ਕਾਮਿਆਂ ਲਈ ਚੰਗੀ ਖ਼ਬਰ,  ਓਂਟਾਰੀਓ ’ਚ 17.20 ਡਾਲਰ ਪ੍ਰਤੀ ਘੰਟਾ ਹੋਈ ਉਜਰਤ ਦਰ

Friday, Mar 29, 2024 - 05:35 PM (IST)

ਟੋਰਾਂਟੋ : ਕੈਨੇਡਾ ਵਿਚ ਕੰਮ ਕਰ ਰਹੇ ਕਾਮਿਆਂ ਲਈ ਚੰਗੀ ਖ਼ਬਰ ਹੈ। ਇੱਥੇ ਓਂਟਾਰੀਓ ਦੀ ਡਗ ਫੋਰਡ ਸਰਕਾਰ ਵੱਲੋਂ ਘੱਟੋ ਘੱਟ ਉਜਰਤ ਵਿਚ 65 ਸੈਂਟ ਦਾ ਵਾਧਾ ਕੀਤਾ ਜਾ ਰਿਹਾ ਹੈ ਜੋ 1 ਅਕਤੂਬਰ ਤੋਂ ਲਾਗੂ ਹੋਵੇਗਾ। ਨਵੀਆਂ ਦਰਾਂ ਲਾਗੂ ਹੋਣ ’ਤੇ ਓਂਟਾਰੀਓ ਵਿਚ ਪ੍ਰਤੀ ਘੰਟਾ ਮਿਹਨਤਾਨਾ 17.20 ਡਾਲਰ ਹੋ ਜਾਵੇਗਾ ਜੋ ਇਸ ਵੇਲੇ 16.55 ਡਾਲਰ ਪ੍ਰਤੀ ਘੰਟਾ ਚੱਲ ਰਿਹਾ ਹੈ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਕਿਰਤੀਆਂ ਨੂੰ ਸਾਲਾਨਾ ਆਧਾਰ ’ਤੇ ਮਿਹਨਤਾਨੇ ਵਿਚ 3.9 ਫ਼ੀਸਦੀ ਵਾਧਾ ਮਿਲੇਗਾ ਜੋ ਓਂਟਾਰੀਓ ਦੇ ਕੰਜ਼ਿਊਮਰ ਪ੍ਰਾਈਸ ਇੰਡੈਕਸ ’ਤੇ ਆਧਾਰਤ ਹੈ। ਇਸ ਦੇ ਨਾਲ ਹੀ ਓਂਟਾਰੀਓ, ਕੈਨੇਡਾ ਦਾ ਦੂਜਾ ਸਭ ਤੋਂ ਵੱਧ ਮਿਹਨਤਾਨਾ ਅਦਾ ਕਰਨ ਵਾਲਾ ਸੂਬਾ ਬਣ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਲਾਪਤਾ ਪੰਜਾਬੀ ਮੁਟਿਆਰ ਦਾ ਮਾਮਲਾ; ਪੁਲਸ ਨੇ ਜਤਾਇਆ ਕਤਲ ਦਾ ਖਦਸ਼ਾ

1 ਅਕਤੂਬਰ ਤੋਂ ਲਾਗੂ ਹੋਣਗੀਆਂ ਦਰਾਂ

ਬੀ.ਸੀ. ਵਿਚ ਸਭ ਤੋਂ ਵੱਧ 17.40 ਸੈਂਟ ਪ੍ਰਤੀ ਘੰਟਾ ਉਜਰਤ ਦਰ ਮਿਲ ਰਹੀ ਹੈ। ਕਿਰਤ ਮੰਤਰੀ ਡੇਵਿਡ ਪਿਚੀਨੀ ਨੇ ਦੱਸਿਆ ਕਿ ਹਫ਼ਤੇ ਵਿਚ 40 ਘੰਟੇ ਕੰਮ ਕਰਨ ਵਾਲੇ ਇਕ ਕਿਰਤੀ ਨੂੰ ਉਜਰਤ ਦਰਾਂ ਵਿਚ ਵਾਧੇ ਮਗਰੋਂ ਸਾਲਾਨਾ 1,355 ਡਾਲਰ ਦਾ ਫ਼ਾਇਦਾ ਹੋਵੇਗਾ। ਇਸ ਵੇਲੇ ਓਂਟਾਰੀਓ ਵਿਚ 9 ਲੱਖ 35 ਹਜ਼ਾਰ ਕਿਰਤੀ 17.20 ਡਾਲਰ ਪ੍ਰਤੀ ਘੰਟਾ ਤੋਂ ਘੱਟ ਜਾਂ ਇਸ ਦੇ ਬਰਾਬਰ ਮਿਹਨਤਾਨੇ ’ਤੇ ਕੰਮ ਕਰ ਰਹੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਓਂਟਾਰੀਓ ਵਿਚ ਘੱਟੋ-ਘੱਟ ਉਜਰਤ ਦਰ ਵਿਚ ਪਿਛਲੇ ਸਾਲ ਵਾਧਾ ਕੀਤਾ ਗਿਆ ਸੀ ਜਦੋਂ ਇਹ 15.50 ਡਾਲਰ ਤੋਂ ਵਧਾ ਕੇ 16.55 ਸੈਂਟ ਕੀਤੀ ਗਈ ਪਰ ਇਸ ਦੌਰਾਨ ਮਹਿੰਗਾਈ ਵਿਚ ਵੀ ਅੰਤਾਂ ਦਾ ਵਾਧਾ ਹੋ ਚੁੱਕਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਹੈਰਾਨੀਜਨਕ!  ਜੁੜਵਾਂ ਬੱਚੇ ਪਰ ਦੋਹਾਂ ਦੇ ਜਨਮ 'ਚ 22 ਦਿਨ ਦਾ ਅੰਤਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News