US Fed ਨੇ ਵਿਆਜ ਦਰਾਂ ਦੇ ਵਾਧੇ ''ਤੇ ਲਾਈ ਰੋਕ, ਲਗਾਤਾਰ 10ਵੀਂ ਵਾਰ ਇਜ਼ਾਫੇ ਮਗਰੋਂ ਲਿਆ ਫ਼ੈਸਲਾ

Thursday, Jun 15, 2023 - 12:19 AM (IST)

ਬਿਜ਼ਨੈੱਸ ਡੈਸਕ: ਅਮਰੀਕਾ ਦੀ ਮੁਦਰਾ ਨੀਤੀ ਕਮੇਟੀ (ਯੂ.ਐੱਸ. ਫੈਡਰਲ ਰਿਜ਼ਰਵ) ਨੇ ਵਿਆਜ ਦਰਾਂ ਨੂੰ ਸਥਿਰ ਰੱਖਿਆ ਹੈ। ਇਸ ਤੋਂ ਪਹਿਲਾਂ ਲਗਾਤਾਰ 10 ਵਾਰ ਵਿਆਜ ਦਰਾਂ ਵਧਾਈਆਂ ਗਈਆਂ ਸਨ। ਦੱਸ ਦੇਈਏ ਕਿ ਅਮਰੀਕਾ ਵਿਚ ਮਹਿੰਗਾਈ ਨੂੰ ਕਾਬੂ ਕਰਨ ਲਈ ਬੈਂਕ ਨੇ ਵਿਆਜ ਦਰਾਂ ਵਧਾਉਣ ਦਾ ਫ਼ੈਸਲਾ ਕੀਤਾ ਸੀ। ਇਸ ਦਾ ਅਸਰ ਭਾਰਤੀ ਬਾਜ਼ਾਰ 'ਤੇ ਵੀ ਪਿਆ। ਫੈਡਰਲ ਬੈਂਕ ਦੇ ਰੁਖ ਨੂੰ ਦੇਖਦੇ ਹੋਏ ਵੀਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 15 ਪੈਸੇ ਦੀ ਮਜ਼ਬੂਤੀ ਨਾਲ ਬੰਦ ਹੋਇਆ ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਤੋਂ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ 'ਚ ਵੱਡੀ ਅਪਡੇਟ, ਸਰਕਾਰ ਨੇ ਲਿਆ ਅਹਿਮ ਫ਼ੈਸਲਾ

ਇਸ ਤੋਂ ਪਹਿਲਾਂ ਅਮਰੀਕਾ ਦੀ ਮੁਦਰਾ ਨੀਤੀ ਕਮੇਟੀ (ਯੂ.ਐੱਸ. ਫੈਡਰਲ ਰਿਜ਼ਰਵ) ਨੇ ਮਹਿੰਗਾਈ ਦਰ ਨੂੰ ਦੋ ਫੀਸਦੀ ਤੱਕ ਲੈ ਜਾਣ ਦਾ ਟੀਚਾ ਹਾਸਲ ਕਰਨ ਲਈ ਮੁੱਖ ਵਿਆਜ ਦਰਾਂ 'ਚ 25 ਬੇਸਿਸ ਪੁਆਇੰਟ ਦਾ ਹੋਰ ਵਾਧਾ ਕੀਤਾ ਹੈ। ਅਮਰੀਕੀ ਫੈੱਡ ਨੇ ਇਹ ਫ਼ੈਸਲਾ 2-3 ਮਈ ਨੂੰ ਹੋਈ ਮੀਟਿੰਗ ਤੋਂ ਬਾਅਦ ਲਿਆ ਹੈ। ਵਿਆਜ ਦਰਾਂ 'ਚ 25 ਬੇਸਿਸ ਪੁਆਇੰਟ ਵਧਾ ਕੇ 5 ਫ਼ੀਸਦੀ ਤੋਂ ਵਧਾ ਕੇ 5.25 ਫ਼ੀਸਦੀ ਕਰ ਦਿੱਤਾ ਗਿਆ ਹੈ। ਕਮੇਟੀ ਨੇ ਕਿਹਾ ਕਿ ਇਹ ਮਹਿੰਗਾਈ ਦੇ ਖ਼ਤਰਿਆਂ ਬਾਰੇ ਬਹੁਤ ਚੌਕਸ ਹੈ। ਤਾਜ਼ਾ ਵਾਧਾ ਮਾਰਚ ਦੀ ਮੀਟਿੰਗ ਵਿਚ ਪਿਛਲੇ ਦਰਾਂ ਦੇ ਵਾਧੇ ਦੇ ਸਮਾਨ ਸੀ ਅਤੇ ਲਗਾਤਾਰ ਦਸਵੀਂ ਦਰ ਵਾਧੇ ਨੂੰ ਚਿੰਨ੍ਹਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਮਾਰਚ ਵਿਚ ਵੀ ਵਿਆਜ ਦਰਾਂ ਵਿਚ ਇਸੇ ਰਕਮ ਦਾ ਵਾਧਾ ਕੀਤਾ ਗਿਆ ਸੀ।

ਫੈੱਡ ਨੇ ਲਗਾਤਾਰ ਦਸਵੀਂ ਵਾਰ ਵਿਆਜ ਦਰਾਂ 'ਚ ਕੀਤਾ ਵਾਧਾ

ਫੈੱਡ ਵੱਲੋਂ ਲਗਾਤਾਰ ਦਸਵੀਂ ਵਾਰ ਵਿਆਜ ਦਰਾਂ ਵਿਚ ਵਾਧਾ ਕੀਤਾ ਗਿਆ ਹੈ। ਅਮਰੀਕੀ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਨੇ ਦੋ ਦਿਨ ਦੀ ਮੁਦਰਾ ਨੀਤੀ ਸਮੀਖਿਆ ਮੀਟਿੰਗ ਤੋਂ ਬਾਅਦ ਕਿਹਾ ਕਿ ਅਮਰੀਕਾ ਵਿਚ ਹਾਲ ਹੀ ਵਿਚ ਬੈਂਕਿੰਗ ਸੰਕਟ ਕਾਰਨ ਕਰਜ਼ੇ ਦੀਆਂ ਸਥਿਤੀਆਂ ਨੂੰ ਹੋਰ ਸਖ਼ਤ ਕੀਤਾ ਗਿਆ ਹੈ। ਇਸ ਨਾਲ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ਪਾਵੇਲ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਮਹਿੰਗਾਈ ਨਾਲ ਨਜਿੱਠਣ ਲਈ ਪਿਛਲੇ ਇਕ ਸਾਲ ਤੋਂ ਮੁਦਰਾ ਨੀਤੀ ਪਹਿਲਾਂ ਹੀ ਸਖ਼ਤ ਕੀਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News