UPI ਟਰਾਂਜੈਕਸ਼ਨ ਕਰਨ ਵਾਲਿਆਂ ਲਈ ਵੱਡੀ ਖ਼ਬਰ, ਜਲਦ ਲਾਗੂ ਹੋਣ ਜਾ ਰਿਹੈ ਇਹ ਨਿਯਮ

11/6/2020 1:33:55 PM

ਨਵੀਂ ਦਿੱਲੀ : ਜੇਕਰ ਤੁਸੀਂ ਪੇ.ਟੀ.ਐਮ., ਗੂਗਲ ਪੇਅ, ਫੋਨ ਪੇਅ, ਜਿਓ ਪੇਅ, ਐਮਾਜ਼ੋਨ ਪੇਅ ਵਰਗੇ ਥਰਡ ਪਾਰਟੀ ਐਪ ਦਾ ਇਸਤੇਮਾਲ ਕਰਦੇ ਹੋ ਅਤੇ ਇਸ ਦੇ ਜ਼ਰੀਏ ਯੂ.ਪੀ.ਆਈ. ਪੇਮੇਂਟ ਕਰਦੇ ਹੋ ਤਾਂ ਇਹ ਤੁਹਾਡੇ ਲਈ ਵੱਡੀ ਖਬਰ ਹੈ। ਨੈਸ਼ਨਲ ਪੇਮੇਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਥਰਡ ਪਾਰਟੀ ਐਪ ਪ੍ਰੋਵਾਈਡਰਸ 'ਤੇ 30 ਫ਼ੀਸਦੀ ਕੈਪ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਹ ਨਿਯਮ 1 ਜਨਵਰੀ ਤੋਂ ਲਾਗੂ ਹੋਵੇਗਾ।

ਇਹ ਵੀ ਪੜ੍ਹੋ: ਖ਼ਤਰਨਾਕ ਹੋ ਸਕਦੀ ਹੈ 'ਕੱਫ' ਦੀ ਇਕ ਬੂੰਦ, 6.6 ਮੀਟਰ ਤੱਕ ਕਰ ਸਕਦੀ ਹੈ ਹਮਲਾ : ਅਧਿਐਨ

ਥਰਡ ਪਾਰਟੀ ਐਪ ਦੇ ਏਕਾਧਿਕਾਰ ਨੂੰ ਖ਼ਤਮ ਕਰਣ ਲਈ ਇਹ ਫ਼ੈਸਲਾ
NPCI ਨੇ ਇਹ ਫ਼ੈਸਲਾ ਭਵਿੱਖ ਵਿਚ ਕਿਸੇ ਵੀ ਥਰਡ ਪਾਰਟੀ ਐਪ ਦੇ ਏਕਾਧਿਕਾਰ ਨੂੰ ਰੋਕਣ ਅਤੇ ਉਸ ਨੂੰ ਆਕਾਰ ਦੇ ਕਾਰਨ ਮਿਲਣ ਵਾਲੇ ਵਿਸ਼ੇਸ਼ ਫ਼ਾਇਦੇ ਨੂੰ ਰੋਕਣ ਲਈ ਕੀਤਾ ਹੈ। ਐਨ.ਪੀ.ਸੀ.ਆਈ. ਦੇ ਇਸ ਫ਼ੈਸਲੇ ਨਾਲ ਯੂ.ਪੀ.ਆਈ. ਰਾਹੀਂ ਲੈਣ-ਦੇਣ ਵਿਚ ਕਿਸੇ ਵੀ ਇਕ ਪੇਮੇਂਟ ਐਪ ਦਾ ਏਕਾਧਿਕਾਰ ਨਹੀਂ ਹੋਵੇਗਾ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਦੇ ਜਨਮਦਿਨ 'ਤੇ ਰੋਮਾਂਟਿਕ ਹੋਈ ਅਨੁਸ਼ਕਾ ਸ਼ਰਮਾ, ਸਾਂਝੀਆਂ ਕੀਤੀਆਂ ਤਸਵੀਰਾਂ​​​​​​​

ਵੱਧ ਤੋਂ ਵੱਧ 30 ਫ਼ੀਸਦੀ ਟਰਾਂਜੈਕਸ਼ਨ ਦੀ ਇਜਾਜ਼ਤ
NPCI ਨੇ ਕਿਹਾ ਕਿ ਹੁਣ ਹਰ ਮਹੀਨੇ 2 ਅਰਬ ਯੂ.ਪੀ.ਆਈ. ਟਰਾਂਜੈਕਸ਼ਨ ਹੋ ਰਿਹਾ ਹੈ। ਹਰ ਤਰ੍ਹਾਂ ਦੇ ਪੇਮੇਂਟ ਬੈਂਕ ਅਤੇ ਬੈਂਕ ਇਸ ਸਹੂਲਤ ਦਾ ਇਸਤੇਮਾਲ ਕਰ ਰਹੇ ਹਨ। ਇਸ ਨਾਲ ਆਮ ਜਨਤਾ ਨੂੰ ਵੀ ਕਾਫ਼ੀ ਫ਼ਾਇਦਾ ਮਿਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਯੂ.ਪੀ.ਆਈ. ਟਰਾਂਜੈਕਸ਼ਨ ਵਿਚ ਹੋਰ ਤੇਜ਼ੀ ਆਵੇਗੀ।  ਅਜਿਹੇ ਵਿਚ NPCI ਨੇ ਫ਼ੈਸਲਾ ਕੀਤਾ ਹੈ ਕਿ ਕਿਸੇ ਵੀ ਸਿੰਗਲ ਥਰਡ ਪਾਰਟੀ ਐਪ ਨੂੰ ਟੋਟਲ ਵਾਲਿਊਮ ਦਾ ਵੱਧ ਤੋਂ ਵੱਧ 30 ਫ਼ੀਸਦੀ ਲੈਣ-ਦੇਣ ਦੀ ਹੀ ਇਜਾਜ਼ਤ ਹੋਵੇਗੀ।

ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਨਾ ਆਉਣ ਤੋਂ ਨਾਰਾਜ਼ ਕ੍ਰਿਕਟਰ ਹਰਭਜਨ ਸਿੰਘ, ਸੋਸ਼ਲ ਮੀਡੀਆ 'ਤੇ ਸ਼ਰੇਆਮ ਆਖੀ ਇਹ ਗੱਲ​​​​​​​

1 ਜਨਵਰੀ 2021 ਤੋਂ ਲਾਗੂ
ਇਹ ਨਿਯਮ 1 ਜਨਵਰੀ 2021 ਤੋਂ ਲਾਗੂ ਹੋ ਰਿਹਾ ਹੈ। ਐਨ.ਪੀ.ਸੀ.ਆਈ. ਦੇ ਇਸ ਨਿਯਮ ਨੂੰ ਆਸਾਨ ਸ਼ਬਦਾਂ ਵਿਚ ਸੱਮਝਦੇ ਹਾਂ। ਮੰਨ ਲਓ ਕਿ ਜਨਵਰੀ 2021 ਵਿਚ ਹਰ ਮਹੀਨੇ ਵੱਖ-ਵੱਖ ਪਲੇਟਫਾਰਮ 'ਤੇ 3 ਅਰਬ ਯੂ.ਪੀ.ਆਈ. ਟਰਾਂਜੈਕਸ਼ਨ ਹੁੰਦਾ ਹੈ। ਇਸ ਦਾ 30 ਫ਼ੀਸਦੀ ਯਾਨੀ ਵੱਧ ਤੋਂ ਵੱਧ 90 ਲੱਖ ਟਰਾਂਜੈਕਸ਼ਨ ਕਿਸੇ ਇਕ ਥਰਡ ਪਾਰਟੀ ਐਪ (ਜਿਵੇਂ ਪੇ.ਟੀ.ਐਮ., ਗੂਗਲ ਪੇਅ, ਜਿਓ ਪੇਅ) ਤੋਂ ਇਕ ਮਹੀਨੇ ਵਿਚ ਕੀਤੇ ਜਾ ਸਕਦੇ ਹਨ। ਨਵੇਂ ਨਿਯਮ ਦਾ ਯੂਜ਼ਰਸ 'ਤੇ ਕਿਸ ਤਰ੍ਹਾਂ ਦਾ ਅਸਰ ਹੋਵੇਗਾ, ਇਸ ਨੂੰ ਲੈ ਕੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ: ਗੌਤਮ ਗੰਭੀਰ ਦੇ ਘਰ ਦਿੱਤੀ ਕੋਰੋਨਾ ਨੇ ਦਸਤਕ, ਖ਼ੁਦ ਨੂੰ ਕੀਤਾ ਇਕਾਂਤਵਾਸ

 


cherry

Content Editor cherry