ਯੂਨਾਈਟਿਡ ਸਪਿਰਟਸ ਦਾ ਜੂਨ ਤਿਮਾਹੀ ਦਾ ਸ਼ੁੱਧ ਲਾਭ 44 ਫੀਸਦੀ ਵਧਿਆ
Monday, Jul 24, 2017 - 08:32 AM (IST)

ਨਵੀਂ ਦਿੱਲੀ—ਡਿਯਾਜਿਓ ਦੇ ਮਲਕੀਅਤ ਵਾਲੀ ਯੂਨਾਈਟਿਡ ਸਪਿਰਟਸ ਦਾ ਸ਼ੁੱਧ ਲਾਭ ਜੂਨ 'ਚ ਖਤਮ ਤਿਮਾਹੀ 'ਚ 43.6 ਫੀਸਦੀ ਵਧ ਕੇ 62.9 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ ਤੋਂ ਪਿਛਲੇ ਵਿੱਤ ਸਾਲ ਦੀ ਸਮਾਨ ਤਿਮਾਹੀ 'ਚ ਕੰਪਨੀ ਨੇ 43.8 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ।
ਬੰਬਈ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦਾ ਕੁੱਲ ਸੰਚਾਲਨ ਟੈਕਸ 5,847.7 ਕਰੋੜ ਰੁਪਏ 'ਤੇ ਸਥਿਤ ਰਿਹਾ। ਇਸ ਨਾਲ ਪਿਛਲੇ ਵਿੱਤ ਸਾਲ ਦੀ ਸਮਾਨ ਤਿਮਾਹੀ 'ਚ ਇਹ 5,877.2 ਕਰੋੜ ਰੁਪਏ ਰਹੀ ਸੀ।
ਯੂਨਾਈਟਿਡ ਸਪਿਰਟਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਨੰਦ ਕ੍ਰਿਪਾਲੁ ਨੇ ਕਿਹਾ ਕਿ ਪਹਿਲੀ ਤਿਮਾਹੀ 'ਚ ਕੰਪਨੀ ਦਾ ਪ੍ਰਦਰਸ਼ਨ ਰਾਜਮਾਰਗ 'ਤੇ ਸ਼ਰਾਬ ਵਿਕਰੀ ਪ੍ਰਤੀਬੰਧ ਨਾਲ ਪ੍ਰਭਾਵਿਤ ਹੋਇਆ। ਖੁਦਰਾ ਆਊਟਲੇਟਸ ਘਟਣ ਨਾਲ ਖਪਤ 'ਚ ਕਮੀ ਆਈ। ਉਨ੍ਹਾਂ ਕਿਹਾ ਕਿ ਰੈਗੂਲੇਟਰੀ ਚੁਣੌਤੀਆਂ ਦੇ ਬਾਵਜੂਦ ਲੰਬੀ ਮਿਆਦ ਦੇ ਮੌਕੇ ਮਜ਼ਬੂਤ ਬਣੇ ਹੋਏ ਹਨ।