੋਰਦਾਰ ਹਾਜ਼ਰੀ ਬਣਾਏ ਰੱਖਣ ਦੀ ਦਿਸ਼ਾ 'ਚ ਕੰਮ ਕਰ ਰਹੀ ਹੈ। 
ਵੀਵੋ ਦੇ ਨਵੇਂ ਸਮਾਰਟਫੋਨ ਵੀ-15 ਪ੍ਰੋ ਨੂੰ ਭਾਰਤੀ ਬਾਜ਼ਾਰ 'ਚ ਉਤਾਰਨ ਲਈ ਆਯੋਜਿਤ ਇਕ ਪ੍ਰੋਗਰਾਮ 'ਚ ਮਾਰਿਆ ਨੇ ਭਾਰਤ 'ਚ ਕੰਪਨੀ ਦੀ ਵਿਸਤਾਰ ਯੋਜਨਾ ਦੇ ਬਾਰੇ 'ਚ ਕਿਹਾ ਕਿ ਅਜੇ ਗ੍ਰੇਟਰ ਨੋਇਡਾ 'ਚ ਸਾਡਾ ਮੋਬਾਇਲ ਕਾਰਖਾਨਾ ਹੈ ਜਿਸ ਦੀ ਸਾਲਾਨਾ ਵਿਨਿਰਮਾਣ ਸਮਰੱਥਾ 2.5 ਕਰੋੜ ਦੀ ਹੈ। ਇਸ ਨਾਲ ਅੱਗੇ ਵਧਦੇ ਹੋਏ ਅਸੀਂ 169 ਏਕੜ ਦੇ ਭੂਖੰਡ 'ਚ ਵਿਸਤਾਰ ਦੀ ਯੋਜਨਾ ਬਣਾਈ ਹੈ। ਅਸੀਂ ਇਸ ਦੇ ਤਹਿਤ ਚਰਣਬੱਧ ਤਰੀਕੇ ਨਾਲ 4,000 ਕਰੋੜ ਰੁਪਏ ਦਾ ਨਿਵੇਸ਼ ਕਰਨਗੇ। ਪਹਿਲੇ ਪੜ੍ਹਾਅ 'ਚ ਹੀ ਇਸ 'ਚ 5,000 ਲੋਕਾਂ ਨੂੰ ਰੋਜ਼ਗਾਰ ਮਿਲੇਗਾ। 
ਵੀਵੋ ਦਾ ਨਵਾਂ ਫੋਨ 32 ਮੈਗਾਪਿਕਸਲ ਦੇ ਪਾਪ ਸੈਲਫੀ ਕੈਮਰੇ ਨਾਲ ਲੈਸ ਹੈ। ਇਸ ਫੋਨ 'ਚ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਲੈਸ ਟ੍ਰਿਪਲ ਰੀਅਰ ਕੈਮਰਾ ਹਾ। ਛੇ ਜੀਬੀ ਦੇ ਰੈਮ ਅਤੇ 128 ਜੀਬੀ ਦੇ ਮੈਮੋਰੀ ਵਾਲੇ ਇਸ ਫੋਨ ਦੀ ਕੀਮਤ ਕੰਪਨੀ ਨੇ 28,990 ਰੁਪਏ ਰੱਖੀ ਹੈ। ਇਹ ਸਮਾਰਟਫੋਨ ਕੁਵਾਲਕਾਮ ਸਨੈਪਡ੍ਰੈਗਨ 675 ਪ੍ਰੋਸੈਸਰ ਐਂਡ ਐਂਡਰਾਇਡ 9 ਪਲੇਟਫਾਰਮ ਦੇ ਨਾਲ ਚੱਲਦਾ ਹੈ। 


Aarti dhillon

Content Editor

Related News