2022 ''ਚ UPI ਲੈਣ-ਦੇਣ ਦਾ ਬਣਿਆ ਰਿਕਾਰਡ

01/07/2023 3:39:34 PM

ਨਵੀਂ ਦਿੱਲੀ- ਭਾਰਤ ਦਾ ਪ੍ਰਮੁੱਖ ਭੁਗਤਾਨ ਪਲੇਟਫਾਰਮ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਨੇ ਕੈਲੰਡਰ ਸਾਲ ਯਾਨੀ ਦਸੰਬਰ ਦੇ ਅੰਤ ਵਿੱਚ 12.82 ਲੱਖ ਕਰੋੜ ਰੁਪਏ ਦੇ 7.82 ਅਰਬ ਲੈਣ-ਦੇਣ ਕੀਤੇ। ਇਹ ਇੱਕ ਰਿਕਾਰਡ ਵੀ ਹੈ। ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ.ਪੀ.ਸੀ.ਆਈ) ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਦਾ ਪ੍ਰਚੂਨ ਡਿਜੀਟਲ ਭੁਗਤਾਨ ਨਵੰਬਰ ਦੇ ਮੁਕਾਬਲੇ ਦਸੰਬਰ 'ਚ ਲੈਣ-ਦੇਣ ਦੀ ਮਾਤਰਾ 7.12 ਫੀਸਦੀ ਵੱਧ ਸੀ, ਜਦੋਂ ਕਿ ਉਸੇ ਸਮੇਂ ਦੌਰਾਨ ਲੈਣ-ਦੇਣ ਦਾ ਮੁੱਲ 7.73 ਫੀਸਦੀ ਵੱਧ ਸੀ। ਸਾਲ ਦਰ ਸਾਲ ਆਧਾਰ 'ਤੇ ਦਸੰਬਰ 'ਚ ਲੈਣ-ਦੇਣ ਦੀ ਮਾਤਰਾ 71 ਫੀਸਦੀ ਅਤੇ ਲੈਣ-ਦੇਣ ਦਾ ਮੁੱਲ 55 ਫੀਸਦੀ ਜ਼ਿਆਦਾ ਸੀ। ਪਿਛਲੇ ਦੋ ਸਾਲਾਂ ਤੋਂ ਯੂਪੀਆਈ ਲੈਣ-ਦੇਣ ਦੀ ਮਾਤਰਾ ਅਤੇ ਮੁੱਲ ਲਗਾਤਾਰ ਉੱਪਰ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਮਹਾਂਮਾਰੀ ਸਬੰਧਤ ਪਾਬੰਦੀਆਂ ਦੇ ਕਾਰਨ ਕੁਝ ਮਹੀਨਿਆਂ ਵਿੱਚ ਮਾਮੂਲੀ ਉਤਾਰ-ਚੜ੍ਹਾਅ ਤੋਂ ਬਾਅਦ ਖਪਤਕਾਰਾਂ ਵਲੋਂ ਰੋਜ਼ਾਨਾ ਲੈਣ-ਦੇਣ ਲਈ ਭੁਗਤਾਨ ਦੇ ਡਿਜ਼ੀਟਲ ਮੋਡ ਨੂੰ ਅਪਣਾਏ ਜਾਣ 'ਚ ਵਾਧਾ ਹੋਇਆ ਹੈ। ਜੋ ਅਰਥਵਿਵਸਥਾ ਵਿੱਚ ਵਿਆਪਕ ਸੁਧਾਰ ਨੂੰ ਦਰਸਾਉਂਦਾ ਹੈ।
 ਐੱਨ.ਪੀ.ਸੀ.ਆਈ ਦੇ ਅੰਕੜੇ ਦਰਸਾਉਂਦੇ ਹਨ ਕਿ ਕੈਲੰਡਰ ਸਾਲ 2022 ਵਿੱਚ, ਯੂਪੀਆਈ ਨੇ 74 ਅਰਬ ਡਾਲਰ ਤੋਂ ਜ਼ਿਆਦਾ ਲੈਣ-ਦੇਣ ਕੀਤੇ ਹਨ ਜਿਸ ਦੀ ਕੀਮਤ 125.94 ਲੱਖ ਕਰੋੜ ਰੁਪਏ ਹੈ। ਜਦੋਂ ਕਿ 2021 ਵਿੱਚ, ਮੰਚ ਨੇ 71.54 ਲੱਖ ਕਰੋੜ ਰੁਪਏ ਦੇ 38 ਅਰਬ ਤੋਂ ਵੱਧ ਲੈਣ-ਦੇਣ ਸੀ। ਇਸ ਲਈ, ਇੱਕ ਸਾਲ ਵਿੱਚ ਮੰਚ 'ਤੇ ਲੈਣ-ਦੇਣ ਦੀ ਮਾਤਰਾ 90 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ ਅਤੇ ਮੁੱਲ ਵਿੱਚ 76 ਫੀਸਦੀ ਦਾ ਵਾਧਾ ਹੋਇਆ ਹੈ। 
2016 ਵਿੱਚ ਸ਼ੁਰੂ ਹੋਣ ਦੇ ਲਗਭਗ ਤਿੰਨ ਸਾਲ ਬਾਅਦ ਯੂਪੀਆਈ ਨੇ ਅਕਤੂਬਰ 2019 ਵਿੱਚ ਪਹਿਲੀ ਵਾਰ ਇੱਕ ਅਰਬ ਲੈਣ-ਦੇਣ ਨੂੰ ਪਾਰ ਕੀਤਾ ਸੀ। ਪਰ ਉਦੋਂ ਤੋਂ ਅਰਬ ਲੈਣ-ਦੇਣ ਬਹੁਤ ਹੀ ਘੱਟ ਸਮੇਂ 'ਚ ਹੋਏ ਹਨ। ਇਸ ਤੋਂ ਬਾਅਦ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਅਕਤੂਬਰ 2020 ਵਿੱਚ ਇਸ ਨੇ 2 ਅਰਬ ਤੋਂ ਵੱਧ ਲੈਣ-ਦੇਣ ਪ੍ਰਕਿਰਿਆ ਕੀਤੀ ਅਤੇ ਅਗਲੇ ਦਸ ਮਹੀਨਿਆਂ ਦੇ ਅੰਦਰ ਯੂਪੀਆਈ ਨੇ ਇੱਕ ਮਹੀਨੇ ਵਿੱਚ 3 ਅਰਬ ਤੋਂ ਵੱਧ ਲੈਣ-ਦੇਣ ਦੀ ਪ੍ਰਕਿਰਿਆ ਕੀਤੀ।
 
ਭੁਗਤਾਨ ਪਲੇਟਫਾਰਮ ਨੂੰ ਪ੍ਰਤੀ ਮਹੀਨਾ 3 ਅਰਬ ਤੋਂ 4 ਅਰਬ ਲੈਣ ਦੇਣ ਤੱਕ ਪਹੁੰਚਣ ਵਿੱਚ ਸਿਰਫ ਤਿੰਨ ਮਹੀਨੇ ਲੱਗੇ। ਸਿਰਫ 6 ਮਹੀਨਿਆਂ ਦੇ ਸਮੇਂ ਵਿੱਚ 1 ਅਰਬ ਦੇ ਵਾਧੇ ਵਾਲੇ ਲੈਣ-ਦੇਣ ਕੀਤੇ ਗਏ। ਪ੍ਰਤੀ ਮਹੀਨਾ 5 ਅਰਬ ਲੈਣ ਦੇਣ ਤੋਂ 6 ਅਰਬ ਤੱਕ ਦਾ ਸਫਰ ਸਿਰਫ 4 ਮਹੀਨਿਆਂ ਵਿੱਚ ਪੂਰਾ ਹੋ ਗਿਆ। ਅਗਲੇ ਤਿੰਨ ਮਹੀਨਿਆਂ ਵਿੱਚ ਲੈਣ-ਦੇਣ 7 ਅਰਬ ਦੇ ਅੰਕੜੇ ਤੋਂ ਉੱਪਰ ਪਹੁੰਚ ਗਿਆ। ਯੂਪੀਆਈ ਨੂੰ ਅਪਣਾਉਣ ਵਿੱਚ ਪਿਛਲੇ ਦੋ ਸਾਲਾਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ।
 


Aarti dhillon

Content Editor

Related News