ਪਾਲਿਸੀ ਸਮੇਂ ਤੋਂ ਪਹਿਲਾਂ ਬੰਦ ਕਰਵਾਉਣ ’ਤੇ 90 ਫ਼ੀਸਦੀ ਤੱਕ ਮਿਲੇਗਾ ਪੈਸਾ

07/20/2019 1:17:30 AM

ਨਵੀਂ ਦਿੱਲੀ - ਜੇਕਰ ਤੁਸੀਂ ਇੰਸ਼ੋਰੈਂਸ ਪਾਲਿਸੀ ਖਰੀਦੀ ਹੈ ਜਾਂ ਫਿਰ ਤੁਸੀਂ ਆਪਣੀ ਪਾਲਿਸੀ ਸਰੰਡਰ ਕਰਨਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੈ। ਹੁਣ ਇੰਸ਼ੋਰੈਂਸ ਪਾਲਿਸੀ ਨੂੰ ਬੰਦ ਕਰਨਾ ਜਾਂ ਬੰਦ ਇੰਸ਼ੋਰੈਂਸ ਪਾਲਿਸੀ ਨੂੰ ਦੁਬਾਰਾ ਚਾਲੂ ਕਰਨਾ ਆਸਾਨ ਹੋਵੇਗਾ। ਦਰਅਸਲ ਭਾਰਤੀ ਬੀਮਾ ਰੈਗੂਲੇਟਰੀ ਅਥਾਰਟੀ (ਇਰਡਾ) ਨੇ ਬੀਮਾ ਪਾਲਿਸੀ ਦੇ ਸਬੰਧ ’ਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦੇ ਲਾਗੂ ਹੁੰਦਿਆਂ ਹੀ ਇੰਸ਼ੋਰੈਂਸ ਪਾਲਿਸੀ ਨੂੰ ਬੰਦ ਕਰਨਾ ਜਾਂ ਬੰਦ ਪਾਲਿਸੀ ਨੂੰ ਦੁਬਾਰਾ ਚਾਲੂ ਕਰਨਾ ਆਸਾਨ ਹੋ ਜਾਵੇਗਾ। ਅਜਿਹੇ ’ਚ ਪਾਲਿਸੀ ਹੋਲਡਰ ਨੂੰ 7 ਸਾਲ ਤੱਕ ਪਾਲਿਸੀ ਚਲਾਉਣ ਤੋਂ ਬਾਅਦ ਬੰਦ ਕਰਨ ’ਤੇ 90 ਫ਼ੀਸਦੀ ਤੱਕ ਪੈਸਾ ਵਾਪਸ ਮਿਲ ਜਾਵੇਗਾ।

ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਵਾਇਤੀ ਲਾਈਫ ਇੰਸ਼ੋਰੈਂਸ ਪਾਲਿਸੀ ’ਚ ਪਾਲਿਸੀ ਹੋਲਡਰ ਦੀ ਮੌਤ ਹੋਣ ’ਤੇ ਘੱਟ ਤੋਂ ਘੱਟ ਬਰਾਬਰ ਐਸ਼ੋਰਡ ਸਾਲਾਨਾ ਪ੍ਰੀਮੀਅਮ ਦੇ 7 ਗੁਣਾ ਤੋਂ ਘੱਟ ਨਹੀਂ ਹੋਵੇਗੀ, ਪਹਿਲਾਂ ਇਹ 10 ਗੁਣਾ ਸੀ। ਉਥੇ ਹੀ ਸਿੰਗਲ ਪ੍ਰੀਮੀਅਮ ਪਾਲਿਸੀ ’ਚ ਇਹ ਬਰਾਬਰ ਐਸ਼ੋਰਡ ਰਾਸ਼ੀ ਦੇ 1.25 ਗੁਣਾ ਤੋਂ ਘੱਟ ਨਹੀਂ ਹੋਵੇਗੀ। ਏਕਲ ਪ੍ਰੀਮੀਅਮ ਉਤਪਾਦਾਂ ਤੋਂ ਇਲਾਵਾ ਮਿਨੀਮਮ ਡੈੱਥ ਬੈਨੇਫਿਟ ਕੁਲ ਪ੍ਰੀਮੀਅਮ ਕੁਲੈਕਸ਼ਨ ਦੇ 105 ਫ਼ੀਸਦੀ ਤੋਂ ਘੱਟ ਨਹੀਂ ਹੋਵੇਗਾ।

ਇਕ ਰਿਪੋਰਟ ਮੁਤਾਬਕ ਇਰਡਾ ਨੇ ਬੰਦ ਪਏ ਬਾਜ਼ਾਰ ਨਾਲ ਜੁਡ਼ੀਆਂ ਇੰਸ਼ੋਰੈਂਸ ਪਾਲਿਸੀ ਨੂੰ ਦੁਬਾਰਾ ਸ਼ੁਰੂ ਕਰਵਾਉਣ ਦੀ ਮਿਆਦ 2 ਤੋਂ 3 ਸਾਲ ਅਤੇ ਰਵਾਇਤੀ ਇੰਸ਼ੋਰੈਂਸ ਪ੍ਰੋਡਕਟਸ ਲਈ 5 ਸਾਲ ਕਰ ਦਿੱਤੀ ਹੈ। ਜੇਕਰ ਕੋਈ ਲਿੰਕਡ ਪਾਲਿਸੀ ਰਿਵਾਈਵਲ ਕਰਵਾਉਣੀ ਹੈ ਤਾਂ ਬੀਮਾ ਕੰਪਨੀ ਕੋਲ ਇਸ ਨੂੰ 3 ਸਾਲ ਦੇ ਅੰਦਰ ਦੁਬਾਰਾ ਸ਼ੁਰੂ ਕਰਨ ਦਾ ਬਦਲ ਹੋਵੇਗਾ। ਜੇਕਰ ਕੋਈ ਯੂਲਿਪ ਇੰਸ਼ੋਰੈਂਸ ਪਾਲਿਸੀ ਦੇ ਨਾਲ ਰਾਇਡਰ ਲੈਂਦਾ ਹੈ ਤਾਂ ਇਹ ਪੈਸਾ ਉਸ ਦੀ ਐੱਨ. ਏ. ਵੀ. ਤੋਂ ਨਹੀਂ ਕੱਟਿਆ ਜਾਵੇਗਾ, ਸਗੋਂ ਪ੍ਰੀਮੀਅਮ ਦੇ ਰੂਪ ’ਚ ਵਸੂਲਿਆ ਜਾਵੇਗਾ। ਇਰਡਾ ਦੇ ਨਵੇਂ ਨਿਯਮਾਂ ਤੋਂ ਬਾਅਦ ਹੁਣ ਪੈਨਸ਼ਨ ਉਤਪਾਦਾਂ ’ਚ ਜ਼ਿਆਦਾ ਅੰਸ਼ਿਕ ਨਿਕਾਸੀ ਕਰ ਸਕਣਗੇ। ਐਮਰਜੈਂਸੀ ’ਚ 25 ਫ਼ੀਸਦੀ ਅੰਸ਼ਿਕ ਨਿਕਾਸੀ ਹੋ ਸਕੇਗੀ।

ਸਮੇਂ ਦੇ ਨਾਲ ਵਧੇਗੀ ਸਰੰਡਰ ਵੈਲਿਊ

ਇਰਡਾ ਮੁਤਾਬਕ ਰਵਾਇਤੀ ਮਨੀ ਬੈਕ ਪਲਾਨ ਤਹਿਤ ਇੰਸ਼ੋਰੈਂਸ ਕੰਪਨੀਆਂ ਪਾਲਿਸੀ ਹੋਲਡਰਾਂ ਨੂੰ ਲਗਾਤਾਰ ਦੋ ਸਾਲ ਪ੍ਰੀਮੀਅਮ ਅਦਾ ਕਰਨ ਤੋਂ ਬਾਅਦ ਸਰੰਡਰ ਵੈਲਿਊ ਦੇ ਸਕਣਗੀਆਂ। ਜੇਕਰ ਦੂਜੇ ਹੀ ਸਾਲ ਪਾਲਿਸੀ ਸਰੰਡਰ ਹੁੰਦੀ ਹੈ ਤਾਂ ਕੁਲ ਪ੍ਰੀਮੀਅਮ ਦਾ ਘੱਟ ਤੋਂ ਘੱਟ 30 ਫ਼ੀਸਦੀ ਭੁਗਤਾਨ ਕਰਨਾ ਪਵੇਗਾ। ਤੀਸਰੇ ਸਾਲ ’ਚ ਇਹ 35, ਚੌਥੇ ਤੋਂ 7ਵੇਂ ਸਾਲ ਦਰਮਿਆਨ ਇਹ 50 ਫ਼ੀਸਦੀ ਹੋਵੇਗਾ। ਇਸ ਤੋਂ ਬਾਅਦ ਸਰੰਡਰ ਵੈਲਿਊ 90 ਫ਼ੀਸਦੀ ਤੱਕ ਜਾ ਸਕਦੀ ਹੈ।


Inder Prajapati

Content Editor

Related News