ਜੁਲਾਈ ’ਚ ਬੇਰੁਜ਼ਗਾਰੀ ਦਰ ਘਟੀ, ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ’ਚ ਹਾਲਾਤ ਬਿਹਤਰ : CMIE

08/03/2022 11:11:40 AM

ਮੁੰਬਈ– ਮਾਨੂਸਨ ਦੌਰਾਨ ਖੇਤੀਬਾੜੀ ਸਰਗਰਮੀਆਂ ਵਧਣ ਨਾਲ ਜੁਲਾਈ ਮਹੀਨੇ ’ਚ ਦੇਸ਼ ਦੀ ਬੇਰੁਜ਼ਗਾਰੀ ਦਰ ਘਟ ਕੇ 6.80 ਫੀਸਦੀ ’ਤੇ ਆ ਗਈ। ਇਕ ਮਹੀਨਾ ਪਹਿਲਾਂ ਜੂਨ ’ਚ ਇਹ 7.80 ਫੀਸਦੀ ’ਤੇ ਸੀ। ਆਰਥਿਕ ਗਤੀਵਿਧੀਆਂ ’ਤੇ ਨਜ਼ਰ ਰੱਖਣ ਵਾਲੀ ਸੰਸਥਾ ‘ਸੈਂਟਰ ਫਾਰ ਮਾਨੀਟਰਿੰਗ ਆਫ ਇੰਡੀਅਨ ਇਕੋਨੋਮੀ (ਸੀ. ਐੱਮ. ਆਈ. ਈ.) ਨੇ ਜੁਲਾਈ 2022 ਦੇ ਅੰਕੜੇ ਜਾਰੀ ਕਰਦੇ ਹੋਏ ਬੇਰੁਜ਼ਗਾਰੀ ਦਰ ’ਚ ਕਮੀ ਆਉਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਗ੍ਰਾਮੀਣ ਖੇਤਰ ਦੇ ਮੁਕਾਬਲੇ ਸ਼ਹਿਰੀ ਖੇਤਰ ’ਚ ਬੇਰੁਜ਼ਗਾਰੀ ਵਧੀ ਹੈ।
ਸੀ. ਐੱਮ. ਆਈ. ਈ. ਦੇ ਮੁਤਾਬਕ ਬੀਤੇ ਮਹੀਨੇ ਗ੍ਰਾਮੀਣ ਖੇਤਰਾਂ ’ਚ ਬੇਰੁਜ਼ਗਾਰੀ ਦਰ ਘਟ ਕੇ 6.14 ਫੀਸਦੀ ਰਹਿ ਗਈ ਜਦ ਕਿ ਜੂਨ ’ਚ ਇਹ 8.03 ਫੀਸਦੀ ਸੀ। ਉੱਥੇ ਹੀ ਸ਼ਹਿਰੀ ਖੇਤਰਾਂ ’ਚ ਬੇਰੁਜ਼ਗਾਰੀ ਦਰ ਵਧ ਕੇ 8.21 ਫੀਸਦੀ ਹੋ ਗਈ ਜੋ ਇਕ ਮਹੀਨਾ ਪਹਿਲਾਂ 7.80 ਫੀਸਦੀ ਸੀ। ਸ਼ਹਿਰੀ ਖੇਤਰਾਂ ’ਚ ਬੇਰੁਜ਼ਗਾਰੀ ਵਧਣ ਦੇ ਪਿੱਛੇ ਉਦਯੋਗ ਜਗਤ ਅਤੇ ਸੇਵਾ ਖੇਤਰ ਦੋਹਾਂ ’ਚ ਹੀ ਨੌਕਰੀਆਂ ’ਚ ਆਈ ਕਮੀ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ।


Aarti dhillon

Content Editor

Related News