ਅਲਟ੍ਰਾਟੈੱਕ ਸੀਮੈਂਟ ਦਾ ਏਕੀਕ੍ਰਿਤ ਲਾਭ 38 ਫ਼ੀਸਦੀ ਘਟ ਕੇ 1062 ਕਰੋੜ ਰੁਪਏ

01/22/2023 11:44:08 AM

ਨਵੀਂ ਦਿੱਲੀ—ਆਦਿਤਿਆ ਬਿਰਲਾ ਸਮੂਹ ਦੀ ਕੰਪਨੀ ਅਲਟ੍ਰਾਟੈੱਕ ਸੀਮੈਂਟ ਦਾ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਏਕੀਕ੍ਰਿਤ ਸ਼ੁੱਧ ਲਾਭ 37.9 ਫੀਸਦੀ ਦੀ ਗਿਰਾਵਟ ਨਾਲ 1,062.58 ਕਰੋੜ ਰੁਪਏ ਰਿਹਾ। ਅਲਟ੍ਰਾਟੈੱਕ ਸੀਮੈਂਟ ਨੇ ਸ਼ਨੀਵਾਰ ਨੂੰ ਸਟਾਕ ਐਕਸਚੇਂਜ ਨੂੰ ਇਕ ਸੂਚਨਾ 'ਚ ਕਿਹਾ ਕਿ ਇਕ ਸਾਲ ਪਹਿਲਾਂ ਦੀ ਤਿਮਾਹੀ 'ਚ ਉਸ ਦਾ ਸ਼ੁੱਧ ਲਾਭ 1,710.14 ਕਰੋੜ ਰੁਪਏ ਰਿਹਾ ਸੀ। ਹਾਲਾਂਕਿ ਅਕਤੂਬਰ-ਦਸੰਬਰ 2022 ਤਿਮਾਹੀ 'ਚ ਕੰਪਨੀ ਦੀ ਸੰਚਾਲਨ ਆਮਦਨ 19.53 ਫੀਸਦੀ ਵਧ ਕੇ 15,520.93 ਕਰੋੜ ਰੁਪਏ ਹੋ ਗਈ ਹੈ। ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ ਇਸ ਦੀ ਆਮਦਨ 12,984.93 ਕਰੋੜ ਰੁਪਏ ਰਹੀ ਸੀ।
ਸਮੀਖਿਆ ਅਧੀਨ ਮਿਆਦ 'ਚ ਕੰਪਨੀ ਦਾ ਕੁੱਲ ਖਰਚਾ ਵੀ 23.65 ਫੀਸਦੀ ਵਧ ਕੇ 14,123.56 ਕਰੋੜ ਰੁਪਏ ਹੋ ਗਿਆ, ਜੋ ਇਕ ਸਾਲ ਪਹਿਲਾਂ ਦੀ ਮਿਆਦ 'ਚ 11,422.05 ਕਰੋੜ ਰੁਪਏ ਸਨ। ਕੰਪਨੀ ਨੇ ਕਿਹਾ ਕਿ ਸਮੀਖਿਆ ਅਧੀਨ ਮਿਆਦ ਦੇ ਦੌਰਾਨ ਉਸ ਦੀ ਸੰਚਾਲਨ ਲਾਗਤ 'ਚ 33 ਫ਼ੀਸਦੀ ਅਤੇ ਕੱਚੇ ਮਾਲ ਦੀ ਲਾਗਤ 'ਚ 13 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਕਾਰਨ ਉਸ ਦਾ ਮੁਨਾਫਾ ਘਟਿਆ ਹੈ। ਇਸ ਮਿਆਦ 'ਚ ਸੀਮਿੰਟ ਕੰਪਨੀ ਨੇ ਆਪਣੀ ਸਥਾਪਿਤ ਉਤਪਾਦਨ ਸਮਰੱਥਾ ਦਾ 83 ਫ਼ੀਸਦੀ ਇਸਤੇਮਾਲ ਕੀਤਾ, ਜਦੋਂ ਕਿ ਇੱਕ ਸਾਲ ਪਹਿਲਾਂ ਇਹ 75 ਫ਼ੀਸਦੀ ਸੀ। ਤੀਜੀ ਤਿਮਾਹੀ 'ਚ ਅਲਟ੍ਰਾਟੈੱਕ ਦੀ ਏਕੀਕ੍ਰਿਤ ਵਿਕਰੀ ਸਾਲਾਨਾ ਆਧਾਰ 'ਤੇ 12 ਫ਼ੀਸਦੀ ਵਧ ਕੇ 25.86 ਕਰੋੜ ਟਨ ਹੋ ਗਈ।
ਕੰਪਨੀ ਨੇ ਆਪਣੇ ਪੂੰਜੀਗਤ ਖਰਚ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ 5.5 ਲੱਖ ਟਨ ਪ੍ਰਤੀ ਸਾਲ ਦੀ ਸਮਰੱਥਾ ਵਾਲਾ ਨਵਾਂ ਪਲਾਂਟ ਦਸੰਬਰ ਤਿਮਾਹੀ 'ਚ ਚਾਲੂ ਕੀਤਾ ਗਿਆ ਸੀ। ਇਸ ਤੋਂ ਇਲਾਵਾ 22.6 ਕਰੋੜ ਟਨ ਸਾਲਾਨਾ ਦੀ ਸਮਰੱਥਾ ਵਾਲੇ ਨਵੇਂ ਪਲਾਂਟ 'ਤੇ ਕੰਮ ਵੀ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਸ਼ੁਰੂ ਹੋ ਗਿਆ ਹੈ। ਕੰਪਨੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ 'ਚ ਸੀਮੈਂਟ ਸੈਕਟਰ ਦੇ ਵਿਕਾਸ ਦੀਆਂ ਸੰਭਾਵਨਾਵਾਂ ਬਹੁਤ ਮਜ਼ਬੂਤ ​​ਹਨ। ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਸਰਕਾਰ ਦੇ ਜ਼ੋਰ ਅਤੇ ਸ਼ਹਿਰੀ ਰਿਹਾਇਸ਼ੀ ਇਕਾਈਆਂ ਦੀ ਵਧਦੀ ਮੰਗ ਨਾਲ ਸੀਮਿੰਟ ਸੈਕਟਰ ਦੇ ਵਿਕਾਸ ਦੀਆਂ ਸੰਭਾਵਨਾਵਾਂ ਚੰਗੀਆਂ ਹਨ।


Aarti dhillon

Content Editor

Related News