Vi ਨੇ ਸ਼ੁਰੂ ਕੀਤਾ ਵਾਈ-ਫਾਈ ਕਾਲਿੰਗ ਫੀਚਰ, ਹੁਣ ਬਿਨਾਂ ਨੈੱਟਵਰਕ ਦੇ ਵੀ ਕਰ ਸਕੋਗੇ ਕਾਲ
Thursday, Dec 17, 2020 - 12:24 PM (IST)
ਗੈਜੇਟ ਡੈਸਕ– ਜੇਕਰ ਤੁਸੀਂ ਵੀ (ਵੋਡਾਫੋਨ-ਆਈਡੀਆ) ਦੇ ਗਾਹਕ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਕੰਪਨੀ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਿਰਕਾਰ ਵਾਈ-ਫਾਈ ਕਾਲਿੰਗ ਫੀਚਰ ਨੂੰ ਰੋਲਆਊਟ ਕਰ ਦਿੱਤਾ ਹੈ। ਯਾਨੀ ਹੁਣ ਵੋਡਾਫੋਨ-ਆਈਡੀਆ ਗਾਹਕ ਬਿਨਾਂ ਨੈੱਟਵਰਕ ਦੇ ਵੀ ਕਾਲਿੰਗ ਦਾ ਮਜ਼ਾ ਲੈ ਸਕਣਗੇ। ਦੱਸ ਦੇਈਏ ਕਿ ਏਅਰਟੈੱਲ ਅਤੇ ਰਿਲਾਇੰਸ ਜੀਓ ਨੇ ਪਿਛਲੇ ਸਾਲ ਹੀ ਵਾਈ-ਫਾਈ ਕਾਲਿੰਗ ਫੀਚਰ ਪੇਸ਼ ਕਰ ਦਿੱਤਾ ਸੀ ਜਦਕਿ ਵੋਡਾਫੋਨ-ਆਈਡੀਆ ਨੂੰ ਇਸ ਲਈ ਲੰਬਾ ਇੰਤਜ਼ਾਰ ਕਰਨਾ ਪਿਆ। ਦੱਸ ਦੇਈਏ ਕਿ ਅਜੇ ਵੀ ਇਹ ਸੇਵਾ ਸਿਰਫ ਦੋ ਹੀ ਰਾਜਾਂ ’ਚ ਉਪਲੱਬਧ ਹੋਵੇਗੀ।
ਇਹ ਵੀ ਪੜ੍ਹੋ– ਵੱਡੀ ਖ਼ਬਰ! 1 ਜਨਵਰੀ 2021 ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ WhatsApp
ਟੈਲੀਕਾਮਟਾਕ ਦੀ ਰਿਪੋਰਟ ਮੁਤਾਬਕ, ਵੋਡਾਫੋਨ-ਆਈਡੀਆ ਨੇ ਫਿਲਹਾਲ ਆਪਣੀ ਵਾਈ-ਫਾਈ ਕਾਲਿੰਗ ਸੇਵਾ ਨੂੰ ਮਹਾਰਾਸ਼ਟਰ-ਗੋਆ ਅਤੇ ਕੋਲਕਾਤਾ ਸਰਕਿਲਾਂ ’ਚ ਹੀ ਲਾਂਚ ਕੀਤਾ ਹੈ। ਜਿਸ ਦਾ ਮਤਲਬ ਹੈ ਕਿ ਅਜੇ ਸਿਰਫ ਇਨ੍ਹਾਂ ਦੋ ਰਾਜਾਂ ਦੇ ਗਾਹਕ ਹੀ ਇਸ ਸੇਵਾ ਦਾ ਲਾਭ ਲੈ ਸਕਣਗੇ ਪਰ ਕੰਪਨੀ ਜਲਦੀ ਹੀ ਲੜੀਵਾਰ ਤਰੀਕੇ ਨਾਲ ਇਸ ਸੇਵਾ ਨੂੰ ਦੂਜੇ ਰਾਜਾਂ ’ਚ ਵੀ ਪੇਸ਼ ਕਰੇਗੀ।
ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ
ਟੈਲੀਕਾਮਟਾਕ ਦੀ ਰਿਪੋਰਟ ਮੁਤਾਬਕ, ਕਸਟਮਰ ਕੇਅਰ ਸਪੋਰਟ ਟੀਮ ਨੇ ਕਿਹਾ, ‘ਨਮਰਸੇ! ਵਾਈ-ਫਾਈ ਕਾਲਿੰਗ ਇਕ ਏਕੀਕ੍ਰਿਤ ਸੇਵਾ ਹੈ ਜੋ ਤੁਹਾਨੂੰ ਵਾਇਰਲੈੱਸ ਇੰਟਰਨੈੱਟ ਕੁਨੈਕਸ਼ਨ ਜਿਵੇਂ ਕਿ ਤੁਹਾਡੇ ਹੋਮ ਬ੍ਰਾਡਬੈਂਡ, ਦਫ਼ਤਰ ਬ੍ਰਾਡਬੈਂਡ ਜਾਂ ਜਨਤਕ ਵਾਈ-ਫਾਈ ’ਤੇ ਵੌਇਸ ਕਾਲ ਕਰਨ ਅਤੇ ਪ੍ਰਾਪਤ ਕਰਨ ਦੀ ਮਨਜ਼ੂਰੀ ਦਿੰਦੀ ਹੈ। ਇਸ ਨਾਲ ਤੁਹਾਨੂੰ ਘੱਟ ਨੈੱਟਵਰਕ ਕਵਰੇਜ ਵਾਲੇ ਖ਼ੇਤਰਾਂ ’ਚ ਵੌਇਸ ਕਾਲ ਕਰਨ ’ਚ ਮਦਦ ਮਿਲੇਗੀ। ਇਹ ਮਹਾਰਾਸ਼ਟਰ ਅਤੇ ਗੋਆ, ਕੋਲਕਾਤਾ ਸਰਕਿਲ ਲਈ ਲਾਗੂ ਹੈ ਅਤੇ 15 ਦਸੰਬਰ 2020 ਤੋਂ ਉਪਲੱਬਧ ਹੋ ਗਈ ਹੈ।
ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ
ਦੱਸ ਦੇਈਏ ਕਿ ਰਿਲਾਇੰਸ ਜੀਓ ਅਤੇ ਏਅਰਟੈੱਲ ਨੇ ਪਿਛਲੇ ਸਾਲ ਵਾਈ-ਫਾਈ ਕਾਲਿੰਗ ਫੀਚਰ ਨੂੰ ਰੋਲਆਊਟ ਕਰ ਦਿੱਤਾ ਹੈ। ਜਿਸ ਤੋਂ ਬਾਅਦ ਵੋਡਾਫੋਨ-ਆਈਡੀਆ ਗਾਹਕ ਵੀ ਇਸ ਸੇਵਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਕੰਪਨੀ ਨੇ ਆਪਣੇ ਯੂਜ਼ਰਸ ਨੂੰ ਕੁਝ ਸਮਾਂ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਉਹ ਵਾਈ-ਫਾਈ ਕਾਲਿੰਗ ਸੇਵਾ ਦੀ ਟੈਸਟਿੰਗ ਕਰ ਰਹੀ ਹੈ। ਸਾਲ 2019 ਦੀ ਸ਼ੁਰੂਆਤ ’ਚ ਆਈਆਂ ਕੁਝ ਰਿਪੋਰਟਾਂ ’ਚ ਕਿਹਾ ਗਿਆਸੀ ਕਿ ਵੋਡਾਫੋਨ-ਆਈਡੀਆ ਦੂਜੀਆਂ ਟੈਲੀਕਾਮ ਕੰਪਨੀਆਂ ਤੋਂ ਪਹਿਲਾਂ ਵਾਈ-ਫਾਈ ਕਾਲਿੰਗ ਫੀਚਰ ਰੋਲਆਊਟ ਕਰੇਗੀ ਪਰ ਵੋਡਾਫੋਨ ਅਤੇ ਆਈਡੀਆ ਦੇ ਨੈੱਟਵਰਕ ਇੰਟੀਗ੍ਰੇਸ਼ਨ ਕਾਰਨ ਕੰਪਨੀ ਇਸ ਸੇਵਾ ਨੂੰ ਲਾਂਚ ਨਹੀਂ ਕਰ ਪਾਈ ਸੀ।