''ਟੈਰਿਫ ਵਾਰ'' ਦੇ ਮੂਡ ''ਚ ਬਾਈਡੇਨ, ਨਿਸ਼ਾਨੇ ''ਤੇ ਭਾਰਤੀ ਬਾਸਮਤੀ, ਸੋਨਾ-ਚਾਂਦੀ!

03/27/2021 4:29:56 PM

ਨਵੀਂ ਦਿੱਲੀ- ਸੰਯੁਕਤ ਰਾਜ ਅਮਰੀਕਾ ਤੇ ਭਾਰਤ ਵਿਚਕਾਰ ਇਕ ਵਾਰ ਫਿਰ 'ਟੈਰਿਫ ਵਾਰ' ਸ਼ੁਰੂ ਹੋਣ ਦਾ ਖ਼ਦਸ਼ਾ ਹੈ। ਭਾਰਤ ਵੱਲੋਂ ਸਥਾਨਕ ਤੌਰ 'ਤੇ ਨਾ ਮੌਜੂਦ ਡਿਜੀਟਲ ਕੰਪਨੀਆਂ 'ਤੇ ਲਾਏ ਗਏ ਡਿਜੀਟਲ ਸਰਵਿਸਿਜ਼ ਟੈਕਸ, ਜਿਸ ਨੂੰ ਇਕੁਲਾਈਜੇਸ਼ਨ ਲੇਵੀ ਜਾਂ ਗੂਗਲ ਟੈਕਸ ਵੀ ਕਿਹਾ ਜਾਂਦਾ ਹੈ ਦੇ ਜਵਾਬ ਵਿਚ ਅਮਰੀਕਾ ਨੇ ਲਗਭਗ 40 ਭਾਰਤੀ ਉਤਪਾਦਾਂ ਦੀ ਸੂਚੀ ਬਣਾਈ ਹੈ ਜਿਨ੍ਹਾਂ 'ਤੇ 25 ਫ਼ੀਸਦੀ ਟੈਰਿਫ ਲਾਉਣ ਦਾ ਪ੍ਰਸਤਾਵ ਕੀਤਾ ਹੈ। ਬਾਈਡੇਨ ਪ੍ਰਸ਼ਾਸਨ ਤਹਿਤ ਇਹ ਪਹਿਲੀ ਟੈਰਿਫ ਕਾਰਵਾਈ ਹੈ।

ਜਿਨ੍ਹਾਂ ਚੀਜ਼ਾਂ 'ਤੇ ਟੈਰਿਫ ਲਾਉਣ ਦਾ ਪ੍ਰਸਤਾਵ ਕੀਤਾ ਗਿਆ ਹੈ ਉਨ੍ਹਾਂ ਵਿਚ ਝੀਂਗਾ ਮੱਛੀ, ਬਾਸਮਤੀ ਚੌਲ, ਸੋਨਾ ਤੇ ਚਾਂਦੀ ਵੀ ਸ਼ਾਮਲ ਹਨ। ਵਾਸ਼ਿੰਗਟਨ ਦਾ ਮੰਨਣਾ ਹੈ ਕਿ ਭਾਰਤ ਦਾ ਡਿਜੀਟਲ ਸਰਵਿਸਿਜ਼ ਟੈਕਸ ਪੱਖਪਾਤੀ ਹੈ ਅਤੇ ਇਹ ਅਮਰੀਕੀ ਵਪਾਰ ਨੂੰ ਰੋਕਦਾ ਹੈ। ਸੰਯੁਕਤ ਰਾਜ ਵਪਾਰ ਪ੍ਰਤੀਨਿਧੀ (ਯੂ. ਐੱਸ. ਟੀ. ਆਰ.) ਨੇ ਕਿਹਾ ਕਿ ਭਾਰਤ ਡਿਜੀਟਲ ਟੈਕਸ ਜ਼ਰੀਏ ਅਮਰੀਕਾ ਤੋਂ ਜਿੰਨੀ ਰਕਮ ਇਕੱਠੀ ਕਰੇਗਾ ਓਨੀ ਭਾਰਤ ਦੇ ਮਾਲ 'ਤੇ ਡਿਊਟੀ ਲਾ ਕੇ ਵਸੂਲ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਸੋਨਾ ਖ਼ਰੀਦਣ ਦਾ ਸਹੀ ਮੌਕਾ, ਬਹੁਤ ਜਲਦ ਹੋਵੇਗਾ ਫਿਰ ਮਹਿੰਗਾ, ਜਾਣੋ 4 ਵਜ੍ਹਾ

ਸ਼ੁਰੂਆਤੀ ਅਨੁਮਾਨਾਂ ਮੁਤਾਬਕ, ਡਿਜੀਟਲ ਸਰਵਿਸਿਜ਼ ਟੈਕਸ (ਡੀ. ਐੱਸ. ਟੀ.) ਜ਼ਰੀਏ ਅਮਰੀਕੀ ਕੰਪਨੀਆਂ ਤੋਂ ਭਾਰਤ ਨੂੰ ਹਰ ਸਾਲ ਲਗਭਗ 5.5 ਕਰੋੜ ਡਾਲਰ ਤੱਕ ਪ੍ਰਾਪਤ ਹੋਣਗੇ। ਭਾਰਤ ਦੇ 2 ਫ਼ੀਸਦੀ ਡੀ. ਐੱਸ. ਟੀ. ਲਾਉਣ ਨਾਲ ਗੂਗਲ, ਐਮਾਜ਼ੋਨ, ਲਿੰਕਡਿਨ ਅਤੇ ਫੇਸਬੁੱਕ ਪ੍ਰਭਾਵਿਤ ਹੋਣਗੇ, ਜਿਸ ਦੇ ਜਵਾਬ ਵਿਚ ਅਮਰੀਕਾ ਨੇ ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ। ਭਾਰਤ ਤੋਂ ਜਿਨ੍ਹਾਂ ਹੋਰ ਚੀਜ਼ਾਂ ਨੂੰ ਸ਼ੁਰੂਆਤੀ ਟੈਰਿਫ ਸੂਚੀ ਵਿਚ ਰੱਖਿਆ ਗਿਆ ਹੈ ਉਨ੍ਹਾਂ ਵਿਚ ਬਾਂਸ ਦੇ ਉਤਪਾਦ, ਸਿਗਰੇਟ ਪੇਪਰ, ਕਲਚਰਡ ਮੋਤੀ, ਬਹੁਮੁੱਲੀ ਜਾਂ ਅਰਧ-ਕੀਮਤੀ ਪੱਥਰ, ਗਹਿਣੇ ਅਤੇ ਲੱਕੜ ਦਾ ਫਰਨੀਚਰ ਸ਼ਾਮਲ ਹਨ। ਯੂ. ਐੱਸ. ਟੀ. ਆਰ. ਨੇ ਤੁਰਕੀ, ਇਟਲੀ, ਯੂ. ਕੇ., ਆਸਟਰੀਆ ਅਤੇ ਸਪੇਨ ਦੇ ਵਿਰੁੱਧ ਵੀ ਇਸੇ ਤਰ੍ਹਾਂ ਦੀ ਕਾਰਵਾਈ ਦਾ ਪ੍ਰਸਤਾਵ ਦਿੱਤਾ ਹੈ।

ਇਹ ਵੀ ਪੜ੍ਹੋ- ਮਹਿੰਗੇ ਹੋਣਗੇ ਸਮਾਰਟ ਫੋਨ, ਸਰਕਾਰ 1 ਅਪ੍ਰੈਲ ਤੋਂ ਲਾਵੇਗੀ ਕਸਟਮ ਡਿਊਟੀ

► ਪ੍ਰਸਤਾਵਿਤ ਟੈਰਿਫ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News